Apple ਨੇ ਜੋੜੇ Music Creation ਐਪ ''ਚ ਨਵੇਂ ਫੀਚਰਸ
Saturday, Jan 21, 2017 - 10:05 AM (IST)

ਜਲੰਧਰ- ਐਪਲ ਨੇ ਆਈਫੋਨ, ਆਈਪੈਡ ਅਤੇ ਮੈਕ ਲਈ ਆਪਣੇ ਮਿਊਜ਼ਿਕ ਕ੍ਰਿਏਸ਼ਨ ਐਪ GarageBand ਨੂੰ ios 2.2 ਅਤੇ Logic Pro X 10.3 ਨੂੰ ਅਪਡੇਟ ਕਰ ਕੇ ਨਵੇਂ ਫੀਚਰਸ ਜੋੜੇ ਹਨ। ਐਪਲ ਦੇ ਵਾਈਸ-ਪ੍ਰੇਸਿਡੇਂਟ (ਐਪਲੀਕੇਸ਼ਨ ਪ੍ਰੋਡਕਟ ਮਾਰਕੀਟ) ਸੂਸਨ ਪ੍ਰੇਸਕਾਟ ਨੇ ਦੱਸਿਆ ਹੈ ਕਿ ਮਿਊਜ਼ਿਕ ਹਮੇਸ਼ਾਂ ਤੋਂ ਐਪਲ ਦੇ ਡੀ. ਐਨ. ਏ. ਦਾ ਹਿੱਸਾ ਰਿਹਾ ਹੈ ਅਤੇ ਅਸੀਂ ਮਿਊਜ਼ਿਕ ਕ੍ਰਿਏਸ਼ਨ ਐਪ ਲਈ ਇਕ ਮਜ਼ੇਦਾਰ ਅਤੇ ਸ਼ਕਤੀਸ਼ਾਲੀ ਅਪਡੇਟ ਨੂੰ ਜਾਰੀ ਕਰ ਕੇ ਕਾਫੀ ਉਤਸਾਹਿਤ ਹੈ।
ਆਈ. ਓ. ਐੱਸ. 2.2 ਦੇ ਗੈਰੇਜਬੈਂਡ ''ਚ ਹੁਣ ਨਵੇਂ ਫੀਚਰ ਦੇ ਤੌਰ ''ਤੇ ਪਾਵਰਫੁੱਲ ਕ੍ਰਿਏਟਿਵ ਸਿੰਥੇਜਾਈਜਰ ਐਲਕੇਮੀ ਅਤੇ ਇਕ ਨਵਾਂ ਸਾਊਂਡ ਬ੍ਰਾਊਸਰ ਜੋੜਿਆ ਗਿਆ ਹੈ, ਜੋ ਉਪਕਰਣਾਂ ਦੇ ਮਾਧਿਅਮ ਨਾਲ ਖੋਜ ਪਹਿਲਾਂ ਤੋਂ ਜ਼ਿਆਦਾ ਆਸਾਨ ਬਣਾ ਦਿੰਦਾ ਹੈ।
ਲਾਜਿਕ ਪ੍ਰੋ ਐਕਸ 10.3 ਹੁਣ ਆਧੁਨਿਕ ਇੰਟਰਫੇਸ ਨਾਲ ਪਹਿਲਾਂ ਤੋਂ ਕਹੀ ਅਧਿਕ ਪਾਵਰਫੁੱਲ ਟੂਲ ਬਣ ਗਿਆ ਹੈ। ਇਸ ''ਚ ਨਵੇਂ ਫੀਚਰ ਦੇ ਰੂਪ ''ਚ ਪ੍ਰੋਫੈਸ਼ਨਲ ਆਡੀਓ ਪ੍ਰਾਡਕਸ਼ਨ ਨਾਲ ਹੀ ਨਵੇਂ ਮੈਕਬੁੱਕ ਪ੍ਰੋ ਲਈ ''ਟੱਚ ਵਾਰ'' ਸਮਰੱਥ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਗੈਰੇਜਬੈਂਡ ''ਚ ਮਲਟੀਟਾਸਕਿੰਗ ਮਿਊਜ਼ਿਕ ਨੂੰ ਰਿਕਾਰਡ ਕਰਨਾ ਕਿੱਤੇ ਆਸਾਨ ਹੋ ਗਿਆ ਹੈ। ਇਹ ਯੂਜ਼ਰਸ ਨੂੰ ਆਪਣੇ ਬਿਹਤਰੀਨ ਪ੍ਰਦਰਸ਼ਨ ਨੂੰ ਰਿਕਾਰਡ ਕਰਨ ਲਈ ਮਲਟੀਪਲ ਪਾਸੇਸ ਦੀ ਸੁਵਿਧਾ ਦਿੰਦਾ ਹੈ ਅਤੇ ਆਪਣੇ ਪਸੰਦੀਦਾ ਟੇਕ ਨੂੰ ਆਸਾਨੀ ਨਾਲ ਚੁਣਨ ਦੀ ਸੁਵਿਧਾ ਦਿੰਦਾ ਹੈ।