Apple ਵੀ ਲਿਆ ਸਕਦੀ ਹੈ ਫੋਲਡੇਬਲ ਫੋਨ : ਰਿਪੋਰਟ

09/11/2020 10:32:14 PM

ਗੈਜੇਟ ਡੈਸਕ—ਕੀ ਸੈਮਸੰਗ ਤੋਂ ਬਾਅਦ ਹੁਣ ਐਪਲ ਵੀ ਲਾਂਚ ਕਰੇਗਾ ਫੋਲਡੇਬਲ ਡਿਸਪਲੇਅ ਵਾਲਾ ਫੋਨ? ਕਨਫਰਮ ਨਹੀਂ ਹੈ ਪਰ ਖਬਰ ਹੈ ਕਿ ਅਮਰੀਕੀ ਟੈੱਕ ਕੰਪਨੀ ਐਪਲ ਸੈਮਸੰਗ ਤੋਂ ਫੋਲਡੇਬਲ ਡਿਸਪਲੇਅ ਖਰੀਦ ਰਿਹਾ ਹੈ। Macrumors ਦੀ ਰਿਪੋਰਟ ਮੁਤਾਬਕ ਐਪਲ ਵੱਡੀ ਗਿਣਤੀ ’ਚ ਸੈਮਸੰਗ ਤੋਂ ਫੋਲਡੇਬਲ ਡਿਸਪਲੇਅ ਸੈਂਪਲ ਦੇ ਤੌਰ ’ਤੇ ਖਰੀਦੇਗੀ। ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਹੈ ਜਦ ਸੈਮਸੰਗ ਤੋਂ ਐਪਲ ਡਿਸਪਲੇਅ ਲਵੇਗੀ। ਇਸ ਤੋਂ ਪਹਿਲਾਂ ਵੀ ਐਪਲ ਸੈਮਸੰਗ ਤੋਂ OLED ਪੈਨਲ ਖਰੀਦਦੀ ਆਈ ਹੈ।

ਮਸ਼ਹੂਰ ਟਿਪਸਟਰ ਜੋ ਕਿ ਆਮ ਤੌਰ ’ਤੇ ਐਂਡ੍ਰਾਇਡ ਬੇਸਡ ਇੰਡਸਟਰੀ ਦੀਆਂ ਖਬਰਾਂ ਲੀਕ ਕਰਦੇ ਹਨ ਉਨ੍ਹਾਂ ਨੇ ਕਿਹਾ ਕਿ ਐਪਲ ਨੇ OLED ਫੋਲਡੇਬਲ ਸਕਰੀਨ ਲਈ ਸੈਮਸੰਗ ਨੂੰ ਆਰਡਰ ਦਿੱਤਾ ਹੈ। Iceuniverse ਮੁਤਾਬਕ ਐਪਲ ਇਕ ਅਜਿਹੇ ਆਈਫੋਨ ਬਣਾਉਣ ਦੇ ਪ੍ਰੋਸੈੱਸ ’ਚ ਹੈ ਜੋ ਗਲੈਕਸੀ ਜ਼ੈੱਡ ਫੋਲਡ ਦੀ ਤਰ੍ਹਾਂ ਦੀ ਮੁੜ ਸਕੇਗਾ। ਇਹ ਪੋਸਟ ਉਨ੍ਹਾਂ ਨੇ ਚੀਨੀ ਸੋਸ਼ਲ ਮੀਡੀਆ ’ਤੇ ਵੀ ਕੀਤੀ ਹੈ ਜਿਥੇ ਲਿਖਿਆ ਹੈ ਕਿ ਇਕ ਸਾਲ ਤੱਕ ਲਈ ਸੈਮਸੰਗ ਤੋਂ ਫੋਲਡੇਬਲ ਡਿਸਪਲੇਅ ਦਾ ਆਰਡਰ ਦਿੱਤਾ ਗਿਆ ਹੈ।

ਸੈਮਸੰਗ ਨੇ ਹੁਣ ਤੱਕ ਦੋ ਤੋਂ ਜ਼ਿਆਦਾ ਫੋਲਡੇਬਲ ਡਿਸਪਲੇਅ ਵਾਲੇ ਸਮਾਰਟਫੋਨਸ ਲਾਂਚ ਕੀਤੇ ਹਨ ਅਤੇ ਹਾਲ ਹੀ ’ਚ ਕੰਪਨੀ ਨੇ ਗਲੈਕਸੀ ਜ਼ੈੱਡ ਫੋਲਡ 2 ਵੀ ਲਾਂਚ ਕੀਤਾ ਹੈ। ਇਸ ਲਈ ਸੈਮਸੰਗ ਕੋਲ ਫੋਲਡੇਬਲ ਡਿਸਪਲੇਅ ਲਈ ਹੁਣ ਅਨੁਭਵ ਨਹੀਂ ਹੈ। ਪਿਛਲੇ ਸਾਲ ਵੀ ਰਿਪੋਰਟਸ ਆਈਆਂ ਸਨ ਕਿ ਐਪਲ ਫੋਲਡੇਬਲ ਡਿਸਪਲੇਅ ਵਾਲੇ ਫੋਨ ’ਤੇ ਕੰਮ ਕਰ ਰਿਹਾ ਹੈ। ਇਥੇ ਤੱਕ ਕੀ ਫੋਲਡਿੰਗ ਆਈਫੋਨ ਦਾ ਪੇਟੈਂਟ ਵੀ ਸਪਾਟ ਕੀਤਾ ਗਿਆ ਸੀ।

ਐਪਲ ਦੇ ਫੋਲਡੇਬਲ ਆਈਫੋਨ ਨੂੰ ਲੈ ਕੇ ਵੀ ਇੰਡਸਟਰੀ ਇਨਸਾਈਡਰਸ ਦੀ ਰਾਏ ਵੱਖ-ਵੱਖ ਹੈ। ਕੁਝ ਦਾ ਕਹਿਣਾ ਹੈ ਕਿ ਐਪਲ ਵੀ ਗਲੈਕਸੀ ਜ਼ੈੱਡ ਫੋਲਡ ਦੀ ਤਰ੍ਹਾਂ ਹੀ ਫੋਲਡੇਬਲ ਫੋਨ ਲਿਆਵੇਗਾ ਜਦਕਿ ਕੁਝ ਦਾ ਕਹਿਣਾ ਹੈ ਕਿ ਕੰਪਨੀ ਸਰਫੇਸ ਡਿਊ ਦੀ ਤਰ੍ਹਾਂ ਦੋ ਡਿਸਪਲੇਅ ਵਾਲਾ ਫੋਨ ਲਾਂਚ ਕਰ ਸਕਦੀ ਹੈ।


Karan Kumar

Content Editor

Related News