ਐਪਲ ਵੱਲੋਂ ਆਈਫੋਨ 7 ਲਈ ਬਣਾਇਆ ਜਾਵੇਗਾ ਇਕ ਖਾਸ ਹੈੱਡਫੋਨ ਜੈੱਕ

Friday, Jun 03, 2016 - 05:35 PM (IST)

ਐਪਲ ਵੱਲੋਂ ਆਈਫੋਨ 7 ਲਈ ਬਣਾਇਆ ਜਾਵੇਗਾ ਇਕ ਖਾਸ ਹੈੱਡਫੋਨ ਜੈੱਕ
ਜਲੰਧਰ- ਫੋਨ ਚਾਰਜਿੰਗ ਦੀ ਗੱਲ ਹੋਵੇ ਜਾਂ ਹੈੱਡਫੋਨ ਜੈੱਕ ਦੀ ਦੋਨੋਂ ਹੀ ਫੋਨ ਲਈ ਬੇਹੱਦ ਜ਼ਰੂਰੀ ਹਨ ਪਰ ਇਨ੍ਹਾਂ ''ਚ ਮੁੱਦੇ ਦੀ ਗੱਲ ਇਹ ਹੈ ਕਿ ਹੈੱਡਫੋਨ ਜੈੱਕ ਅਤੇ ਚਾਰਜਿੰਗ ਪੋਰਟ ਦੋਨੋਂ ਹੀ ਵੱਖ-ਵੱਖ ਹੁੰਦੇ ਹਨ। ਕਈ ਫੋਂਸ ''ਚ ਤਾਂ ਚਾਰਜਿੰਗ ਅਤੇ ਹੈੱਡਫੋਨ ਲਗਾਉਣ ਲਈ ਇਕ ਹੀ ਪੋਰਟ ਦਿੱਤੀ ਹੁੰਦੀ ਹੈ ਜਿਸ ਦੀ ਵਰਤੋਂ ਕਰਨਾ ਕਿਸੇ ਸਮੇਂ ਬੜਾ ਹੀ ਨਿਰਾਸ਼ਾਜਨਕ ਹੁੰਦਾ ਹੈ ਅਤੇ ਜਿਸ ਫੋਨ ''ਚ ਹੈੱਡਫੋਨ ਜੈੱਕ ਨਾ ਹੋਵੇ ਉਸ ਦੀ ਵਰਤੋਂ ਕਰਨਾ ਸ਼ਾਇਦ ਹੀ ਕੋਈ ਪਸੰਦ ਕਰੇ। 
 
ਕਈ ਰਿਪੋਰਟਸ ''ਚ ਇਸ ਅਫਵਾਹ ਨੂੰ ਤੁਸੀਂ ਸੁਣਿਆ ਹੋਵੇਗਾ ਕਿ ਐਪਲ ਦੇ ਆਈਫੋਨ 7 ''ਚ ਹੈੱਡਫੋਨ ਜੈੱਕ ਨਹੀਂ ਦਿੱਤਾ ਜਾ ਰਿਹਾ। ਐਪਲ ਲਈ ਇਸ ਦਾ ਹੱਲ ਲੱਭਣਾ ਕੋਈ ਮੁਸ਼ਕਿਲ ਗੱਲ ਨਹੀਂ ਰਹੀ। ਹਾਲ ਹੀ ''ਚ ਐਪਲ ਵੱਲੋਂ ਇਕ ਅਜਿਹੇ ਹੈੱਡਫੋਨ ਜੈੱਕ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ ਜਿਸ ''ਚ ਇਕ 3.5mm ਪੋਰਟ ਦਿੱਤਾ ਗਿਆ ਅਤੇ ਨਾਲ ਯੂ.ਐੱਸ.ਬੀ. ਵਾਇਰ ਅਟੈਚ ਕੀਤੀ ਗਈ ਹੈ। ਇਸ ਦੇ ਯੂ.ਐੱਸ.ਬੀ. ਵਾਲੇ ਹਿੱਸੇ ਨੂੰ ਫੋਨ ''ਚ ਲਗਾ ਕੇ ਦੂਸਰੇ ਹਿੱਸੇ ''ਚ ਹੈੱਡਫੋਨ ਲਗਾ ਸਕਦੇ ਹੋ। ਇਨ੍ਹਾਂ ਹੀ ਨਹੀਂ ਇਸ ਅਡਪਰ ''ਚ ਵਾਲਿਊਮ ਕੰਟਰੋਲਰ ਬਟਨਜ਼ ਵੀ ਦਿੱਤੇ ਗਏ ਹਨ। ਇਸ ਦੇ ਨਾਲ ਹੀ ਐਪਲ ਕਈ ਹੋਰ ਐਕਸੈਸਰੀਜ਼ ਨੂੰ ਲਿਆਉਣ ਦੀ ਵੀ ਤਿਆਰੀ ਕਰ ਰਹੀ ਹੈ।

Related News