ਐਪਲ ਆਪਣੇ ਐਪ ਸਟੋਰ ''ਚ ਕਰਨ ਜਾ ਰਹੀ ਹੈ ਕੁੱਝ ਖਾਸ ਬਦਲਾਅ

Saturday, Sep 03, 2016 - 05:38 PM (IST)

ਐਪਲ ਆਪਣੇ ਐਪ ਸਟੋਰ ''ਚ ਕਰਨ ਜਾ ਰਹੀ ਹੈ ਕੁੱਝ ਖਾਸ ਬਦਲਾਅ
ਜਲੰਧਰ-ਐਪਲ ਵੱਲੋਂ ਹਾਲ ਹੀ ''ਚ ਆਪਣੇ ਐਪ ਸਟੋਰ ਨੂੰ ਲੈ ਕੇ ਇਕ ਐਲਾਨ ਕੀਤਾ ਗਿਆ ਹੈ ਜਿਸ ''ਚ ਕੰਪਨੀ ਆਪਣੇ ਕੁੱਝ ਪੁਰਾਣੇ ਅਤੇ ਘੱਟ ਵਰਤੋਂ ਹੋਣ ਵਾਲੇ ਐਪਸ ਨੂੰ ਰਿਮੂਵ ਕਰਨ ਜਾ ਰਹੀ ਹੈ। ਜਾਣਕਾਰੀ ਅਨੁਸਾਰ ਐਪਲ ਵੱਲੋਂ ਇਕ ਡਵੈਪਰ ਬਲਾਗ ''ਚ ਲਿਖਿਆ ਗਿਆ ਹੈ ਕਿ ਕੰਪਨੀ ਨੂੰ ਗਾਹਕਾਂ ਦੀ ਨਵੇਂ, ਵਰਤੋਂਯੋਗ ਅਤੇ ਮੌਜ਼ੂਦਾ ਐਪਸ ਨੂੰ ਐਪ ਸਟੋਰ ''ਤੇ ਲੱਭਣ ''ਚ ਮਦਦ ਕਰਨ ''ਚ ਖੁਸ਼ੀ ਮਿਲਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਐਪ ਸਟੋਰ ''ਚ ਦੋ ਮਿਲੀਅਨ ਤੋਂ ਜ਼ਿਆਦਾ ਐਪਸ ਉਪਲੱਬਧ ਹਨ ਅਤੇ 100,000 ਨਵੇਂ ਅਤੇ ਅਪਡੇਟਡ ਐਪਸ ਨੂੰ ਹਰ ਹਫਤੇ ਇਸ ''ਚ ਸ਼ਾਮਿਲ ਕੀਤਾ ਜਾਂਦਾ ਹੈ। 
 
ਕੰਪਨੀ ਦਾ ਕਹਿਣਾ ਹੈ ਕਿ ਉਹ ਜਾਣਦੇ ਹਨ ਡਵੈਲਪਰਜ਼ ਨਵੇਂ ਐਪਸ  ਨੂੰ ਬਣਾਉਣ ਅਤੇ ਅਪਡੇਟ ਕਰਨ ਲਈ ਕਾਫੀ ਮਿਹਨਤ ਕਰ ਰਹੇ ਹਨ ਪਰ ਇੱਥੇ ਕਈ ਐਪਸ ਹਨ ਜਿਨ੍ਹਾਂ ਨੂੰ ਕਾਫੀ ਸਮੇਂ ਤੋਂ ਕੋਈ ਫੰਕਸ਼ਨ ਸ਼ਾਮਿਲ ਨਹੀਂ ਕੀਤਾ ਗਿਆ ਜਾਂ ਕਈ ਅਜਿਹੇ ਐਪਸ ਵੀ ਹਨ ਜੋ ਲੰਬੇ ਸਮੇਂ ਲਈ ਅਪਡੇਟ ਕੰਪੈਟੇਬਿਲਟੀ ਨੂੰ ਸਪੋਰਟ ਨਹੀਂ ਕਰਦੇ। ਕਈ ਲੰਬੇ ਨਾਂ ਵਾਲੇ ਐਪਸ , ਐਪ ਸਟੋਰ ''ਚ ਪੂਰੀ ਤਰ੍ਹਾਂ ਡਿਸਪਲੇ ਨਹੀਂ ਹੁੰਦੇ ਪਰ ਹੁਣ ਟ੍ਰਮਜ਼ ਅਤੇ ਡਿਸਕ੍ਰਿਪਸ਼ਨ ਨੂੰ ਮਿਲਾ ਕੇ ਐਪਸ ਦੇ ਨਾਂ ਨੂੰ ਸੀਮਿਤ 50 ਅੱਖਰਾਂ ਤੱਕ ਹੀ ਰੱਖਿਆ ਜਾਵੇਗਾ ਜਿਸ ਨੂੰ ਕੰਪਨੀ ਸਮੇਂ ਅਨੁਸਾਰ ਬਦਲ ਵੀ ਸਕਦੀ ਹੈ।

Related News