ਐਪਲ ਨੇ ਲਾਂਚ ਕੀਤੀ iPhone 14 Series, ਜਾਣੋ ਕੀਮਤ ਤੇ ਫੀਚਰਜ਼

Thursday, Sep 08, 2022 - 01:35 AM (IST)

ਗੈਜੇਟ ਡੈਸਕ-ਐਪਲ ਨੇ ਇਸ ਸਾਲ ਦੇ ਆਪਣੇ ਸਭ ਤੋਂ ਵੱਡੇ ਈਵੈਂਟ 'ਚ ਆਈਫੋਨ 14 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਈਵੈਂਟ ਨੂੰ ਐਪਲ ਨੇ 'Far Out' ਦਾ ਨਾਂ ਦਿੱਤਾ ਸੀ ਜਿਸ ਨੂੰ ਲੈ ਕੇ ਉਮੀਦ ਕੀਤੀ ਜਾ ਰਹੀ ਸੀ ਕਿ ਨਵੇਂ ਆਈਫੋਨ ਨਾਲ ਟੈਲੀਫੋਟੋ ਜਾਂ ਜ਼ੂਮ ਲੈਂਸ ਮਿਲੇਗਾ ਪਰ ਅਜਿਹਾ ਨਹੀਂ ਹੋਇਆ। ਐਪਲ ਨੇ ਇਸ ਈਵੈਂਟ 'ਚ ਆਈਫੋਨ 14 ਸੀਰੀਜ਼ ਤਹਿਤ ਚਾਰ ਨਵੇਂ ਆਈਫੋਨ ਲਾਂਚ ਕੀਤੇ ਹਨ ਜਿਨ੍ਹਾਂ  iPhone 14,  iPhone 14 Plus, iPhone 14 pro Max, iPhone 14 pro ਸ਼ਾਮਲ ਹਨ। ਰੈਗੂਲਰ ਅਤੇ ਪਲੱਸ ਦੋਵਾਂ 'ਚ ਏ15 ਬਾਇਓਨਿਕ ਪ੍ਰੋਸੈਸਰ ਦਿੱਤਾ ਗਿਆ ਜਦਕਿ ਪ੍ਰੋ ਮਾਡਲ ਨੂੰ ਏ16 ਨਾਲ ਲਾਂਚ ਕੀਤਾ ਗਿਆ ਹੈ।

ਇਹ ਵੀ ਪੜ੍ਹੋ :249 ਡਾਲਰ ਦੀ ਸ਼ੁਰੂਆਤੀ ਕੀਮਤ ਨਾਲ ਐਪਲ ਨੇ ਲਾਂਚ ਕੀਤੇ AirPods Pro

PunjabKesari

ਐਪਲ ਨੇ ਇਸ ਵਾਰ ਆਈਫੋਨ 14 ਮਿੰਨੀ ਨੂੰ ਲਾਂਚ ਨਹੀਂ ਕੀਤਾ ਹੈ। ਇਸ ਈਵੈਂਟ 'ਚ ਐਪਲ ਵਾਚ ਸੀਰੀਜ਼ 8, ਵਾਚ ਪ੍ਰੋ, ਵਾਚ ਐੱਸ.ਈ. ਤੋਂ ਇਲਾਵਾ ਵਾਚ ਅਲਟਰਾ ਨੂੰ ਵੀ ਲਾਂਚ ਕੀਤਾ ਗਿਆ ਹੈ। ਨਵੇਂ ਆਈਫੋਨ ਦਾ ਫਰੰਟ ਕੈਮਰਾ ਪਹਿਲੇ ਦੇ ਮੁਕਾਬਲੇ ਦੋ ਗੁਣਾ ਬਿਹਤਰ ਹੋਵੇਗਾ।ਇਸ ਦੀ ਬੈਟਰੀ ਨੂੰ ਲੈ ਕੇ ਪੂਰੇ ਦਿਨ ਦੇ ਬੈਕਅਪ ਦਾ ਦਾਅਵਾ ਕੀਤਾ ਜਾ ਰਿਹਾ ਹੈ। ਆਈਫੋਨ 14 ਦੇ ਨਾਲ 12 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੈ ਪਰ ਪਹਿਲੇ ਦੇ ਮੁਕਾਬਲੇ ਫਾਸਟਰ ਅਪਰਚਰ ਮਿਲੇਗਾ। ਲੋਅ ਲਾਈਟ 'ਚ ਪਹਿਲੇ ਦੇ ਮੁਕਾਬਲੇ 49 ਫੀਸਦੀ ਬਿਹਤਰ ਫੋਟੋ ਕਲਿੱਕ ਹੋਵੇਗੀ। ਕੈਮਰੇ ਦੇ ਡਿਜ਼ਾਈਨ ਨੂੰ ਵੀ ਲੈ ਕੇ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ : ਰੂਸ ਆਪਣੇ ਟੀਚਿਆਂ ਨੂੰ ਹਾਸਲ ਕਰਨ ਤੱਕ ਯੂਕ੍ਰੇਨ 'ਚ ਫੌਜੀ ਕਾਰਵਾਈ ਰੱਖੇਗਾ ਜਾਰੀ : ਪੁਤਿਨ

ਆਈਫੋਨ 14 ਨਾਲ 5ਜੀ ਕੁਨੈਕਟੀਵਿਟੀ ਦਿੱਤੀ ਗਈ ਹੈ ਅਤੇ ਇਸ ਨਾਲ 250 ਟੈਲੀਕਾਮ ਕੰਪਨੀਆਂ ਦਾ ਸਿਮ ਸਪੋਰਟ ਹੈ। ਨਵੇਂ ਆਈਫੋਨ ਨਾਲ ਸਿਰਫ ਈ-ਸਿਮ ਦਾ ਸੋਪਰਟ ਮਿਲੇਗਾ ਹਾਲਾਂਕਿ ਇਹ ਸਿਰਫ ਅਮਰੀਕੀ ਯੂਜ਼ਰਸ ਲਈ ਹੀ ਹੈ। ਆਈਫੋਨ 14 'ਚ 6.1 ਇੰਚ ਅਤੇ ਆਈਫੋਨ 14 ਪਲੱਸ 'ਚ 6.7 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਡਿਸਪਲੇਅ ਦਾ ਪੈਨਲ ਸੁਪਰ ਰੈਟੀਨਾ XDR OLED ਹੈ। ਆਈਫੋਨ 14 ਨਾਲ ਸੈਟੇਲਾਈਟ ਕਾਲਿੰਗ ਦੀ ਸੁਵਿਧਾ ਵੀ ਦਿੱਤੀ ਗਈ ਹੈ। ਸੈਟੇਲਾਈਟ ਕੁਨੈਕਟੀਵਿਟੀ ਰਾਹੀਂ ਤੁਸੀਂ ਕਿਸੇ ਵੀ ਸੈਟੇਲਾਈਟ ਕੁਨੈਕਟੀਵਿਟੀ ਵਾਲੇ ਡਿਵਾਈਸ ਨੂੰ ਕੁਨੈਕਟ ਕਰ ਸਕੋਗੇ।

PunjabKesari

ਇਹ ਵੀ ਪੜ੍ਹੋ : ਯੂਕ੍ਰੇਨ 'ਚ ਪ੍ਰਮਾਣੂ ਪਲਾਂਟ ਨੇੜੇ ਗੋਲੀਬਾਰੀ : ਅਧਿਕਾਰੀ

ਕੀਮਤ ਦੀ ਗੱਲ ਕਰੀਏ ਤਾਂ ਆਈਫੋਨ 14 ਦੀ ਕੀਮਤ 799 ਡਾਲਰ, ਆਈਫੋਨ 14 ਪਲੱਸ ਦੀ ਕੀਮਤ 899 ਡਾਲਰ, ਆਈਫੋਨ 14 ਪ੍ਰੋ ਦੀ ਕੀਮਤ 999 ਡਾਲਰ ਅਤੇ ਆਈਫੋਨ 14 ਪ੍ਰੋ ਮੈਕਸ ਦੀ ਕੀਮਤ 1099 ਡਾਲਰ ਰੱਖੀ ਗਈ ਹੈ। ਆਈਫੋਨ 14 ਪ੍ਰੋ ਅਤੇ ਪ੍ਰੋ ਮੈਕਸ ਨਾਲ ਨੌਚ ਨੂੰ ਬਹੁਤ ਹੀ ਛੋਟਾ ਕੀਤਾ ਗਿਆ ਹੈ। 2018 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ ਨੌਚ ਦੇ ਡਿਜ਼ਾਈਨ ਨੂੰ ਬਦਲਿਆ ਗਿਆ ਹੈ। ਇਨ੍ਹਾਂ 'ਚ 48 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਜੋ ਕਿ ਹੁਣ ਤੱਕ ਕਿਸੇ ਆਈਫੋਨ 'ਚ ਮਿਲਣ ਵਾਲਾ ਸਭ ਤੋਂ ਵੱਡਾ ਸੈਂਸਰ ਹੈ। ਦੂਜਾ ਲੈਂਸ 12 ਮੈਗਾਪਿਕਸਲ ਦਾ ਹੈ। 

PunjabKesari

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News