ਐਪਲ ਈਵੈਂਟ ''ਚ ਫੇਲ ਹੋਇਆ ਫੇਸ ਆਈ.ਡੀ. ਡੈਮੋ

Wednesday, Sep 13, 2017 - 02:15 AM (IST)

ਐਪਲ ਈਵੈਂਟ ''ਚ ਫੇਲ ਹੋਇਆ ਫੇਸ ਆਈ.ਡੀ. ਡੈਮੋ

ਜਲੰਧਰ- ਐਪਲ ਈਵੈਂਟ 'ਚ ਆਈਫੋਨ ਐਕਸ 'ਚ ਦਿੱਤੇ ਗਏ ਅਲਟਰਾ ਫੇਸ ਆਈ.ਡੀ. ਆਥੈਟੀਕੇਸ਼ਨ ਸਿਸਟਮ ਨੂੰ ਦਿਖਾਉਣ ਆਏ ਐਪਲ ਸਾਫਟਵੇਅਰ ਚੀਫ ਕ੍ਰੇਗ ਫੇਡੇਰਿਘੀ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਬਦਕਿਸਮਤੀ ਨਾਲ ਆਈਫੋਨ ਨੂੰ ਅਨਲਾਕ ਕਰਨ ਵਾਲੀ ਪਹਿਲੀ ਕੋਸ਼ਿਸ਼ ਫੇਲ ਹੋ ਗਈ। 
ਸਾਫਟਵੇਅਰ ਚੀਫ ਜਦੋਂ ਸਟੇਜ 'ਤੇ ਡੈਮੋ ਦੇਣ ਲੱਗੇ ਤਾਂ ਫੇਸ ਆਈ.ਡੀ. ਨੂੰ ਅਨੇਬਲ ਕਰਨ ਲਈ ਪਾਸਕੋਡ ਮੰਗਿਆ ਜਾਣ ਲੱਗਾ। ਇਹ ਉਹੀ ਸਕਰੀਨ ਸੀ ਜੋ ਮੌਜੂਦਾ ਆਈਫੋਨ ਨੂੰ ਰੀਸਟਾਰਟ ਕਰਨ 'ਤੇ ਸ਼ੋਅ ਹੁੰਦੀ ਹੈ। ਈਵੈਂਟ ਦੌਰਾਨ ਇਹ ਇਕ ਅਜਿਹਾ ਪਲ ਸੀ ਜਦੋਂ ਈਵੈਂਟ 'ਚ ਮੌਜੂਦ ਲੋਕ ਥੋੜ੍ਹੀ ਦੇਰ ਲਈ ਹੈਰਾਨ ਹੋ ਗਏ ਸਨ। ਐਪਸਲ ਆਗਜ਼ੀਕਿਊਟਿਵ ਟੀਮ ਇਸ ਘਟਨਾ ਨੂੰ ਕਈ ਸਾਲਾਂ ਤੱਕ ਯਾਦ ਰੱਖੇਗੀ।


Related News