ਐਪਲ ਕੰਪਨੀ ਦੇ ਰਹੀ ਹੈ Apple TV Plus ਦਾ ਮੁਫਤ ਸਬਸਕਰੀਪਸ਼ਨ, ਫਰਵਰੀ 2021 ਤੱਕ ਮਿਲੇਗਾ ਫਾਇਦਾ
Sunday, Oct 11, 2020 - 11:26 PM (IST)
ਗੈਜੇਟ ਡੈਸਕ—ਕੋਰੋਨਾ ਵਾਇਰਸ ਦੇ ਦੌਰ ’ਚ ਓ.ਟੀ.ਟੀ. ਪਲੇਟਫਾਰਮ ਦਾ ਇਸਤੇਮਾਲ ਵਧਿਆ ਹੈ। ਅਜਿਹੇ ’ਚ ਐਪਲ ਨੇ ਆਪਣੀ ਸਟਰੀਮਿੰਗ ਸਰਵਿਸ ਐਪਲ ਟੀ.ਵੀ. ਪਲੱਸ ਦੇ ਮੁਫਤ ਇਸਤੇਮਾਲ ਦੀ ਡੈਡਲਾਈਨ ਨੂੰ ਵਧਾ ਦਿੱਤਾ ਹੈ ਜੋ ਕਿ ਕੁਝ ਚੁਨਿੰਦਾ ਯੂਜ਼ਰਸ ਲਈ ਹੋਵੇਗਾ। ਐਪਲ ਦੇ ਚੁਨਿੰਦਾ ਯੂਜ਼ਰਸ ਐਪਲ ਟੀ.ਵੀ. ਪਲੱਸ ਸਟਰੀਮਿੰਗ ਸਰਵਿਸ ਦਾ ਫਰਵਰੀ 2021 ਤੱਕ ਮੁਫਤ ਇਸਤੇਮਾਲ ਕਰ ਸਕਣਗੇ। ਐਪਲ ਵੱਲੋਂ ਐਪਲ ਟੀ.ਵੀ. ਪਲੱਸ ਸਰਵਿਸ ਦੇ ਫ੍ਰੀ ਸਬਸਕਰੀਪਸ਼ਨ ਆਫਰ ਨੂੰ ਵਧਾਏ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਵੱਲੋਂ ਸਾਲ 2019 ’ਚ ਨਿਰਮਿਤ ਐਪਲ ਪ੍ਰੋਡਕਟ ਦੀ ਖਰੀਦ ’ਤੇ ਐਪਲ ਟੀ.ਵੀ. ਪਲੱਸ ਸਰਵਿਸ ਦਾ ਮੁਫਤ ਸਬਸਕਰੀਪਸ਼ਨ ਆਫਰ ਕੀਤਾ ਜਾਂਦਾ ਸੀ ਜਿਸ ਦੀ ਲਿਮਿਟ ਇਕ ਨਵੰਬਰ ਤੋਂ ਖਤਮ ਹੋਣ ਵਾਲੀ ਸੀ। ਦੱਸ ਦੇਈਏ ਕਿ ਨਵੰਬਰ 2019 ਐਪਲ ਟੀ.ਵੀ. ਪਲੱਸ ਸਰਵਿਸ ਦੀ ਪਹਿਲੀ ਵਰ੍ਹੇਗੰਢ ਵੀ ਹੈ। ਅਜਿਹੇ ’ਚ ਕੰਪਨੀ ਵੱਲੋਂ ਇਸ ਸਰਵਿਸ ਨੂੰ ਫਰਵਰੀ 2021 ਤੱਕ ਲਈ ਵਧਾ ਦਿੱਤਾ ਗਿਆ ਹੈ।
ਟੈਕਕਰੰਚ ਦੀ ਰਿਪੋਰਟ ਮੁਤਾਬਕ ਇਹ ਸਾਲਾਨਾ ਫ੍ਰੀ ਸਬਸਕਰੀਪਸ਼ਨ ਆਫਰ ਸਿਰਫ ਉਨ੍ਹਾਂ ਯੂਜ਼ਰਸ ’ਤੇ ਅਪਲਾਈ ਹੋਵੇਗਾ ਜਿਨ੍ਹਾਂ ਨੇ 31 ਜਨਵਰੀ 2020 ਤੋਂ ਪਹਿਲਾਂ ਐਪਲ ਟੀ.ਵੀ. ਪਲੱਸ ਨੂੰ ਸਬਸਕਰਾਈਬ ਕੀਤਾ ਸੀ। ਮਤਲਬ ਜਿਨ੍ਹਾਂ ਯੂਜ਼ਰਸ ਦਾ ਮੰਥਲੀ ਸਬਸਕਰੀਪਸ਼ਨ ਇਕ ਨਵੰਬਰ 2020 ਤੋਂ ਸ਼ੁਰੂ ਹੁੰਦਾ ਹੈ, ਉਨ੍ਹਾਂ ਨੂੰ ਕਰੀਬ 4.99 ਡਾਲਰ ਦਾ ¬ਕ੍ਰੈਡਿਟ ਦਿੱਤਾ ਜਾਵੇਗਾ ਜੋ ਕਿ ਨਵੰਬਰ, ਦਸੰਬਰ ਅਤੇ ਜਨਵਰੀ 2021 ਤੱਕ ਲਈ ਕਰੀਬ 365 ਰੁਪਏ ਹੋਵੇਗਾ। ਯੂਜ਼ਰਸ ਨੂੰ ਈਮੇਲ ਰਾਹੀਂ ਕ੍ਰੈਡਿਟ ਰਿਸੀਵ ਹੋਣ ਦਾ ਨੋਟੀਫਿਕੇਸ਼ਨ ਮਿਲੇਗਾ।
ਐਪਲ ਟੀ.ਵੀ. ਪਲੱਸ ਸਰਵਿਸ ਦਾ ਯੂਜ਼ਰਬੇਸ
ਉੱਥੇ ਜਿਨ੍ਹਾਂ ਯੂਜ਼ਰਸ ਦੇ ਬਿਨਾਂ ਕਿਸੇ ਐਪਲ ਡਿਵਾਈਸ ਦੀ ਖਰੀਦਦਾਰੀ ਦੇ ਐਪਲ ਟੀ.ਵੀ. ਪਲੱਸ ਸਰਵਿਸ ਨੂੰ 21 ਜਨਵਰੀ 2020 ਤੋਂ ਪਹਿਲਾਂ ਐਕਸੈੱਸ ਕੀਤਾ ਹੈ, ਉਨ੍ਹਾਂ ਨੂੰ ਵੀ ਅਗਲੇ ਤਿੰਨ ਮਹੀਨੇ ਭਾਵ ਨਵੰਬਰ, ਦਸੰਬਰ ਅਤੇ ਜਨਵਰੀ ਤੱਕ ਮੁਫਤ ਐਪਲ ਟੀ.ਵੀ. ਪਲੱਸ ਸਰਵਿਸ ਦਾ ਮੁਫਤ ਸਬਸਕਰੀਪਸ਼ਨ ਦਿੱਤਾ ਜਾਵੇਗਾ। ਐਪਲ ਟੀ.ਵੀ. ਪਲੱਸ ਸਰਵਿਸ ਐਪਲ ਟੀ.ਵੀ. ਐਪ ਰਾਹੀਂ ਆਈਫੋਨ, ਆਈਪੈਡ, ਐਪਲ ਟੀ.ਵੀ., ਆਈਪੋਡ ਟੱਚ, ਮੈਕ ’ਤੇ ਉਪਲੱਬਧ ਰਹੇਗੀ। ਬਲੂਮਰਗ ਦੀ ਇਕ ਰਿਪੋਰਟ ਮੁਤਾਬਕ ਐਪਲ ਟੀ.ਵੀ. ਪਲੱਸ ਦੇ ਕਰੀਬ ਇਕ ਕਰੋੜ ਸਬਸਕਰਾਈਬਰਸ ਹਨ। ਹਾਲਾਂਕਿ ਇਹ ਸਪਸ਼ੱਟ ਨਹੀਂ ਹੈ ਕਿ ਇਸ ’ਚ ਕਿੰਨੇ ਪੇਡ ਹਨ ਅਤੇ ਕਿੰਨੇ ਅਨਪੇਡ ਸਬਸਕਰਾਈਬਰਸ ਹਨ।