ਕਾਨੂੰਨੀ ਲੜਾਈ ’ਚ Huawei ਨੇ Apple ਨੂੰ ਹਰਾਇਆ, ਨਾਂ ਚੋਰੀ ਦਾ ਸੀ ਦੋਸ਼

10/24/2021 6:18:54 PM

ਗੈਜੇਟ ਡੈਸਕ– ਦਿੱਗਜ ਟੈੱਕ ਕੰਪਨੀ ਐਪਲ ਨੂੰ ਕਾਨੂੰਨੀ ਦਾਅਪੇਚ ’ਚ ਚੀਨੀ ਕੰਪਨੀ ਹੁਵਾਵੇਈ ਨੇ ਹਰਾ ਦਿੱਤਾ ਹੈ। ਹੁਵਾਵੇਈ ਵਲੋਂ ਆਪਣੇ ਈਅਰਬਡਸ ਡਿਵਾਈਸ ਨੂੰ MatePod ਨਾਂ ਦਿੱਤਾ ਗਿਆ ਸੀ। ਜਿਸ ਖਿਲਾਫ ਐਪਲ ਨੇ ਸ਼ਿਕਾਇਤ ਕੀਤੀ ਸੀ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ, ਆਈਫੋਨ ਮੇਕਰ ਨੇ Shenzhe ਬੇਸਡ Huawei ਖਿਲਾਫ ਤਰਕ ਦਿੱਤਾ ਕਿ ਹੁਵਾਵੇਈ ਨੇ ਆਪਣੇ ਈਅਰਫੋਨ ਦਾ ਨਾਂ MatePod ਰੱਖਿਆ ਹੈ, ਜੋ ਕਿ ਐਪਲ ਦੇ ਖੁਦ ਦੇ ਟ੍ਰੇਡਮਾਰਕ Pod, iPod, EarPods ਅਤੇ AirPods ਵਰਗਾ ਹੀ ਹੈ। ਇਸੇ ਨੂੰ ਆਧਾਰ ਬਣਾ ਕੇ ਐਪਲ ਨੇ ਹੁਵਾਵੇਈ ਖਿਲਾਫ ਮੁਕਦਮਾ ਕੀਤਾ ਸੀ ਜਿਸ ਵਿਚ ਐਪਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 

ਐਪਲ ਦੀ ਦਲੀਲ ਨੂੰ ਨਹੀਂ ਮੰਨਿਆ ਗਿਆ ਸਹੀ
ਚਾਈਨਾ ਇੰਟਲੈਕਚੁਅਲ ਪ੍ਰਾਪਰਟੀ ਐਡਮਿਨੀਸਟ੍ਰੇਸ਼ਨ (CNIPA) ਦੇ ਟ੍ਰੇਡਮਾਰਕ ਆਫਿਸ ਦੀ ਰਿਪੋਰਟ ਮੁਤਾਬਕ, ਐਪਲ ਨੇ ਦਲੀਲ ਦਿੱਤੀ ਕਿ ਹੁਵਾਵੇਈ ਵਲੋਂ ਗਲਤ ਤਰੀਕੇ ਨਾਲ ਉਸ ਦੇ ਟ੍ਰੇਡਮਾਰਕ ਨੂੰ ਕਾਪੀ ਕੀਤਾ ਹੈ, ਜੋ ਕਿ ਸਮਾਜ ’ਚ ਗਲਤ ਅਸਰ ਪਾਵੇਗਾ। ਹਾਲਾਂਕਿ, ਚਾਈਨੀਜ਼ ਅਥਾਰਿਟੀ ਨੇ ਐਪਲ ਦੀ ਦਲੀਲ ਨੂੰ ਸਹੀ ਨਹੀਂ ਮੰਨਿਆ। ਚੀਨ ਦੀ ਟ੍ਰੇਡਮਾਰਕ ਅਥਾਰਿਟੀ ਨੇ ਕਿਹਾ ਕਿ ਐਪਲ ਵਲੋਂ ਕਾਫੀ ਸਬੂਤਾਂ ਦੀ ਕਮੀ ਰਹੀ, ਜੋ ਕਿ ਸਾਬਤ ਕਰ ਸਕੇ ਕਿ ਹੁਵਾਵੇਈ ਨੇ ਐਪਲ ਦੇ ਟ੍ਰੇਡਮਾਰਕ ਨੂੰ ਕਾਪੀ ਕੀਤਾ ਹੈ। 


Rakesh

Content Editor

Related News