iMac Pro ਤੋਂ ਬਾਅਦ ਹੁਣ ਇਸ ਡਿਵਾਈਸ ਨੂੰ ਵੀ ਬੰਦ ਕਰੇਗੀ ਐਪਲ
Monday, Mar 15, 2021 - 05:42 PM (IST)
ਗੈਜੇਟ ਡੈਸਕ– ਐਪਲ ਨੇ ਹਾਲ ਹੀ ’ਚ ਆਪਣੇ ਸਭ ਤੋਂ ਪਾਵਰਫੁਲ ਸਿਸਟਮ ’ਚੋਂ ਇਕ iMac Pro ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਉਥੇ ਹੀ ਹੁਣ ਐਪਲ ਨੇ ਆਪਣੇ ਇਕ ਲੇਟੈਸਟ ਗੈਜੇਟ ਨੂੰ ਬੰਦ ਕਰਨ ਦੀ ਗੱਲ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ, ‘ਐਪਲ ਹੋਮਪੋਡ ਸਮਾਰਟ ਸਪੀਕਰ ਨੂੰ ਵੀ ਬੰਦ ਕਰਨ ਜਾ ਰਹੀ ਹੈ। ਟੈੱਕ ਕਰੰਚ ਦੀ ਰਿਪੋਰਟ ਮੁਤਾਬਕ, ਕੰਪਨੀ ਹੋਮਪੋਡ ਸਮਾਰਟ ਸਪੀਕਰ ਨੂੰ ਬੰਦ ਕਰਕੇ ਆਪਣਾ ਫੋਕਸ ਹੁਣ ਹੋਮਪੋਡ ਮਿੰਨੀ ਸਮਾਰਟ ਸਪੀਕਰ ’ਤੇ ਕਰੇਗੀ ਜਿਸ ਨੂੰ ਕੰਪਨੀ ਨੇ ਪਿਛਲੇ ਸਾਲ ਲਾਂਚ ਕੀਤਾ ਸੀ ਜਦਕਿ ਹੋਮਪੋਡ ਦੀ ਸਾਊਂਡ ਕੁਆਲਿਟੀ ਹੋਮਪੋਡ ਮਿੰਨੀ ਨਾਲੋਂ ਜ਼ਿਆਦਾ ਬਿਹਤਰ ਹੈ। ਐਪਲ ਨੇ ਪਿਛਲੇ ਇਕ ਹਫਤੇ ’ਚ ਦੋ ਵੱਡੇ ਪ੍ਰੋਡਕਟਸ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।
ਐਪਲ ਨੇ ਇਸ ਬਾਰੇ ’ਚ ਦੱਸਿਆ ਹੈ ਕਿ ਹੋਮਪੋਡ ਸਮਾਰਟ ਸਪੀਕਰ ਅਜੇ ਐਪਸ ਸਟੋਰ ਅਤੇ ਰਿਟੇਲ ਸ਼ਾਪ ’ਤੇ ਮਿਲੇਗਾ ਜਦੋਂ ਤਕ ਇਹ ਸਪਲਾਈ ਖ਼ਤਮ ਨਹੀਂ ਹੋ ਜਾਂਦੀ। ਹਾਲਾਂਕਿ, ਅਜੇ ਵੀ ਇਸ ਦੇ ਅਪਡੇਟ ਅਤੇ ਸਰਵਿਸ ਐਪਲ ਸਟੋਰ ’ਤੇ ਮਿਲੇਗੀ। ਅਜੇ ਵੀ ਇਹ ਦੋਵੇਂ ਰੰਗਾਂ- ਸਪੇਸ ਗ੍ਰੇਅ ਅਤੇ ਚਿੱਟੇ ਰੰਗ ’ਚ ਮਿਲ ਰਹੇ ਹਨ। ਭਾਰਤ ’ਚ ਹੋਮਪੋਡ ਦੀ ਕੀਮਤ 19,000 ਰੁਪਏ ਹੈ। ਜਿਸ ਵਿਚ ਵੂਫਰ, ਐਂਪਲੀਫਾਇਰ ਅਤੇ 7 ਟਵਿਟਰਸ ਹਨ। ਉਥੇ ਹੀ ਇਸ ਵਿਚ 6 ਮਾਈਕ੍ਰੋਫੋਨ ਹਨ ਜਿਸ ਨਾਲ ਦੂਰੋਂ ਹੀ ਸੀਰੀ ਨੂੰ ਕਮਾਂਡ ਦਿੱਤੀ ਜਾ ਸਕੇ।