ਐਪਲ ਟ੍ਰਿਪਲ ਰੀਅਰ ਕੈਮਰਾ ਸੈਟਅਪ ਅਤੇ OLED ਸਕਰੀਨ ਵਾਲੇ ਦੋ ਆਈਫੋਨ ਲਾਂਚ ਕਰੇਗਾ

Wednesday, Apr 10, 2019 - 12:34 AM (IST)

ਐਪਲ ਟ੍ਰਿਪਲ ਰੀਅਰ ਕੈਮਰਾ ਸੈਟਅਪ ਅਤੇ OLED ਸਕਰੀਨ ਵਾਲੇ ਦੋ ਆਈਫੋਨ ਲਾਂਚ ਕਰੇਗਾ

ਗੈਜੇਟ ਡੈਸਕ—ਟੈਕ ਜੁਆਇੰਟ ਐਪਲ ਦੇ ਇਸ ਸਾਲ ਲਾਂਚ ਹੋਣ ਵਾਲੇ ਆਈਫੋਨਸ 'ਚ ਦੋ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਰਿਪੋਰਟਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਾਲ ਲਾਂਚ ਹੋਣ ਵਾਲੇ ਆਈਫੋਨਸ ਟ੍ਰਿਪਲ ਰੀਅਰ ਕੈਮਰਾ ਸੈਂਸਰ ਨਾਲ ਆਉਣਗੇ। ਇਸ ਤੋਂ ਇਲਾਵਾ ਐਪਲ ਇਕ ਦੀ ਜਗ੍ਹਾ ਦੋ ਆਈਫੋਨਸ 'ਚ OLED ਸਕਰੀਨ ਦੇ ਸਕਦਾ ਹੈ। OLED ਸਕਰੀਨ ਵਾਲੇ ਆਈਫੋਨਸ 'ਚ ਹੀ ਟ੍ਰਿਪਲ ਰੀਅਰ ਕੈਮਰਾ ਸੈਟਅਪ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਇਲਾਵਾ OLED ਸਕਰੀਨ ਵਾਲੇ ਆਈਫੋਨਸ 'ਚੋ ਇਕ ਦਾ ਸਾਈਜ਼ 6.1 ਇੰਚ ਹੋ ਸਕਦਾ ਹੈ ਜਦਕਿ ਦੂਜੇ ਆਈਫੋਨ 'ਚ 6.5 ਇੰਚ ਦੀ ਡਿਸਪਲੇਅ ਦੇਖਣ ਨੂੰ ਮਿਲ ਸਕਦੀ ਹੈ।

ਇਕ ਰਿਪੋਰਟ ਮੁਤਾਬਕ ਆਈਫੋਨ ਐਕਸ.ਐੱਸ. ਦੀ ਤੁਲਨਾ 'ਚ ਇਸ਼ ਸਾਲ ਲਾਂਚ ਹੋਣ ਵਾਲੇ ਆਈਫੋਨ 0.15ਐੱਮ.ਐੱਮ. ਪਤਲਾ ਹੋਵੇਗਾ। ਇਨ੍ਹਾਂ ਹੀ ਨਹੀਂ ਨਵੇਂ ਆਈਫੋਨ 'ਚ ਸੈਮਸੰਗ ਗਲੈਕਸੀ ਐੱਸ10 ਪਲੱਸ ਦੀ ਤਰ੍ਹਾਂ ਵਾਇਰਲੈੱਸ ਚਾਰਜਿੰਗ ਦਾ ਫੀਚਰ ਵੀ ਮਿਲ ਸਕਦਾ ਹੈ। ਆਈਫੋਨ ਨੂੰ ਚਾਰਜ ਕਰਨ ਲਈ ਐਪਲ ਇਸ ਸਾਲ 18w ਦਾ ਚਾਰਜਰ ਵੀ ਦੇ ਸਕਦਾ ਹੈ। ਅਜੇ ਤੱਕ ਆਈਫੋਨ ਨਾਲ 5w ਦਾ ਚਾਰਜਰ ਹੀ ਦਿੱਤਾ ਜਾਂਦਾ ਹੈ। ਰਿਪੋਰਟ 'ਚ ਪਹਿਲੇ ਤੋਂ ਤੇਜ਼ ਪ੍ਰੋਸੈਸਰ ਹੋਣ ਦਾ ਦਾਅਵਾ ਵੀ ਸਾਹਮਣੇ ਆਇਆ ਹੈ। ਪਿਛਲੇ ਸਾਲ ਐਪਲ ਨੇ ਆਈਫੋਨ  XS, XS Max  ਅਤੇ XR  ਲਾਂਚ ਕੀਤੇ ਸਨ। ਇਸ ਸਾਲ ਵੀ ਐਪਲ ਆਈਫੋਨ ਦੇ ਤਿੰਨ ਨਵੇਂ ਮਾਡਲ ਲਾਂਚ ਕਰੇਗਾ। ਤੀਸਰੇ ਮਾਡਲ 'ਚ ਐਪਲ ਐੱਸ.ਸੀ.ਡੀ. ਸਕਰੀਨ ਨਾਲ ਡਿਊਲ ਰੀਅਰ ਕੈਮਰਾ ਸੈਟਅਪ ਦੇ ਸਕਦਾ ਹੈ।


author

Karan Kumar

Content Editor

Related News