iPhone 12 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ ਹੈ 63,000 ਰੁਪਏ ਤਕ ਦੀ ਛੋਟ

12/11/2020 11:42:30 AM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਆਈਫੋਨ 12 ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਸ ਨੂੰ ਖ਼ਰੀਦਣ ਦਾ ਸੁਨਹਿਰੀ ਮੌਕਾ ਹੈ। ਐਪਲ ਨੇ ਆਪਣੇ ਆਈਫੋਨ 12 ’ਤੇ ਜ਼ਬਰਦਸਤ ਡਿਸਕਾਊਂਟ ਦੇਣ ਦਾ ਐਲਾਨ ਕੀਤਾ ਹੈ। ਕੰਪਨੀ 1,19,900 ਰੁਪਏ ਵਾਲੇ ਇਸ ਪ੍ਰੀਮੀਅਮ ਸਮਾਰਟਫੋਨ ’ਤੇ 63 ਹਜ਼ਾਰ ਰੁਪਏ ਤਕ ਦੀ ਛੋਟ ਦੇ ਰਹੀ ਹੈ। ਆਈਫੋਨ 12 ’ਤੇ ਇਹ ਜ਼ਬਰਦਸਤ ਆਫਰ ਕੰਪਨੀ ਦੀ trade-in ਸਕੀਮ ਤਹਿਤ ਦਿੱਤਾ ਜਾ ਰਿਹਾ ਹੈ। ਇਸ ਸਕੀਮ ਨਾਲ ਆਈਫੋਨ 12 ਖ਼ਰੀਦਣ ਲਈ ਗਾਹਕਾਂ ਨੂੰ ਆਪਣਾ ਪੁਰਾਣਾ ਸਮਾਰਟਫੋਨ ਦੇਣਾ ਹੋਵੇਗਾ। ਇਕ ਤਰ੍ਹਾਂ ਇਸ ਨੂੰ ਐਕਸਚੇਂਜ ਆਫਰ ਵੀ ਕਿਹਾ ਜਾ ਸਕਦਾ ਹੈ। 

ਇਹ ਵੀ ਪੜ੍ਹੋ– ਆਈਫੋਨ ਬਣਿਆ ਇਸ ਖ਼ੂਬਸੂਰਤ ਮਾਡਲ ਦੀ ਦਰਦਨਾਕ ਮੌਤ ਦਾ ਕਾਰਨ

ਦੂਜੀਆਂ ਕੰਪਨੀਆਂ ਦੇ ਸਮਾਰਟਫੋਨ ਵੀ ਕਰ ਸਕਦੇ ਹੋ ਐਕਸਚੇਂਜ
ਕੰਪਨੀ ਨੇ ਆਪਣੀ ਵੈੱਬਸਾਈਟ (apple.com/in/shop/trade-in) ’ਤੇ ਇਸ ਆਫਰ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਹੈ। ਇਥੇ ਤੁਹਾਨੂੰ ਆਪਣੇ ਪੁਰਾਣੇ ਸਮਾਰਟਫੋਨ ਦੀ ਐਕਸਚੇਂਜ ਵੈਲਿਊ ਦੀ ਜਾਣਕਾਰੀ ਵੀ ਮਿਲ ਜਾਵੇਗੀ। ਖ਼ਾਸ ਗੱਲ ਹੈ ਕਿ ਆਈਫੋਨ 12 ਨੂੰ ਐਪਲ ਤੋਂ ਇਲਾਵਾ ਦੂਜੀਆਂ ਮਸ਼ਹੂਰ ਕੰਪਨੀਆਂ (ਸੈਮਸੰਗ ਅਤੇ ਵਨਪਲੱਸ) ਦੇ ਸਮਾਰਟਫੋਨਾਂ ਨਾਲ ਵੀ ਐਕਸਚੇਂਜ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ– ਸਾਵਧਾਨ! 70 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਫੋਨ ਨੰਬਰਾਂ ਸਮੇਤ ਬੈਂਕਿੰਗ ਡਿਟੇਲ ਲੀਕ​​​​​​​

ਪੁਰਾਣੇ ਸਮਾਰਟਫੋਨ ਬਾਰੇ ਦੇਣੀਆਂ ਹੋਣਗੀਆਂ ਇਹ ਜਾਣਕਾਰੀਆਂ
ਇਸ ਸ਼ਾਨਦਾਰ ਸਕੀਮ ਤਹਿਤ ਨਵਾਂ ਆਈਫੋਨ 12 ਖ਼ਰੀਦਣ ਲਈ ਤੁਹਾਨੂੰ ਆਪਣੇ ਪੁਰਾਣੇ ਸਮਾਰਟਫੋਨ ਦੇ IMEI ਕੋਡ ਅਤੇ ਸਟੋਰੇਜ ਬਾਰੇ ਜਾਣਕਾਰੀ ਦੇਣੀ ਹੋਵੇਗੀ। ਇਨ੍ਹਾਂ ਜਾਣਕਾਰੀਆਂ ਨੂੰ ਚੈੱਕ ਕਰਨ ਤੋਂ ਬਾਅਦ ਐਪਲ ਪੁਰਾਣੇ ਫੋਨ ਦੀ ਲੱਗੀ ਹੋਈ ਕੀਮਤ ਨੂੰ ਨਵੇਂ ਆਈਫੋਨ 12 ਦੀ ਕੀਮਤ ’ਚੋਂ ਘੱਟ ਕਰ ਦੇਵੇਗੀ। 

ਇਹ ਵੀ ਪੜ੍ਹੋ– ਸਮਾਰਟਫੋਨ ਨਾਲ ਸਿਰਫ਼ 30 ਮਿੰਟਾਂ ’ਚ ਹੋਵੇਗੀ ਕੋਵਿਡ-19 ਦੀ ਸਹੀ ਜਾਂਚ

ਕੰਪਨੀ ਐਗਜ਼ੀਕਿਊਟਿਵ ਘਰ ਆ ਕੇ ਵੀ ਚੈੱਕ ਕਰਨਗੇ ਪੁਰਾਣਾ ਫੋਨ
ਆਈਫੋਨ 12 ਦੀ ਬੁਕਿੰਗ ਤੋਂ ਬਾਅਦ ਤੁਹਾਡੇ ਘਰ ਐਪਲ ਦਾ ਇਕ ਐਗਜ਼ੀਕਿਊਟਿਵ ਆਏਗਾ। ਇਹ ਐਗਜ਼ੀਕਿਊਟਿਵ ਤੁਹਾਡੇ ਪੁਰਾਣੇ ਫੋਨ ਨੂੰ ਚੈੱਕ ਕਰੇਗਾ, ਜਿਸ ਵਿਚ ਉਸ ਨੂੰ ਇਹ ਪੁਸ਼ਟੀ ਕਰਨੀ ਹੋਵੇਗੀ ਕਿ ਤੁਹਾਡੇ ਦੁਆਰਾ ਆਨਲਾਈਨ ਦਿੱਤੀ ਗਈ ਜਾਣਕਾਰੀ ਨਾਲ ਫੋਨ ਦੀ ਕੰਡੀਸ਼ਨ ਮੈਚ ਕਰ ਰਹੀ ਹੈ ਜਾਂ ਨਹੀਂ।

ਨੋਟ : ਐਪਲ ਦੀ trade-in ਸਕੀਮ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Rakesh

Content Editor

Related News