Face ID ਤੇ 5.4 ਇੰਚ LCD ਡਿਸਪਲੇਅ ਨਾਲ ਲਾਂਚ ਹੋ ਸਕਦੈ Apple iPhone SE 2

01/15/2020 1:55:54 AM

ਗੈਜੇਟ ਡੈਸਕ—ਐਪਲ ਆਪਣੇ ਨਵੇਂ ਅਫਾਰਡੇਬਲ ਡਿਵਾਈਸ iPhone SE 2  ਨੂੰ ਫੇਸ ਆਈ.ਡੀ. ਅਤੇ 5.4 ਇੰਚ ਐੱਲ.ਸੀ.ਡੀ. ਡਿਸਪਲੇਅ ਨਾਲ ਲਾਂਚ ਕਰ ਸਕਦੀ ਹੈ। MacOtakara ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ iPhone SE 2 ਦਾ ਫੇਸ ਆਈ.ਡੀ. ਮਾਡਲ ਵੀ ਐਪਲ ਦੇ ਏ13 ਬਾਇਉਨਿਕ ਚਿਪਸੈੱਟ ਨਾਲ ਡਿਵੈੱਲਪ ਕੀਤਾ ਜਾ ਰਿਹਾ ਹੈ। ਨਾਲ ਹੀ ਦੂਜਾ ਵੇਰੀਐਂਟ ਟੱਚ ਆਈ.ਡੀ. ਨਾਲ ਕੰਮ ਆ ਸਕਦਾ ਹੈ ਜਿਸ ਦਾ ਸਕਰੀਨ ਸਾਈਜ਼ 4.7 ਇੰਚ ਦੱਸਿਆ ਜਾ ਰਿਹਾ ਹੈ। 4.7 ਇੰਚ ਐੱਲ.ਸੀ.ਡੀ. ਡਿਸਪਲੇਅ ਵਾਲੇ ਡਿਵਾਈਸ ਨੂੰ iPhone 8 ਵਰਗੇ ਡਿਜ਼ਾਈਨ ਨਾਲ ਪੇਸ਼ ਕੀਤਾ ਜਾ ਸਕਦਾ ਹੈ।

ਟੀ.ਐੱਫ. ਇੰਟਰਨੈਸ਼ਨਲ ਸਕਿਓਰਟੀਜ਼ ਦੇ ਐਪਲ ਐਨਾਲਿਸਟ ਮਿੰਗ ਚੀ ਕੁਓ ਨੇ ਪਹਿਲੇ ਹੀ ਕਨਫਰਮ ਕੀਤਾ ਸੀ ਕਿ ਆਈਫੋਨ ਐੱਸ.ਈ.2 ਦੀ ਲੁਕ ਡਿਜ਼ਾਈਨ ਦੇ ਮਾਮਲੇ 'ਚ ਆਈਫੋਨ 8 ਵਰਗਾ ਹੋਵੇਗੀ ਅਤੇ 4.7 ਇੰਚ ਸਕਰੀਨ ਸਾਈਜ਼ ਵਾਲੇ ਇਸ ਆਈਫੋਨ 'ਚ ਗਲਾਸ ਬੈਕ ਕਵਰ ਯੂਜ਼ਰਸ ਨੂੰ ਮਿਲੇਗਾ। ਹੁਣ ਪਤਾ ਚੱਲਿਆ ਹੈ ਕਿ ਆਈਫੋਨ ਐੱਸ.ਈ. 2 ਨੂੰ 5.4 ਇੰਚ ਸਕਰੀਨ ਸਾਈਜ਼ 'ਚ ਵੀ ਪੇਸ਼ ਕੀਤਾ ਜਾ ਸਕਦਾ ਹੈ ਅਤੇ ਅਜਿਹੇ 'ਚ ਆਈਫੋਨ ਦਾ ਸਾਈਜ਼ ਪਿਛਲੇ ਆਈਫੋਨ 7 ਜਿੰਨਾ ਵੀ ਦੇਖਣ ਨੂੰ ਮਿਲ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਐਪਲ ਡਿਵਾਈਸ ਦੇ ਟਾਪ ਅਤੇ ਬਾਟਮ 'ਚ ਮੋਟੇ ਬੈਜਲਸ ਹਟਾ ਸਕਦਾ ਹੈ ਅਤੇ ਵੱਡੀ ਡਿਸਪਲੇਅ ਦੀ ਪਲੇਟਮੈਂਟ ਆਈਫੋਨ 'ਚ ਮਿਲ ਸਕਦੀ ਹੈ।

ਬਿਹਤਰ ਕੈਮਰਾ ਸੈਟਅਪ
ਰਿਪੋਰਟ 'ਚ ਕਿਹਾ ਗਿਆ ਹੈ ਕਿ ਆਈਫੋਨ ਐਕਸ.ਆਰ. ਦੀ ਤਰ੍ਹਾਂ ਹੀ ਇਸ 'ਚ ਘੱਟ ਬੈਜਲ ਵਾਲੀ ਡਿਸਪਲੇਅ ਮਿਲ ਸਕਦੀ ਹੈ, ਹਾਲਾਂਕਿ ਕੰਪਨੀ ਵੱਲੋਂ ਇਸ ਨੂੰ ਲੈ ਕੇ ਕੋਈ ਕਨਫਰਮੇਸ਼ਨ ਨਹੀਂ ਦਿੱਤੀ ਗਈ ਹੈ। ਨਵੇਂ ਡਿਵਾਈਸ 'ਚ ਕੈਮਰਾ ਵੀ ਪਹਿਲੇ ਤੋਂ ਬਿਹਤਰ ਮਿਲ ਸਕਦਾ ਹੈ ਅਤੇ ਸੈਂਸਰ ਸਾਈਜ਼ ਤੋਂ ਇਲਾਵਾ ਨਵੇਂ ਸਪੈਸੀਫਿਕੇਸ਼ਨਸ ਵੀ ਮਿਲਣਗੇ, ਅਜਿਹਾ ਮੰਨਿਆ ਜਾ ਰਿਹਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਐਪਲ ਆਪਣੇ ਆਈਫੋਨ ਐੱਸ.ਈ.2 ਬਾਕੀ ਡਿਵਾਈਸੇਜ ਅਤੇ ਆਈਫੋਨ 8 ਦੇ ਮੁਕਾਬਲੇ ਵੱਡਾ ਬੈਕਾ ਕੈਮਰਾ ਸੈਂਸਰ ਦੇ ਸਕਦਾ ਹੈ। ਹਾਲਾਂਕਿ, ਨਵੇਂ ਡਿਵਾਈਸੇਜ 'ਚ ਕੈਮਰੇ ਨਾਲ ਐੱਲ.ਈ.ਡੀ. ਟਰੂ ਟੋਮ ਫਲੈਸ਼ ਦਾ ਸਾਈਜ਼ iPhone 7  ਜਿੰਨਾ ਹੀ ਦੇਖਣ ਨੂੰ ਮਿਲੇਗਾ। 

ਇਹ ਹੋ ਸਕਦਾ ਹੈ ਨਾਂ
ਪਹਿਲੀ ਵਾਰ ਨਹੀਂ ਹੈ ਜਦ ਦੋ iPhone SE 2 ਮਾਡਲਸ ਦੇ ਬਾਰੇ 'ਚ ਡੀਟੇਲ ਆਨਲਾਈਨ ਸਾਹਮਣੇ ਆਈ ਹੈ। ਇਕ ਰਿਪੋਰਟ 'ਚ ਤਾਈਵਾਨ ਦੀ ਇਕ ਸਪਲਾਈ ਚੇਨ ਦੇ ਹਵਾਲੇ ਵੱਲੋਂ ਕਿਹਾ ਗਿਆ ਹੈ ਕਿ ਐਪਲ ਆਪਣੇ iPhone SE 2 ਦੇ ਦੂਜੀ ਵੱਡੀ ਸਕਰੀਨ ਵਾਲੇ ਵੇਰੀਐਂਟ ਨੂੰ ਆਈਫੋਨ ਐੱਸ.ਈ.2 ਪਲੱਸ ਨਾਂ ਦੇ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਆਈਫੋਨਸ ਨੂੰ 2020 ਖਤਮ ਹੋਣ ਤੋਂ ਪਹਿਲਾਂ ਜਾਂ ਫਿਰ 2021 ਦੀ ਸ਼ੁਰੂਆਤ 'ਚ ਲਾਂਚ ਕੀਤਾ ਜਾਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਡਿਵਾਈਸੇਜ 'ਚ ਫੇਸ ਆਈ.ਡੀ. ਲਈ ਡਿਸਪਲੇਅ 'ਤੇ ਛੋਟਾ ਨੌਚ ਦਿੱਤਾ ਜਾ ਸਕਦਾ ਹੈ। ਹਾਲਾਂਕਿ, ਇਕ ਵੇਰੀਐਂਟ 'ਚ ਪਾਵਰ ਬਟਨ ਦੇ ਤੌਰ 'ਤੇ ਸਾਈਡ 'ਚ ਟੱਚ ਆਈ.ਡੀ. ਦਿੱਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ।


Karan Kumar

Content Editor

Related News