Apple iPhone 12 ਦਾ 5G ਵੇਰੀਐਂਟ ਹੋਵੇਗਾ ਇੰਨਾ ਮਹਿੰਗਾ
Saturday, Dec 14, 2019 - 11:04 AM (IST)

ਗੈਜੇਟ ਡੈਸਕ– ਪ੍ਰੀਮੀਅਮ ਸਮਾਰਟਫੋਨ ਨਿਰਮਾਤਾ ਕੰਪਨੀ ਐਪਲ ਸਾਲ 2020 ’ਚ 5ਜੀ ਕੁਨੈਕਟਿਵਿਟੀ ਦੇ ਨਾਲ ਆਈਫੋਨ ਲਾਂਚ ਕਰੇਗੀ। 5ਜੀ ਚਿੱਪ ਦੇ ਚੱਲਦੇ ਇਸ ਫੋਨ ਦੀ ਕੀਮਤ ’ਚ ਵਾਧਾ ਹੋਵੇਗਾ। ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ 5ਜੀ ਕੁਨੈਕਟਿਵਿਟੀ ਦੇ ਚੱਲਦੇ ਐਪਲ ਦੇ ਸਮਾਰਟਫੋਨਜ਼ ਪਹਿਲਾਂ ਦੇ ਮੁਕਾਬਲੇ 50 ਡਾਲਰ ਯਾਨੀ 3500 ਰੁਪਏ ਮਹਿੰਗੇ ਹੋਣਗੇ। ਮੰਨੇ-ਪ੍ਰਮੰਨੇ ਵਿਸ਼ਲੇਸ਼ਕ Ming-Chi Kuo ਨੇ ਆਪਣੀ ਇਕ ਰਿਪੋਰਟ ’ਚ ਇਹ ਦਾਅਵਾ ਕੀਤਾ।
ਇਸ ਤੋਂ ਪਹਿਲਾਂ ਅਜਿਹੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ ਕਿ ਆਈਫੋਨ 12 ਦਾ ਡਿਜ਼ਾਈਨ 10 ਸਾਲ ਪੁਰਾਣੇ ਆਈਫੋਨ 4 ਤੋਂ ਪ੍ਰੇਰਿਤ ਹੋਵੇਗਾ। ਮੰਨੇ-ਪ੍ਰਮੰਨੇ ਟਾਪ ਐਪਲ ਲੀਕਰ ਬਣੇ ਗੇਸਕਿਨ ਮੁਤਾਬਕ, ਨਵੇਂ ਆਈਫੋਨ ’ਚ ਕਾਫੀ ਛੋਟੀ ਨੌਚ ਹੋਵੇਗੀ। ਫੋਨ ਦੇ ਟਾਪ ’ਚ ਛੋਟਾ ਬਲੈਕ ਬਾਰ ਹੋਵੇਗਾ ਜਿਸ ਵਿਚ ਸੈਲਫੀ ਕੈਮਰਾ ਅਤੇ ਫੇਸ ਆਈ.ਡੀ. ਸੈਂਸਰ ਮੌਜੂਦ ਹੋਵੇਗਾ।
ਕਵਾਡ ਕੈਮਰਾ ਸੈੱਟਅਪ ਹੋ ਸਕਦਾ ਹੈ ਮੌਜੂਦ
ਇਸ ਤੋਂ ਪਹਿਲਾਂ ਸਾਹਮਣੇ ਆਈਆਂ ਅਫਵਾਹਾਂ ’ਚ ਕਿਹਾ ਗਿਆ ਹੈ ਕਿ ਆਈਫੋਨ 12 ਐਪਲ ਦਾ ਪਹਿਲਾ ਕਵਾਡ ਕੈਮਰਾ ਡਿਵਾਈਸ ਹੋ ਸਕਦਾ ਹੈ, ਜਿਸ ਵਿਚ ਇਕ ਵਾਈਡ, ਇਕ ਅਲਟਰਾ ਵਾਈਡ, ਇਕ 2x ਟੈਲੀਫੋਟੋ ਅਤੇ ToF ਕੈਮਰਾ ਸੈਂਸਰ ਦਿੱਤਾ ਜਾ ਸਕਦਾ ਹੈ। ਐਪਲ ਦੇ ਆਈਫੋਨ ’ਚ ਟਾਈਮ-ਆਫ-ਫਲਾਈਟ ਸੈਂਸਰ ਮਿਲਣ ਨਾਲ ਬਿਹਤਰ ਡੈੱਪਥ ਕੈਮਰਾ ਆਊਟਪੁਟ ਯੂਜ਼ਰਜ਼ ਨੂੰ ਮਿਲੇਗਾ। ਅਜਿਹੇ ’ਚ ਆਗੁਮੈਂਟਿਡ ਰਿਐਲਿਟੀ ਦੇ ਨਾਲ ਵੀ ਨਵਾਂ ਸੈਂਸਰ ਬਿਹਤਰ ਨਤੀਜੇ ਦਿੰਦਾ ਹੈ ਅਤੇ ਸੰਭਵ ਹੈ ਕਿ ਅਗਲੇ ਸਾਲ ਲਾਂਚ ਹੋਣ ਵਾਲੇ ਆਈਫੋਨ ਮਾਡਲ ’ਚ ਢੇਰਾਂ ਏ.ਆਰ. ਫੀਚਰਜ਼ ਵੀ ਦੇਖਣ ਨੂੰ ਮਿਲਣ।
iPhone 12 ਗੇ ਉਪਰਲੇ ਹਿੱਸੇ ’ਤੇ ਮਿਲਣ ਵਾਲੀ ਨੌਚ ਵੀ ਮੌਜੂਦਾ ਡਿਵਾਈਸ ਦੇ ਮੁਕਾਬਲੇ ਪਤਲਾ ਹੋਵੇਗਾ ਅਤੇ ਨਵਾਂ ਡਿਵਾਈਸ ਕਈਸਕਰੀਨ ਸਾਈਜ਼ ’ਚ ਲਾਂਚ ਕੀਤਾ ਜਾਵੇਗਾ।ਲੀਕਸ ’ਚ ਕਿਹਾ ਗਿਆ ਹੈ ਕਿ ਅਗਲੇ ਸਾਲ 5.4 ਇੰਚ ਅਤੇ 6.7 ਇੰਚ ਦੀ ਸਕਰੀਨ ਵਾਲੇ ਆਈਪੋਨ ਮਾਡਲਸ ਦੇਖਣ ਨੂੰ ਮਿਲਣਗੇ। PhoneArena ਵਲੋਂ ਸ਼ੇਅਰ ਕੀਤੀਆਂ ਗਈਆਂ ਰੈਂਡਰ ਤਸਵੀਰਾਂ ’ਚ iPhone 2012 ਬਲੈਕ, ਸਪੇਸ ਗ੍ਰੇ, ਰੋਜ ਗੋਲਡ ਅਤੇ ਨਵਾਂ ਮਿਡਨਾਈਟ ਕਲਰ ਮਿਡਨਾਈਟ ਗ੍ਰੀਨ ’ਚ ਦਿਸ ਰਿਹਾ ਹੈ।