ਨਵੇਂ ਆਈਫੋਨ ਤੋਂ ਪਹਿਲਾਂ ਐਪਲ ਲਾਂਚ ਕਰ ਸਕਦਾ ਹੈ ਇਹ ਤਿੰਨ ਸ਼ਾਨਦਾਰ ਪ੍ਰੋਡਕਟਸ

01/19/2019 12:52:43 AM

ਗੈਜੇਟ ਡੈਸਕ—ਆਪਣੇ ਆਈਫੋਨ ਲਈ ਦੁਨੀਆ ਭਰ 'ਚ ਮਸ਼ਹੂਰ ਐਪਲ ਹਰ ਸਾਲ ਨਵੇਂ ਆਈਫੋਨ ਲਾਂਚ ਕਰਦਾ ਹੈ। ਪੂਰੀ ਦੁਨੀਆ 'ਚ ਐਪਲ ਦੇ ਫੋਨ ਅਤੇ ਦੂਜੇ ਗੈਜੇਟਸ ਦੇ ਚਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਐਪਲ ਦੀ ਖਾਸੀਅਤ ਇਹ ਵੀ ਹੈ ਕਿ ਇਹ ਆਈਫੋਨ ਨਾਲ ਹੀ ਆਈਪੈਡ ਲਾਂਚ ਕਰਦਾ ਹੈ। ਜਾਣਕਾਰੀ ਮੁਤਾਬਕ ਇਸ ਸਾਲ ਐਪਲ ਘਟੋ-ਘੱਟ ਦੋ ਨਵੇਂ ਆਈਪੈਡ ਲਾਂਚ ਕਰਨ ਜਾ ਰਿਹਾ ਹੈ।

PunjabKesari

ਰਿਪੋਰਟਸ ਮੁਤਾਬਕ ਤਾਈਵਾਨ ਬੇਸਟ ਟੱਚ ਪੈਨਲ ਮੈਕਰਸ ਜਨਰਲ ਇੰਟਰਫੇਸ ਸਾਲਿਊਸ਼ਨ (ਜੀ.ਆਈ.ਐੱਸ.) ਅਤੇ ਟੀ.ਪੀ.ਕੇ. ਹੋਲਡਿੰਗ ਐਪਲ ਦੇ ਨਵੇਂ ਆਈਪੈਡ ਲਈ ਪੈਨਲ ਪ੍ਰੋਵਾਇਡ ਕਰਨਗੇ। ਅਜਿਹੀ ਜਾਣਕਾਰੀ ਮਿਲੀ ਹੈ ਕਿ ਕੰਪਨੀ ਦੇ ਐਂਟਰੀ ਲੇਵਲ ਆਈਪੈਡ ਡਿਵਾਈਸ ਇਸ ਸਾਲ ਮਈ-ਜੂਨ ਤੱਕ ਲਾਂਚ ਕਰ ਦੇਵੇਗੀ। ਇਹ ਪੰਜਵੇਂ ਜਨਰੇਸ਼ਨ ਦਾ  iPad Mini ਹੋਵੇਗਾ, ਜਿਸ ਦੇ ਨਾਲ ਇਕ ਐਂਟਰੀ ਲੇਵਲ ਦਾ ਆਈਪੈੱਡ ਵੀ ਹੋਵੇਗਾ। ਇਸ ਦੇ ਸਪੈਸੀਫਿਕੇਸ਼ਨ ਦੇ ਬਾਰੇ 'ਚ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। 
ਜਾਣਕਾਰੀ ਮੁਤਾਬਕ, GIS  (ਜਨਰਲ ਇੰਟਰਫੇਸ ਸਾਲਿਊਸ਼ਨ) 40 ਫੀਸਦੀ ਤੋਂ ਜ਼ਿਆਦਾ ਟੱਚ ਸਾਲਿਊਸ਼ਨ ਨਵੇਂ ਆਈਪੈੱਡ ਡਿਵਾਈਸ ਲਈ ਪ੍ਰੋਵਾਈਡ ਕਰੇਗਾ, ਉੱਥੇ TPK ਅਤੇ O-Film ਟੈਕਨਾਲੋਜੀ ਬਾਕੀ ਦਾ 60 ਫੀਸਦੀ ਸਾਲਿਊਸ਼ਨ ਡਿਲਿਵਰ ਕਰੇਗੀ।

Macrumours ਦੀ ਪਿਛਲੇ ਮਹੀਨੇ ਆਈ ਰਿਪੋਰਟ ਮੁਤਾਬਕ ਇਸ ਸਾਲ ਐਪਲ ਪੰਜਵੇਂ ਜਨਰੇਸ਼ਨ ਦੇ ਆਈਪੈਡ ਨਾਲ ਇਕ ਸਸਤ ਆਈਪੈਡ ਵੀ ਲਾਂਚ ਕਰੇਗੀ। ਜਾਣਕਾਰੀ ਲਈ ਦੱਸ ਦਈਏ ਕਿ ਐਪਲ ਨੇ ਆਪਣੇ ਆਈਪੈਡ ਮਿਨੀ ਮਾਡਲ ਨੂੰ ਆਖਰੀ ਵਾਰ 2015 'ਚ ਅਪਡੇਟ ਕੀਤਾ ਸੀ।
ਅਜੇ ਐਪਲ ਦੀ 6th ਜਨਰੇਸ਼ਨ ਦੇ ਆਈਪੈਡ ਦੀ ਡਿਸਪਲੇਅ 9.7 ਇੰਚ ਹੈ, ਕੰਪਨੀ ਇਸ ਨੂੰ 10 ਇੰਚ ਦੀ ਬਣਾਵੇਗੀ ਅਤੇ ਇਸ ਦਾ ਫ੍ਰੇਮ ਕੁਝ ਛੋਟਾ ਕਰੇਗੀ। ਇਹ ਜਾਪਾਨ ਤੋਂ ਲਏ ਗਏ ਐੱਲ.ਈ.ਡੀ. ਦੀ ਜਗ੍ਹਾ ਕੋਰੀਆ ਦੇ ਐੱਲ.ਈ.ਡੀ. ਡਿਸਪਲੇਅ ਦਾ ਯੂਜ਼ ਇਸ ਆਈਪੈਡ 'ਚ ਕਰੇਗੀ।

PunjabKesari
ਐਪਲ ਨੇ ਆਪਣਾ ਅਜੇ ਤੱਕ ਦਾ ਲਾਸਟ ਆਈਪੈਡ ਪਿਛਲੇ ਸਾਲ ਅਕਤੂਬਰ 'ਚ ਲਾਂਚ ਕੀਤਾ ਸੀ ਜੋ ਇੰਡੀਆ 'ਚ ਨਵੰਬਰ 'ਚ ਐਵੇਲੇਬਲ ਹੋਇਆ ਸੀ। ਬਹਰਹਾਲ, ਆਈਪੈਡ ਅਤੇ ਆਈਫੋਨ ਹੀ ਇਸ ਸਾਲ ਐਪਲ ਦੇ ਲਾਂਚਿੰਗ ਪਲਾਨ 'ਚ ਨਹੀਂ ਹੈ, ਕਿਹਾ ਜਾ ਰਿਹਾ ਹੈ ਕਿ ਕੰਪਨੀ 7ਵੇਂ ਜਨਰੇਸ਼ਨ ਦੇ iPod Touch mp3 ਪਲੇਅਰ ਨੂੰ ਵੀ ਲਾਂਚ ਕਰੇਗੀ। ਜਾਣਕਾਰੀ ਲਈ ਦੱਸ ਦਈਏ ਕਿ ਕੰਪਨੀ ਨੇ iPod Nano IpOD Shuffle ਨੂੰ ਪਿਛਲੇ ਸਾਲ ਹੀ ਡਿਸਕਨਟਿਨਿਊ ਕਰ ਦਿੱਤਾ ਸੀ।


Related News