iOS 11.3 ਅਪਡੇਟ ''ਚ iPhone 5S ਯੂਜ਼ਰਸ ਨੂੰ ਨਹੀਂ ਮਿਲਿਆ ਇਹ ਫੀਚਰ
Sunday, Apr 01, 2018 - 12:43 PM (IST)

ਜਲੰਧਰ- ਐਪਲ ਨੇ ਆਪਣੀ ਡਿਵਾਈਸਿਸ 'ਚ ਆ ਰਹੀ ਬੈਟਰੀ ਬੈਕਅਪ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਹਾਲ ਹੀ 'ਚ ਆਈ.ਓ.ਐੱਸ. ਦੀ ਨਵੀਂ ਅਪਡੇਟ ਜਾਰੀ ਕੀਤੀ ਹੈ। ਇਸ ਨਵੇਂ ਆਈ.ਓ.ਐੱਸ. 11.3 ਅਪਡੇਟ 'ਚ ਐਪਲ ਨੇ ਬਗਸ ਨੂੰ ਫਿਕਸ ਕਰਦੇ ਹੋਏ ਕਈ ਸੁਧਾਰ ਵੀ ਕੀਤੇ ਗਏ ਹਨ। ਇਸ ਤੋਂ ਇਲਾਵਾ ਇਸ ਵਿਚ ਯੂਜ਼ਰਸ ਨੂੰ ਕਈ ਨਵੇਂ ਫੀਚਰਸ ਵੀ ਦੇਖਣ ਨੂੰ ਮਿਲਣਗੇ, ਜਿਨ੍ਹਾਂ 'ਚ ਐਨੀਮੋਜੀ ਫੀਚਰ, ਬੈਟਰੀ ਹੈਲਥ, ਡਾਟਾ ਪ੍ਰਾਈਵੇਸੀ, ਹੈਲਥ ਰਿਕਾਰਡਸ ਅਤੇ ਬਿਜ਼ਨੈੱਸ ਚੈਟ ਫੀਚਰ ਸ਼ਾਮਿਲ ਹੋਣਗੇ।
ਜਾਣਕਾਰੀ ਮੁਤਾਬਕ, ਇਹ ਅਪਡੇਟ ਆਈਫੋਨ, ਆਈਪੈਡ ਅਤੇ ਆਈਪੌਡ ਟੱਚ (6ਵੀਂ ਜਨਰੇਸ਼ਨ) ਯੂਜ਼ਰਸ ਲਈ ਜਾਰੀ ਕਰ ਦਿੱਤਾ ਗਿਆ ਹੈ। ਉਥੇ ਹੀ ਧਿਆਨ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਇਸ ਨਵੀਂ ਅਪਡੇਟ 'ਚ ਐਪਲ ਆਈਫੋਨ 5ਐੱਸ ਯੂਜ਼ਰਸ ਨੂੰ ਬੈਟਰੀ ਬੈਕਅਪ ਫੀਚਰ ਨਹੀਂ ਮਿਲਿਆ ਹੈ।
ਇਸ ਤਰ੍ਹਾਂ ਕਰੋ ਅਪਡੇਟ
ਆਈ.ਓ.ਐੱਸ. ਦੀ ਨਵੀਂ 11.3 ਅਪਡੇਟ ਦਾ ਸਾਈਜ਼ 781 ਐੱਮ.ਬੀ. ਹੈ ਪਰ ਜੇਕਰ ਤੁਸੀਂ ਆਈ.ਓ.ਐੱਸ. ਦੇ ਪੁਰਾਣੇ ਵਰਜਨ ਦਾ ਇਸਤੇਮਾਲ ਕਰ ਰਹੇ ਹਨ ਤਾਂ ਤੁਹਾਨੂੰ ਇਸ ਨੂੰ ਅਪਡੇਟ ਕਰਨ ਲਈ ਕੁਝ ਗੀਗਾਬਾਈਟਸ ਡਾਟਾ ਦੀ ਲੋੜ ਪਵੇਗੀ। ਇਸ ਤੋਂ ਇਲਾਵਾ ਐਪਲ ਡਿਵਾਈਸ ਨੂੰ ਵਾਈ-ਫਾਈ ਦੇ ਨਾਲ ਕੁਨੈਕਟ ਵੀ ਕਰਨਾ ਹੋਵੇਗਾ। ਅਪਡੇਟ ਕਰਨ ਲਈ ਤੁਸੀਂ ਐਪਲ ਡਿਵਾਈਸ ਦੀ ਸੈਟਿੰਗਸ 'ਚ ਸਾਫਟਵੇਅਰ ਅਪਡੇਟ 'ਤੇ ਕਲਿੱਕ ਕਰੋ।