ਐਪਲ ਨੇ ਆਪਣੇ ਇਸ ਡਿਵਾਈਸ ਦੀ ਕੀਮਤ ''ਚ ਕੀਤੀ 6,600 ਰੁਪਏ ਦੀ ਕਟੌਤੀ

Tuesday, Mar 22, 2016 - 10:34 AM (IST)

ਐਪਲ ਨੇ ਆਪਣੇ ਇਸ ਡਿਵਾਈਸ ਦੀ ਕੀਮਤ ''ਚ ਕੀਤੀ 6,600 ਰੁਪਏ ਦੀ ਕਟੌਤੀ

ਜਲੰਧਰ— ਐਪਲ ਨੇ ਸਿਰਫ ਆਈਫੋਨ ਐੱਸ.ਈ. ਅਤੇ 9.7-ਇੰਚ ਆਈਪੈਡ ਪ੍ਰੋ ਨੂੰ ਲਾਂਚ ਨਹੀਂ ਕੀਤਾ ਸਗੋਂ ਆਪਣੇ ਕੁਝ ਡਿਵਾਈਸਿਸ ਦੀ ਕੀਮਤ ''ਚ ਕਟੌਤੀ ਵੀ ਕੀਤੀ ਹੈ। ਐਪਲ ਨੇ ਕੱਲ ਹੋਏ ਇਵੈਂਟ ''ਚ ਐਪਲ ਵਾਚ ਦੀ ਕੀਮਤ ਨੂੰ ਘੱਟ ਕਰਨ ਬਾਰੇ ਜਾਣਕਾਰੀ ਦਿੱਤੀ ਸੀ ਪਰ ਐਪਲ ਨੇ ਆਈਪੈਡ ਏਅਰ 2 (2014) ਦੀ ਕੀਮਤ ਵੀ ਘੱਟ ਕੀਤੀ ਹੈ। 
ਆਈਪੈਡ ਏਅਰ 2 ਦੇ ਸ਼ੁਰੂਆਤੀ ਵੇਰੀਅੰਟ ਦੀ ਕੀਮਤ 399 ਡਾਲਰ (ਕਰੀਬ 26,572 ਰੁਪਏ) ਤੋਂ ਸ਼ੁਰੂ ਹੋ ਗਈ ਹੈ ਜੋ ਇਸ ਦੀ ਪੁਰਾਣੀ ਕੀਮਤ ਤੋਂ 100 ਡਾਲਰ (ਕਰੀਬ 6,659 ਰੁਪਏ) ਘੱਟ ਹੈ। ਜੇਕਰ ਤੁਸੀਂ 64ਜੀ.ਬੀ. ਸਟੋਰੇਜ਼ ਵਾਲਾ ਆਈਪੈਡ ਏਅਰ 2 ਖਰੀਦਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ 499 ਡਾਲਰ (ਕਰੀਬ 33,232 ਰੁਪਏ) ਖਰਚ ਕਰਨੇ ਪੈਣਗੇ। ਐਪਲ ਦੇ ਆਨਲਾਈਨ ਸਟੋਰ ''ਤੇ ਫਿਲਹਾਲ ਇਨ੍ਹਾਂ ਦੋਹਾਂ ਵੇਰੀਅੰਟ ''ਤੇ ਹੀ ਡਿਸਕਾਊਂਟ ਮਿਲ ਰਿਹਾ ਹੈ। ਫਿਲਹਾਲ ਇਹ ਜਾਣਕਾਰੀ ਨਹੀਂ ਹੈ ਕਿ ਵਾਈ-ਫਾਈ + ਸੈਲੂਲਰ ਵਰਜਨ ''ਤੇ ਡਿਸਕਾਊਂਟ ਉਪਲੱਬਧ ਹੈ ਜਾਂ ਨਹੀਂ।


Related News