ਐਪਲ ਨੇ ਆਈਫੋਨ ਦੇ ਇਸ ਫੀਚਰ ਨੂੰ ਲੈ ਕੇ ਬੋਲਿਆ ਝੂਠ, ਲੱਗਾ ਕਰੋੜਾਂ ਦਾ ਜੁਰਮਾਨਾ

Tuesday, Dec 01, 2020 - 11:47 AM (IST)

ਗੈਜੇਟ ਡੈਸਕ– ਐਪਲ ਵਲੋਂ ਆਈਫੋਨ ਦੇ ਮਾਡਲ ਨੂੰ ਲੈ ਕੇ ਝੂਠ ਬੋਲਿਆ ਗਿਆ ਸੀ। ਇਸ ਦੇ ਚਲਦੇ ਐਪਲ ਕੰਪਨੀ ’ਤੇ 10 ਮਿਲੀਅਨ ਯੂਰੋ (ਕਰੀਬ 88 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਗਿਆ ਹੈ। ਇਟਲੀ ਦੀ ਐਂਟੀ ਟਰਸਟ ਅਥਾਰਿਟੀ ਵਲੋਂ ਐਪਲ ਨੂੰ ਆਈਫੋਨ ਮਾਡਲ ਨੂੰ ਭਰਮ ’ਚ ਪਾਉਣ ਵਾਲੇ ਵਿਗਿਆਪਨ ਫੈਲਾਉਣ ਦਾ ਦੋਸ਼ੀ ਪਾਇਆ ਗਿਆ ਹੈ। ਇਸ ਦੇ ਚਲਦੇ ਸੋਮਵਾਰ ਨੂੰ ਕੰਪਨੀ ’ਤੇ ਜੁਰਮਾਨਾ ਲਗਾਉਣ ਦਾ ਹੁਕਮ ਸੁਣਾਇਆ ਗਿਆ ਹੈ। 

ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਜਾਣੋ ਕੀਮਤ ਤੇ ਹੋਰ ਖੂਬੀਆਂ 

 

ਐਪਲ ’ਤੇ ਲੱਗਾ ਆਈਫੋਨ ਨੂੰ ਲੈ ਕੇ ਝੂਠ ਬੋਲਣ ਦਾ ਦੋਸ਼
ਇਟਲੀ ਦੀ ਐਂਟੀ ਟਰਸਟ ਅਥਾਰਿਟੀ ਨੇ ਕਿਹਾ ਕਿ ਐਪਲ ਕੰਪਨੀ ਨੇ ਆਈਫੋਨ ਮਾਡਲ ਦੇ ਵਾਟਰ ਰਜਿਸਟੈਂਸ ਹੋਣ ਦਾ ਕਾਫੀ ਪ੍ਰਚਾਰ ਕੀਤਾ ਸੀ ਪਰ ਕੰਪਨੀ ਦੇ ਡਿਸਕਲੈਮਰ ’ਚ ਕਿਹਾ ਗਿਆ ਹੈ ਕਿ ਫੋਨ ਦੇ ਤਰਲ ਪਦਾਰਥ ਨਾਲ ਹੋਣ ਵਾਲੇ ਨੁਕਸਾਨ ਦੇ ਮਾਮਲੇ ’ਚ ਵਾਰੰਟੀ ਨੂੰ ਕਵਰ ਨਹੀਂ ਕੀਤਾ ਜਾਵੇਗਾ। ਨਾਲ ਹੀ ਇਹ ਵੀ ਨਹੀਂ ਦੱਸਿਆ ਗਿਆ ਕਿ ਆਖ਼ਿਰ ਕਿਹੜੇ ਹਲਾਤਾਂ ’ਚ ਆਈਫੋਨ ਦਾ ਵਾਟਰ ਰਜਿਸਟੈਂਟ ਫੀਚਰ ਕੰਮ ਕਰੇਗਾ। ਇਹ ਇਕ ਤਰ੍ਹਾਂ ਨਾਲ ਗਾਹਕਾਂ ਨੂੰ ਧੋਖਾ ਦਿੱਤਾ ਗਿਆ ਹੈ। ਫਿਲਹਾਲ ਇਸ ਮਾਮਲੇ ’ਚ ਅਜੇ ਤਕ ਐਪਲ ਵਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। 

ਇਹ ਵੀ ਪੜ੍ਹੋ– iPhone ਦੇ ਬੈਕ ਪੈਨਲ ’ਚ ਲੁਕਿਆ ਹੈ ਕਮਾਲ ਦਾ ਬਟਨ, ਇੰਝ ਕਰੋ ਇਸਤੇਮਾਲ

ਐਪਲ ’ਤੇ ਪਹਿਲਾਂ ਵੀ ਲੱਗ ਚੁੱਕਾ ਹੈ ਜੁਰਮਾਨਾ
ਆਈਫੋਨ ਮਾਡਲ ’ਤੇ ਇਸ ਤੋਂ ਪਹਿਲਾਂ ਵੀ ਜੁਰਮਾਨਾ ਲਗਾਇਆ ਜਾ ਚੁੱਕਾ ਹੈ। ਦਰਅਸਲ, ਆਈਫੋਨ ਦੇ ਸਲੋਅ ਹੋਣ ਦੇ ਚਲਦੇ ਐਪਲ ਕੰਪਨੀ ’ਤੇ 113 ਮਿਲੀਅਨ ਡਾਲਰ (ਕਰੀਬ 8.3 ਅਰਬ ਰੁਪਏ) ਦਾ ਜੁਰਮਾਨਾ ਲਗਾਇਆ ਗਿਆ ਸੀ। ਰਿਪੋਰਟ ਮੁਤਾਬਕ, ਐਪਲ ਨੇ ਸਾਲ 2016 ’ਚ ਆਈਫੋਨ ਲਈ ਇਕ ਅਪਡੇਟ ਜਾਰੀ ਕੀਤੀ ਸੀ ਜਿਸ ਕਾਰਨ ਪੁਰਾਣੇ ਆਈਫੋਨ ਸਲੋਅ ਹੋ ਗਏ ਸਨ। ਕੰਪਨੀ ਨੇ ਇਸ ਬਾਰੇ ਆਪਣੇ ਗਾਹਕਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਇਹ ਮਾਮਲਾ batterygate ਨਾਮ ਨਾਲ ਕਾਫੀ ਚਰਚਾ ’ਚ ਰਿਹਾ। ਉਥੇ ਹੀ ਇਕ ਵਾਰ ਫਿਰ ਤੋਂ ਐਪਲ ਇਸ ਮਾਮਲੇ ’ਚ ਫਸਦੀ ਨਜ਼ਰ ਆ ਰਹੀ ਹੈ। ਇਸ ਵਾਰ ਅਮਰੀਕਾ ਦੇ ਲਗਭਗ 34 ਰਾਜ ਮਿਲ ਕੇ ਇਸ ਮੁੱਦੇ ਦੀ ਜਾਂਚ ਕਰ ਰਹੇ ਹਨ। ਇਸ ਮਾਮਲੇ ਦੇ ਸੈਟਲਮੈਂਟ ਲਈ ਕੰਪਨੀ ਨੂੰ 113 ਮਿਲੀਅਨ ਡਾਲਰ (ਕਰੀਬ 8.3 ਅਰਬ ਰੁਪਏ) ਦਾ ਜੁਰਮਾਨਾ ਦੇਣਾ ਹੋਵੇਗਾ। ਇਸ ਤੋਂ ਪਹਿਲਾਂ ਵੀ ਕੰਪਨੀ ਜੁਰਮਾਨੇ ਦੇ ਤੌਰ ’ਤੇ 500 ਮਿਲੀਅਨ ਡਾਲਰ ਦੇ ਚੁੱਕੀ ਹੈ। 

ਇਹ ਵੀ ਪੜ੍ਹੋ– ਇਨ੍ਹਾਂ iPhones ਨੂੰ ਨਹੀਂ ਮਿਲੇਗੀ iOS 15 ਅਪਡੇਟ, ਵੇਖੋ ਪੂਰੀ ਲਿਸਟ


Rakesh

Content Editor

Related News