ਵਿਕਰੀ ਤੋਂ ਪਹਿਲਾਂ ਭਾਰਤ ’ਚ ਹਿਟ ਹੋਇਆ iPhone 13, ਮਿਲੀ ਰਿਕਾਰਡ ਪ੍ਰੀ-ਬੁਕਿੰਗ

09/21/2021 5:39:06 PM

ਗੈਜੇਟ ਡੈਸਕ– ਆਈਫੋਨ 13 ਸੀਰੀਜ਼ ਨੂੰ ਹਾਲ ਹੀ ’ਚ ਲਾਂਚ ਕੀਤਾ ਗਿਆ ਹੈ। ਫੋਨ ਦੀ ਵਿਕਰੀ ਦਾ ਇੰਤਜ਼ਾਰ ਜਾਰੀ ਹੈ ਅਤੇ ਇਸ ਤੋਂ ਪਹਿਲਾਂ ਹੀ ਆਈਫੋਨ 13 ਸੀਰੀਜ਼ ਭਾਰਤ ’ਚ ਹਿਟ ਹੋ ਗਈ ਹੈ। ਫੋਨ ਨੂੰ ਭਾਰਤ ’ਚ ਰਿਕਾਰਡ ਪ੍ਰੀ-ਬੁਕਿੰਗ ਮਿਲੀ ਹੈ। ਦੱਸ ਦੇਈਏ ਕਿ ਆਈਫੋਨ 13 ਸੀਰੀਜ਼ ਦੇ ਸਮਾਰਟਫੋਨ ਦੀ ਪ੍ਰੀ-ਬੁਕਿੰਗ ਭਾਰਤ ’ਚ 17 ਸਤੰਬਰ ਨੂੰ ਸ਼ੁਰੂ ਹੋਈ ਸੀ। ਪ੍ਰੀ-ਬੁਕਿੰਗ ਦੇ ਨਾਲ ਹੀ ਆਈਫੋਨ 13 ਨੂੰ ਲੈ ਕੇ ਭਾਰਤ ’ਚ ਜ਼ਬਰਦਸਤ ਕ੍ਰੇਜ਼ ਵੇਖਿਆ ਜਾ ਰਿਹਾ ਹੈ। ਇੰਡਸਟਰੀ ਐਕਸਪਰਟ ਦੀ ਮੰਨੀਏ ਤਾਂ ਆਈਫੋਨ 12 ਸੀਰੀਜ਼ ਦੀ ਤਰ੍ਹਾਂ ਹੀ ਆਈਫੋਨ 13 ਵੀ ਆਪਣਾ ਰਨ-ਰੇਟ ਬਰਕਰਾਰ ਰੱਖੇਗੀ। 

ਮਿਲ ਰਹੇ ਇਹ ਸ਼ਾਨਦਾਰ ਡਿਸਕਾਊਂਟ ਆਫਰ
ਐਪਲ ਆਪਣੀ ਆਈਫੋਨ 13 ਸੀਰੀਜ਼ ਦੇ ਨਾਲ ਅਪਕਮਿੰਗ ਫੈਸਟਿਵਲ ਸੀਜ਼ਨ ਲਈ ਤਿਆਰ ਹੈ। ਕਾਊਂਟਰਪੁਆਇੰਟ ਰਿਸਰਚ ਰਿਪੋਰਟ ਮੁਤਾਬਕ, ਐਪਲ ਦੀ ਵਿਕਰੀ ’ਚ ਨਵੇਂ ਆਈਫੋਨ ਦੀ ਹਿੱਸੇਦਾਰੀ ਸਾਲ-ਦਰ-ਸਾਲ ਵਧ ਰਹੀ ਹੈ। ਦੱਸ ਦੇਈਏ ਕਿ ਆਈਫੋਨ 13 ਸੀਰੀਜ਼ ਦੇ ਸਾਰੇ 4 ਮਾਡਲ 24 ਸਤੰਬਰ ਤੋਂ ਵਿਕਰੀ ਲਈ ਉਪਲੱਬਧ ਹੋਣਗੇ। ਗਾਹਕ ਆਈਫੋਨ 13 ਸੀਰੀਜ਼ ਦੀ ਖਰੀਦ ’ਤੇ HDFC ਬੈਂਕ ਕਾਰਡ ’ਤੇ ਕੈਸ਼ਬੈਕ ਦਾ ਫਾਇਦਾ ਚੁੱਕ ਸਕਦੇ ਹਨ। HDFC ਬੈਂਕ ਕਾਰਡ ’ਤੇ ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ਦੀ ਖਰੀਦ ’ਤੇ 5,000 ਰੁਪਏ ਦੀ ਛੋਟ ਮਿਲ ਰਹੀ ਹੈ। ਨਾਲ ਹੀ ਚੋਣੇ ਹੋਏ ਰਿਟੇਲ ਆਊਟਲੇਟ ’ਤੇ 3000 ਰੁਪਏ ਦਾ ਵਾਧੂ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗਾਹਕ ਨੂੰ ਐਪਲ ਆਨਲਾਈਨ ਸਟੋਰ ਤੋਂ ਆਈਫੋਨ 8 ਅਤੇ ਉਸ ਤੋਂ ਜ਼ਿਆਦਾ ਵਰਜ਼ਨ ਵਾਲੇ ਸਮਾਰਟਫੋਨ ’ਤੇ 46,120 ਰੁਪਏ ਤਕ ਦਾ ਟ੍ਰੇਡ-ਇਨ ਬੈਨੀਫਿਟਸ ਦਿੱਤਾ ਜਾ ਰਿਹਾ ਹੈ। 


Rakesh

Content Editor

Related News