ਐਪਲ IOS 11.2.1 ਅਪਡੇਟ ਕਰੇਗਾ ਕਈ ਬਗਸ ਨੂੰ ਠੀਕ
Friday, Dec 15, 2017 - 11:45 AM (IST)
ਜਲੰਧਰ- ਇਸ ਮਹੀਨੇ ਦੀ ਸ਼ੁਰੂਆਤ 'ਚ ਐਪਲ ਨੇ ਆਈ. ਓ. ਐੱਸ 11.2 ਫਿਕਸ ਦਾ ਅਪਡੇਟ ਜਾਰੀ ਕੀਤਾ ਸੀ। ਇਹ ਅਪਡੇਟ ਆਈਫੋਨ, ਆਈ. ਪੈਡਸ ਅਤੇ ਆਈ. ਪਾਡਸ 'ਚ ਆ ਰਹੀ ਆਟੋ ਰੀ-ਬੂਟ ਦੀ ਪਰੇਸ਼ਾਨੀ ਨੂੰ ਠੀਕ ਕਰਨ ਲਈ ਕੀਤਾ ਗਿਆ ਸੀ। ਪਰ ਇਸ ਬਗ ਨੂੰ ਠੀਕ ਕਰਣ ਦੀ ਜਲਦੀ ਵਿੱਚ ਇੰਜੀਨਿਅਰਸ ਨੇ ਇਕ ਲੂਪਹੋਲ ਨੂੰ ਨਜਰਅੰਦਾਜ ਕਰ ਦਿੱਤਾ ਸੀ। ਇਸ ਲੂਪਹੋਲ ਤੋਂ ਘਰ 'ਤੇ ਰਹਿ ਰਹੇ ਯੂਜ਼ਰਸ ਦੀ ਸੁਰੱਖਿਆ ਨੂੰ ਖ਼ਤਰਾ ਹੈ।
ਆਈ. ਓ.ਐੈੱਸ 11.2 'ਚ ਸੁਰੱਖਿਆ ਦੀ ਕਮੀ ਹੈ, ਜੋ ਹੋਮਕਿਟ ਐਪ ਨੂੰ ਪ੍ਰਭਾਵਿਤ ਕਰਦਾ ਹੈ। ਹੋਮਕਿਟ ਐਪ ਘਰ 'ਚ ਮੈਨੇਜ ਹੋ ਰਹੇ ਸਮਾਰਟ ਗੈਜੇਟਸ ਨੂੰ ਕੰਟਰੋਲ ਕਰਦਾ ਹੈ। ਇਸ ਕਮੀ ਨਾਲ ਕੋਈ ਵੀ ਹੈਕਰ ਦਰਵਾਜੇ ਦੇ ਸਮਾਰਟ ਲਾਕ ਨੂੰ ਤੋੜਕਰ ਘਰ 'ਚ ਐਂਟਰੀ ਕਰ ਸਕਦਾ ਹੈ। ਹੁਣ ਐਪਲ ਨੇ 11.2.1 ਅਪਡੇਟ ਪੇਸ਼ ਕੀਤਾ ਹੈ। ਸਾਰੇ ਆਈਫੋਨਜ਼, ਆਈਪੈਡ ਅਤੇ ਆਈਪਾਡ ਯੂਜ਼ਰਸ ਨੂੰ ਇਸ ਅਪਡੇਟ ਨੂੰ ਤੁਰੰਤ ਇਨਸਟਾਲ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।
