ਫੋਲਡੇਬਲ ਆਈਫੋਨ ਤੋਂ ਪਹਿਲਾਂ ਲਾਂਚ ਹੋ ਸਕਦੈ ਫੋਲਡੇਬਲ ਆਈਪੈਡ, ਮਿਲੇਗੀ 18.8 ਇੰਚ ਦੀ ਸਕਰੀਨ

Tuesday, Mar 11, 2025 - 05:22 PM (IST)

ਫੋਲਡੇਬਲ ਆਈਫੋਨ ਤੋਂ ਪਹਿਲਾਂ ਲਾਂਚ ਹੋ ਸਕਦੈ ਫੋਲਡੇਬਲ ਆਈਪੈਡ, ਮਿਲੇਗੀ 18.8 ਇੰਚ ਦੀ ਸਕਰੀਨ

ਗੈਜੇਟ ਡੈਸਕ- ਜੇਕਰ ਤੁਸੀਂ ਵੀ ਫੋਲਡੇਬਲ ਆਈਫੋਨ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਨਹੀਂ ਹੈ। ਅਸੀਂ ਅਜਿਹਾ ਇਸ ਲਈ ਆਖ ਰਹੇ ਹਾਂ ਕਿਉਂਕਿ ਤੁਹਾਡਾ ਇਹ ਇੰਤਜ਼ਾਰ ਹੋਰ ਲੰਬਾ ਹੋਣ ਵਾਲਾ ਹੈ। ਐਪਲ ਆਪਣੇ ਪਹਿਲੇ ਫੋਲਡੇਬਲ ਆਈਪੈਡ 'ਤੇ ਕੰਮ ਕਰ ਰਹੀ ਹੈ ਅਤੇ ਹਾਲ ਹੀ 'ਚ ਇਕ ਟਿਪਸਟਰ ਨੇ ਇਸਦੀ ਡਿਸਪਲੇਅ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਹੈ। 

ਹੁਣ ਤਕ ਦੀ ਸਭ ਤੋਂ ਵੱਡੀ ਡਿਸਪਲੇਅ ਨਾਲ ਆਏਗਾ iPad Pro 

ਰਿਪੋਰਟਾਂ ਮੁਤਾਬਕ, ਇਹ ਫੋਲਡੇਬਲ ਡਿਵਾਈਸ ਇਕ ਵੱਡੀ 18.8 ਇੰਚ ਦੀ ਸਕਰੀਨ ਨਾਲ ਆਏਗਾ ਅਤੇ ਇਸ ਵਿਚ ਅੰਡਰ-ਡਿਸਪਲੇਅ ਫੇਸ ਆਈਡੀ ਤਕਨੀਕ ਹੋਵੇਗੀ। ਇਹ ਐਪਲ ਦੇ ਮੌਜੂਦਾ ਆਈਫੋਨਾਂ ਤੋਂ ਵੱਖਰਾ ਹੋਵੇਗਾ, ਜਿਥੇ ਫੇਸ ਆਈਡੀ ਲਈ ਡਾਇਨਾਮਿਕ ਆਈਲੈਂਡ 'ਚ ਕੈਮਰਾ ਅਤੇ ਹੋਰ ਸੈਂਸਰ ਹੁੰਦੇ ਹਨ। ਚੀਨ ਦੀ ਸੋਸ਼ਲ ਮੀਡੀਆ ਸਾਈਟ Weibo 'ਤੇ "Digital Chat Station" ਨਾਂ ਦੇ ਟਿਪਸਟਰ ਨੇ ਦਾਅਵਾ ਕੀਤਾ ਹੈ ਕਿ ਐਪਲ ਦਾ ਫੋਲਡੇਬਲ iPad Pro 18.8-ਇੰਚ ਦੀ ਸਕਰੀਨ ਦੇ ਨਾਲ ਆਏਗਾ। ਇਹ ਸਕਰੀਨ ਮੌਜੂਦਾ MacBook ਮਾਡਲਾਂ ਤੋਂ ਵੀ ਵੱਡੀ ਹੋਵੇਗੀ। 

ਰਿਪੋਰਟਾਂ ਮੁਤਾਬਕ, ਐਪਲ ਇਸ ਡਿਵਾਈਸ 'ਚ 'ਮੈਟਲ ਸੁਪਰਸਟਰੱਕਚਰ ਲੈਨਜ਼' ਤਕਨੀਕ ਦੀ ਵਰਤੋਂ ਕਰੇਗੀ, ਜਿਸ ਨਾਲ ਫੇਸ ਆਈਡੀ ਲਈ ਬਾਇਓਮੈਟ੍ਰਿਕ ਸੈਂਸਰ ਨੂੰ ਸਕਰੀਨ ਦੇ ਹੇਠਾਂ ਇੰਟੀਗ੍ਰੇਟ ਕੀਤਾ ਜਾ ਸਕੇਗਾ, ਹਾਲਾਂਕਿ ਅਜੇ ਤਕ ਇਹ ਸਪਸ਼ਟ ਨਹੀਂ ਹੈ ਕਿ ਇਸ ਵਿਚ ਇਕ ਰੈਗੁਲਰ ਫਰੰਟ ਕੈਮਰਾ ਹੋਵੇਗਾ ਜਾਂ ਫਿਰ ਅੰਡਰ-ਡਿਸਪਲੇਅ ਕੈਮਰਾ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। 

iPad ਜਾਂ MacBook 

ਫੋਲਡੇਬਲ iPad Pro ਦੀਆਂ ਖਬਰਾਂ ਪਹਿਲਾਂ ਵੀ ਸਾਹਮਣੇ ਆਈਆਂ ਹਨ ਪਰ ਕੁਝ ਰਿਪੋਰਟਾਂ ਦਾ ਮੰਨਣਾ ਹੈ ਕਿ ਐਪਲ ਇਸੇ ਸਕਰੀਨ ਸਾਈਜ਼ ਦੇ ਨਾਲ ਇਕ ਫੋਲਡੇਬਲ MacBook 'ਤੇ ਵੀ ਕੰਮ ਕਰ ਰਹੀ ਹੈ। TF ਸਕਿਓਰਿਟੀਜ਼ ਇੰਟਰਨੈਸ਼ਨਲ ਦੇ ਐਨਾਲਿਸਟ ਮਿੰਗ-ਚੀ ਕੁਓ ਨੇ 2024 'ਚ ਦੱਸਿਆ ਸੀ ਕਿ ਐਪਲ 18.8 ਇੰਚ ਜਾਂ 20.25-ਇੰਚ ਦੀ OLED ਡਿਸਪਲੇਅ ਵਾਲੇ ਫੋਲਡੇਬਲ MacBook 'ਤੇ ਵੀ ਕੰਮ ਕਰ ਸਕਦੀ ਹੈ। ਡਿਸਪਲੇਅ ਸਪਲਾਈ ਚੇਨ ਕੰਸਲਟੈਂਟਸ (DSCC) ਦੇ CEO ਰੌਸ ਯੰਗ ਦੇ ਅਨੁਸਾਰ, 18.8-ਇੰਚ ਮਾਡਲ ਦੀ ਪ੍ਰੋਡਕਸ਼ਨ ਲਾਗਤ ਘੱਟ ਹੋਣ ਕਾਰਨ ਐਪਲ ਇਸੇ ਦੀ ਚੋਣ ਕਰ ਸਕਦੀ ਹੈ। 


author

Rakesh

Content Editor

Related News