ਜਾਣੋ 20 ਸਾਲਾਂ ''ਚ ਇੰਨਾ ਬਦਲ ਚੁੱਕਿਆ Apple iMac

05/07/2018 5:56:51 PM

ਜਲੰਧਰ-ਅੱਜ ਤੋਂ 20 ਸਾਲ ਪਹਿਲਾਂ 1998 'ਚ ਸਟੀਵ ਜਾਬਸ ਨੇ ਐਪਲ ਆਈਮੈਕ ਦੀ ਸ਼ੁਰੂਆਤ ਕੀਤੀ ਸੀ। ਆਈਮੈਕ ਇਕ ਡੈਸਕਟਾਪ ਕੰਪਿਊਟਰ ਸੀ, ਜਿਸ ਨੂੰ ਖਾਸ ਤੌਰ 'ਤੇ ਆਸਾਨ ਇੰਟਰਨੈੱਟ ਐਕਸੈਸ ਦੇ ਲਈ ਡਿਜ਼ਾਈਨ ਕੀਤਾ ਗਿਆ ਸੀ। ਆਈਮੈਕ ਨੇ ਨਾ ਸਿਰਫ ਕੰਪਨੀ ਦੇ ਸਟਾਇਲ ਅਤੇ ਡਿਜ਼ਾਈਨ ਨੂੰ ਯੂ. ਐੱਸ. ਪੀ. (USP) ਬਣਾਇਆ ਸਗੋਂ ਐਪਲ ਨੂੰ ਪੀ. ਸੀ. ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਕੀਮਤੀ ਟੈੱਕ ਕੰਪਨੀ 'ਚ ਖੜ੍ਹਾ ਕੀਤਾ ਗਿਆ। ਆਈਮੈਕ ਦੀ 20ਵੀਂ ਵਰ੍ਹੇਗੰਢ ਦਾ ਜਸ਼ਨ ਮਨਾਉਂਦੇ ਹੋਏ ਐਪਲ ਦੇ ਸੀ. ਈ. ਓ. ਟਿਮ ਕੁੱਕ ਨੇ ਇਕ ਛੋਟਾ ਜਿਹਾ ਵੀਡੀਓ ਟਵਿੱਟਰ 'ਤੇ ਪੋਸਟ ਕੀਤਾ ਹੈ। ਇਸ ਵੀਡੀਓ 'ਚ ਸਟੀਵ ਜਾਬਸ ਦੁਨੀਆ ਨੂੰ ਆਪਣੇ ਆਈਕਾਨਿਕ ਡੈਸਕਟਾਪ ਨੂੰ ਦਿਖਾ ਰਿਹਾ ਹੈ।

 

ਸਟੀਵ ਜਾਬਸ ਅਤੇ ਸਟੀਵ ਵਿਜ਼ਰੈਕ ਨੇ 1976 'ਚ ਐਪਲ ਦੀ ਸਥਾਪਨਾ ਕੀਤੀ ਸੀ। ਇਨ੍ਹਾਂ ਦੋਵਾਂ ਦੀ ਅਗਵਾਈ 'ਚ ਪਰਸਨਲ ਕੰਪਿਊਟਰ ਐਪਲ I ਅਤੇ ਐਪਲ II ਨੇ ਵਧੀਆ ਪ੍ਰਦਰਸ਼ਨ ਕੀਤਾ ਹੈ ਪਰ 1983 'ਚ ਲਾਂਚ ਹੋਇਆ ਐਪਲ ਲੀਸਾ (Apple Lisa) ਕੰਪਨੀ ਨੇ ਅਸਫਲ ਮਾਡਲ 'ਚ ਇਕ ਸੀ। ਇਸ ਤੋਂ ਬਾਅਦ ਜਾਬਸ ਨੇ NeXT ਦੀ ਸਥਾਪਨਾ ਕੀਤੀ ਸੀ। ਇਹ ਇਕ ਕੰਪਿਊਟਰ ਪਲੇਟਫਾਰਮ ਡਿਵੈਲਪਮੈਂਟ ਕੰਪਨੀ ਸੀ। 1997 'ਚ ਐਪਲ ਅਤੇ NeXT ਦਾ ਮਰਜਰ ਹੋ ਗਿਆ ਸੀ। ਇਸ ਤੋਂ ਬਾਅਦ ਜਾਬਸ ਐਪਲ 'ਚ ਅੰਤਿਮ ਸੀ. ਈ . ਓ. ਦੇ ਅਹੁਦੇ 'ਤੇ ਮੁੜ ਆਏ ਸੀ। ਆਪਣੀ ਵਾਪਸੀ ਦੇ ਤਰੁੰਤ ਬਾਅਦ ਜਾਬਸ ਨੇ 6 ਮਈ 1998 ਨੂੰ iMac ਲਾਂਚ ਕੀਤਾ ਸੀ। 

 

 

ਆਈਮੈਕ ਦੀ ਖਾਸ ਗੱਲ ਇਹ ਹੈ ਕਿ ਇਹ ਬਾਜ਼ਾਰ 'ਚ ਮੌਜੂਦ ਦੂਜੇ ਕੰਪਿਊਟਰਾਂ ਨਾਲੋਂ ਕਾਫੀ ਵੱਖਰਾ ਸੀ। ਮਾਨੀਟਰ ਦੇ ਨਾਲ ਇਹ ਇਕ ਆਲ-ਇਨ-ਵਨ ਮਸ਼ੀਨ ਸੀ, ਜਿਸ ਨੂੰ ਕਰਵੀ ਬੈਕ ਨਾਲ ਤਿਆਰ ਕੀਤਾ ਗਿਆ ਸੀ। ਇਸ ਤੋਂ ਬਾਅਦ ਐਪਲ ਨੇ ਆਈਮੈਕ ਦੇ ਦੂਜੇ ਕਈ ਰੇਨਬੋ ਕਲਰ ਆਪਸ਼ਨ 'ਚ ਵੀ ਪੇਸ਼ ਕੀਤਾ। ਸ਼ੁਰੂਆਤ 'ਚ ਪੇਸ਼ ਕੀਤਾ ਆਈਮੈਕ 'ਚ 233MHz ਕਲਾਕਡ ਪਾਵਰ ਸਪੀਡ ਨਾਲ ਪਾਵਰ ਪੀ. ਸੀ G3 ਪ੍ਰੋਸੈਸਰ ਨਾਲ ਆਇਆ ਸੀ। ਇਸ ਨੂੰ ਐਂਟਰੀ ਲੈਵਲ ਸਪੈਸੀਫਿਕੇਸ਼ਨ ਨਾਲ ਲਾਂਚ ਕੀਤਾ ਗਿਆ ਸੀ। 15 ਇੰਚ ਡਿਸਪਲੇਅ ਵਾਲੀ ਇਸ ਸਕਰੀਨ ਦਾ ਰੈਜ਼ੋਲਿਊਸ਼ਨ 1024X768 ਪਿਕਸਲ ਸੀ।

 

 

ਡਿਵਾਈਸ 'ਚ 32 ਐੱਮ. ਬੀ. ਰੈਮ ਸੀ, ਜਿਸ ਨੂੰ 128 ਐੱਮ. ਬੀ. ਤੱਕ ਵਧਾਈ ਜਾ ਸਕਦੀ ਸੀ। ਇਸ 'ਚ 4 ਜੀ. ਬੀ. ਹਾਰਡ ਡਰਾਈਵ ਸੀ। ਆਈਮੈਕ 'ਚ ਐੱਸ. ਆਰ. ਐੱਸ. (SRS) ਸਾਊਂਡ ਨਾਲ ਸਟੀਰਿਓ ਸਪੀਕਰ, ਦੋ ਯੂ. ਐੱਸ. ਬੀ. (USB) ਪੋਰਟ ਅਤੇ ਸਾਫਟਵੇਅਰ ਮਾਡਮ ਦੇ ਨਾਲ ਇਥਰਾਨੈੱਟ 24X ਸੀ. ਡੀ-ਰੋਮ (CD-ROM) ਡਰਾਈਵ , ਐਪਲ ਡਿਜਾਈਨ ਯੂ. ਐੱਸ. ਬੀ. (USB) ਕੀਬੋਰਡ ਅਤੇ ਮਾਊਸ ਦਾ ਆਪਸ਼ਨ ਸੀ। ਆਈਮੈਕ ਓ. ਐੱਸ. 8.1 'ਤੇ ਆਪਰੇਟ ਹੁੰਦਾ ਸੀ। ਸ਼ੁਰੂਆਤ 'ਚ ਆਈਮੈਕ ਦੀ ਕੀਮਤ ਲਗਭਗ 87,200 ਰੁਪਏ ਸੀ ਅਤੇ ਹੁਣ ਆਈਮੈਕ ਪ੍ਰੋ ਦੀ ਕੀਮਤ 3.35 ਲੱਖ ਰੁਪਏ ਹੈ।
 


Related News