iPhone 14 ਦੀ ਲਾਂਚਿੰਗ ਤੋਂ ਪਹਿਲਾਂ Apple ਨੂੰ ਲੱਗਾ ਵੱਡਾ ਝਟਕਾ, ਜਾਣੋ ਕੀ ਹੈ ਪੂਰਾ ਮਾਮਲਾ

Wednesday, Sep 07, 2022 - 07:26 PM (IST)

iPhone 14 ਦੀ ਲਾਂਚਿੰਗ ਤੋਂ ਪਹਿਲਾਂ Apple ਨੂੰ ਲੱਗਾ ਵੱਡਾ ਝਟਕਾ, ਜਾਣੋ ਕੀ ਹੈ ਪੂਰਾ ਮਾਮਲਾ

ਗੈਜੇਟ ਡੈਸਕ– ਐਪਲ ਦੀ ਆਈਫੋਨ 14 ਸੀਰੀਜ਼ ਦੀ ਲਾਂਚਿੰਗ ਤੋਂ ਠੀਕ ਪਹਿਲਾਂ ਬ੍ਰਾਜ਼ੀਲ ਨੇ ਐਪਲ ਨੂੰ ਵੱਡਾ ਝਟਕਾ ਦਿੱਤਾ ਹੈ। ਬ੍ਰਾਜ਼ੀਲ ਨੇ ਪੂਰੇ ਦੇਸ਼ ’ਚ ਬਿਨਾਂ ਚਾਰਜਰ ਵਾਲੇ ਆਈਫੋਨ ਦੀ ਵਿਕਰੀ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਇਸਤੋਂ ਇਲਾਵਾ ਬ੍ਰਾਜ਼ੀਲ ਦੀ ਸਰਕਾਰ ਨੇ ਆਈਫੋਨ ਦੇ ਨਾਲ ਚਾਰਜਰ ਨਾ ਦੇਣ ਨੂੰ ਲੈ ਕੇ ਐਪਲ ’ਤੇ ਕਰੀਬ 18 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। 

ਇਹ ਵੀ ਪੜ੍ਹੋ– ਐਪਲ ਇਵੈਂਟ ਅੱਜ, ਨਵੇਂ ਆਈਫੋਨ ਸਣੇ ਦੇਖਣ ਨੂੰ ਮਿਲ ਸਕਦੇ ਨੇ ਇਹ ਖ਼ਾਸ ਪ੍ਰੋਡਕਟਸ

ਸਰਕਾਰ ਨੇ ਆਪਣੇ ਇਕ ਆਦੇਸ਼ ’ਚ ਕਿਹਾ ਹੈ ਕਿ ਗਾਹਕਾਂ ਨੂੰ ਪੂਰਾ ਪ੍ਰੋਡਕਟ ਨਹੀਂ ਦਿੱਤਾ ਗਿਆ। ਦੱਸ ਦੇਈਏ ਕਿ ਆਈਫੋਨ 14 ਸੀਰੀਜ਼ ਦੀ ਲਾਂਚਿੰਗ ਅੱਜ ਯਾਨੀ 7 ਸਤੰਬਰ ਨੂੰ ਹੋਣ ਜਾ ਰਹੀ ਹੈ ਅਤੇ ਉਸ ਤੋਂ ਠੀਕ ਪਹਿਲਾਂ ਆਇਆ ਸਰਕਾਰ ਦਾ ਫੈਸਲਾ ਐਪਲ ਲਈ ਮੁਸੀਬਤ ਬਣ ਸਦਾ ਹੈ ਕਿਉਂਕਿ ਨਵੇਂ ਆਈਫੋਨ ਵੀ ਬਿਨਾਂ ਚਾਰਜਰ ਦੇ ਹੀ ਵਿਕਣ ਵਾਲੇ ਸਨ। 

ਇਹ ਵੀ ਪੜ੍ਹੋ– 24 ਅਕਤੂਬਰ ਤੋਂ ਬਾਅਦ ਇਨ੍ਹਾਂ ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ WhatsApp, ਜਾਣੋ ਵਜ੍ਹਾ

ਇਕ ਮੀਡੀਆ ਰਿਪੋਰਟ ਮੁਤਾਬਕ, ਬ੍ਰਾਜ਼ੀਲ ਦੇ ਨਿਆਂ ਮੰਤਰਾਲਾ ਨੇ ਐਪਲ ਨੂੰ ਆਈਫੋਨ 12 ਅਤੇ ਨਵੇਂ ਮਾਡਲਾਂ ਦੀ ਵਿਕਰੀ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਨਾਲ ਹੀ ਉਨ੍ਹਾਂ ਸਾਰੇ ਆਈਫੋਨ ਮਾਡਲਾਂ ਦੀ ਵਿਕਰੀ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ ਜੋ ਚਾਰਜਰ ਦੇ ਨਾਲ ਨਹੀਂ ਆਉਂਦੇ। ਮੰਤਰਾਲਾ ਨੇ ਇਹ ਵੀ ਕਿਹਾ ਹੈ ਕਿ ਫੋਨ ਦੇ ਨਾਲ ਚਾਰਜਰ ਨਾ ਦੇਣਾ ਗਾਹਕਾਂ ਦੇ ਖ਼ਿਲਾਫ਼ ਜਾਣਬੁੱਝ ਕੇ ਭੇਦਭਾਵਪੂਰਨ ਵਿਵਹਾਰ ਦੇ ਅਧੀਨ ਆਉਂਦਾ ਹੈ। 

ਇਹ ਵੀ ਪੜ੍ਹੋ– WhatsApp ਨੇ ਬੈਨ ਕੀਤੇ 23 ਲੱਖ ਭਾਰਤੀਆਂ ਦੇ ਅਕਾਊਂਟ, ਇਹ ਹੈ ਵਜ੍ਹਾ

ਐਪਲ ਨੇ 2020 ’ਚ ਆਈਫੋਨ 12 ਦੇ ਲਾਂਚ ਦੇ ਨਾਲ ਚਾਰਜਰ ਨੂੰ ਫੋਨ ਦੇ ਨਾਲ ਦੇਣਾ ਬੰਦ ਕਰ ਦਿੱਤਾ ਸੀ। ਕੰਪਨੀ ਦਾ ਕਹਿਣਾ ਹੈ ਕਿ ਇਹ ਕਦਮ ਕਾਰਬਨ ਨਿਕਾਸੀ ਨੂੰ ਘੱਟ ਕਰਨ ਲਈ ਚੁੱਕਿਆ ਗਿਆ ਹੈ। ਐਪਲ ਦੇ ਇਨ੍ਹਾਂ ਤਰਕਾਂ ਨੂੰ ਕਥਿਤ ਤੌਰ ’ਤੇ ਨਿਆਂ ਮੰਤਰਾਲਾ ਨੇ ਰੱਦ ਕਰ ਦਿੱਤਾ ਸੀ। ਮੰਤਰਾਲਾ ਨੇ ਕਿਹਾ ਸੀ ਕਿ ਫੋਨ ਦੇ ਨਾਲ ਚਾਰਜਰ ਨਾ ਦੇਣ ਨਾਲ ਵਾਤਾਵਰਣ ਲਈ ਸੁਰੱਖਿਆ ਦਾ ਕੋਈ ਸਬੂਤ ਨਹੀਂ ਹੈ। 

ਇਹ ਵੀ ਪੜ੍ਹੋ– Snapchat ’ਚ ਆਇਆ ਕਮਾਲ ਦਾ ਫੀਚਰ, ਦੋਵੇਂ ਕੈਮਰੇ ਇਕੱਠੇ ਕਰ ਸਕੋਗੇ ਇਸਤੇਮਾਲ, ਜਾਣੋ ਕਿਵੇਂ


author

Rakesh

Content Editor

Related News