ਹੁਣ ਐਪਲ ਸਾਲ ''ਚ ਦੋ ਵਾਰ ਲਾਂਚ ਕਰੇਗੀ iPhone

12/06/2019 2:10:15 AM

ਗੈਜੇਟ ਡੈਸਕ—ਸਮਾਰਟਫੋਨ ਇੰਡਸਟਰੀ 'ਚ ਵਧਦੇ ਮੁਕਾਬਲੇ ਨੂੰ ਦੇਖਦੇ ਹੋਏ ਐਪਲ ਆਪਣੇ ਫੋਨ ਲਾਂਚ ਕਰਨ ਦੀ ਸਟਰੈਟਿਜੀ 'ਚ ਬਦਲਾਅ ਕਰਨ ਦੀ ਸੋਚ ਰਿਹਾ ਹੈ। ਇਕ ਰਿਪੋਰਟ ਮੁਤਾਬਕ ਕੰਪਨੀ ਸਾਲ 2021 ਤੋਂ ਸਾਲ 'ਚ ਦੋ ਵਾਰ ਆਈਫੋਨ ਲਾਂਚ ਕਰੇਗੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਨਵੇਂ ਫੋਨ ਲਾਂਚ ਕਰਨ ਦੀ ਪਾਲਿਸੀ 'ਚ ਹੋਣ ਵਾਲੇ ਬਦਲਾਅ ਨਾਲ ਕੰਪਨੀ ਨੂੰ ਹਰ ਸਾਲ ਦੋ ਲਾਂਚ ਈਵੈਂਟ ਰੱਖਣ 'ਚ ਆਸਾਨੀ ਹੋਵੇਗੀ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਐਪਲ ਦੂਜੀ ਕੰਪਨੀਆਂ ਨਾਲ ਮਿਲ ਕੇ ਸਖਤ ਟੱਕਰ ਦਾ ਬਿਹਤਰ ਜਵਾਬ ਦੇ ਪਾਵੇਗੀ।

ਰੈਵਿਨਿਊ ਦਾ ਮੁੱਖ ਜ਼ਰੀਆ ਮੋਬਾਇਲ ਹਾਰਡਵੇਅਰ
ਸਾਲ 'ਚ ਦੋ ਵਾਰ ਲਾਂਚਿੰਗ ਨਾਲ ਐਪਲ ਨੂੰ ਹੁਵਾਵੇਈ, ਸੈਮਸੰਗ ਵਰਗੀਆਂ ਕੰਪਨੀਆਂ ਦੇ ਕਾਫੀ ਕਰੀਬ ਆਉਣ 'ਚ ਮਦਦ ਮਿਲੇਗੀ। ਲਾਂਚ ਸਟਰੈਟਿਜੀ 'ਚ ਫਿਲਹਾਲ ਐਪਲ ਇਨ੍ਹਾਂ ਕੰਪਨੀਆਂ ਤੋਂ ਬਿਲਕੁਲ ਵੱਖ ਹੈ ਅਤੇ ਸਾਲ 'ਚ ਸਿਰਫ ਇਕ ਨਵੇਂ ਲਾਈਨਅਪ ਸੀਰੀਜ਼ ਦੇ ਲਾਂਚ 'ਤੇ ਫੋਕਸ ਕਰਦੀ ਹੈ। ਐਪਲ ਬਜਟ ਸਮਾਰਟਫੋਨ ਦੀ ਵਿਕਰੀ ਨਹੀਂ ਕਰਦਾ। ਅਜਿਹੇ 'ਚ ਕੰਪਨੀ ਰੈਵਿਨਿਊ ਦਾ ਮੁੱਖ ਜ਼ਰੀਆ ਮੋਬਾਇਲ ਹਾਰਡਵੇਅਰ ਹੀ ਹੈ। ਦੱਸਣਯੋਗ ਹੈ ਕਿ 2021 'ਚ ਐਪਲ 4 ਨਵੇਂ ਆਈਫੋਨ ਲਾਂਚ ਕਰ ਸਕਦੀ ਹੈ। ਇਹ ਸਾਰੇ ਆਈਫੋਨ OLED ਅਤੇ 5G ਨੈੱਟਵਰਕ ਸਪੋਰਟ ਨਾਲ ਆਉਣਗੇ।

ਖਾਸ ਤਕਨਾਲੋਜੀ ਨਾਲ ਹੋਣਗੇ ਲੈਸ
ਸਾਲ 2021 'ਚ ਐਪਲ ਇਕ 5.4 ਇੰਚ, ਦੋ 6.1 ਇੰਚ ਅਤੇ ਇਕ 6.7 ਇੰਚ ਡਿਸਪਲੇਅ ਵਾਲਾ ਆਈਫੋਨ ਲਾਂਚ ਕਰ ਸਕਦੀ ਹੈ। ਐਕਸਪਰਟਸ ਨੇ ਦੱਸਿਆ ਕਿ ਨਵੇਂ ਆਈਫੋਨਸ ਦੇ ਪ੍ਰੀਮੀਅਮ ਵੇਰੀਐਂਟ 'ਚ mmWave 5G ਸਪੋਰਟ ਨਾਲ ਟ੍ਰਿਪਲ ਰੀਅਰ ਕੈਮਰਾ ਸੈਟਅਪ ਅਤੇ ਖਾਸ  'world facing 3D sensing' ਦਿੱਤਾ ਜਾਵੇਗਾ। ਹੋਰ ਮਾਡਲ ਡਿਊਲ ਰੀਅਰ ਕੈਮਰੇ ਨਾਲ ਹੀ ਆਉਣਗੇ।


Karan Kumar

Content Editor

Related News