ਸ਼ੁਰੂ ਹੋਇਆ ਐਪਲ ਈਵੈਂਟ, ਲਾਂਚ ਹੋ ਸਕਦੇ ਹਨ ਇਹ ਪ੍ਰੋਡਕਟਸ : LIVE
Tuesday, Apr 20, 2021 - 10:31 PM (IST)
ਗੈਜੇਟ ਡੈਸਕ– ਐਪਲ ਦਾ ਸਪ੍ਰਿੰਗ ਲੋਡੇਡ ਈਵੈਂਟ ਐਪਲ ਪਾਰਕ ਕੈਂਪਸ ’ਚ ਸ਼ੁਰੂ ਹੋ ਗਿਆ ਹੈ। ਇਹ ਵਰਚੁਅਲ ਈਵੈਂਟ ਹੈ ਜਿਸ ਨੂੰ ਕੰਪਨੀ ਲਾਈਵ ਸਟਰੀਮ ਕਰੇਗੀ। ਇਸ ਈਵੈਂਟ ’ਚ ਕਈ ਨਵੇਂ ਪ੍ਰੋਡਕਟਸ ਦੇ ਲਾਂਚ ਹੋਣ ਦੀ ਖਬਰ ਹੈ। ਕੋਰੋਨਾ ਮਹਾਮਾਰੀ ਦੇ ਚੱਲਦੇ ਇਸ ਦਾ ਆਯੋਜਨ ਵਰਚੁਅਲ ਕੀਤਾ ਜਾ ਰਿਹਾ ਹੈ ਅਤੇ ਇਸ ਈਵੈਂਟ ਨੂੰ ਐਪਲ ਦੇ ਅਧਿਕਾਰਤ ਯੂਟਿਊਬ ਚੈਨਲ ’ਤੇ ਵੇਖਿਆ ਜਾ ਸਕਦਾ ਹੈ।
ਲਾਈਵ ਅਪਡੇਟਸ:-
ਐਪਲ ਨੇ ਲਾਂਚ ਕੀਤਾ ਟੀ.ਵੀ. 4ਕੇ ਰਿਮੋਟ
ਇਸ ਨਾਲ ਟਰਨ ਆਨ ਤੇ ਟਰਨ ਆਫ ਕੀਤਾ ਜਾ ਸਕਦਾ ਹੈ।
ਇਸ ਨੂੰ ਅਪਡੇਟੇਡ ਐਪਲ ਟੀ.ਵੀ. 4ਕੇ ਬਾਕਸ ਨਾਲ ਪੇਸ਼ ਕੀਤਾ ਗਿਆ ਹੈ।
ਨਵੇਂ ਐਪਲ ਟੀ.ਵੀ. ਰਿਮੋਟ 'ਚ ਸੀਰੀ ਦਾ ਸਪੋਰਟ ਦਿੱਤਾ ਗਿਆ ਹੈ।
ਸੈਟਅਪ ਬਾਕਸ ਦੀ ਕੀਮਤ 179 ਡਾਲਰ ਅਤੇ 199 ਡਾਲਰ ਰੱਖੀ ਗਈ ਹੈ।
ਐਪਲ ਨੇ ਨਵੇਂ ਆਈਪੈਡ ਪ੍ਰੋ ਨੂੰ ਵੀ ਲਾਂਚ ਕਰ ਦਿੱਤਾ ਹੈ।
ਇਸ ਨੂੰ ਦੋ ਸਕਰੀਨ ਸਾਈਜ਼ (11-ਇੰਚ ਅਤੇ 12.9ਇੰਚ) 'ਚ ਲਿਆਇਆ ਗਿਆ ਹੈ।
ਕੀਮਤ ਦੀ ਗੱਲ ਕਰੀਏ ਤਾਂ ਇਨ੍ਹਾਂ 'ਚੋਂ ਆਈਪੈਡ ਪ੍ਰੋ ਦੇ 11 ਇੰਚ ਮਾਡਲ ਦੀ ਕੀਮਤ 799 ਡਾਲਰ (ਕਰੀਬ 60 ਹਜ਼ਾਰ ਰੁਪਏ) ਰੱਖੀ ਗਈ ਹੈ।
ਉਥੇ 12.9 ਇੰਚ ਮਾਡਲ ਦੀ ਕੀਮਤ 1099 ਡਾਲਰ (ਲਗਭਗ 83 ਹਜ਼ਾਰ ਰੁਪਏ) ਰੱਖੀ ਗਈ ਹੈ।
ਈਵੈਂਟ 'ਚ ਐਪਲ ਨੇ ਆਲ ਨਿਊ iMac 2021 ਲਾਂਚ ਕਰ ਦਿੱਤਾ ਹੈ।
ਇਸ ਨੂੰ ਸਾਲ 2012 ਤੋਂ ਬਾਅਦ ਇਕ ਵਾਰ ਫਿਰ ਤੋਂ ਨਵੇਂ ਡਿਜ਼ਾਈਨ ਨਾਲ ਲਾਂਚ ਕੀਤਾ ਗਿਆ ਹੈ।
ਇਸ ਦੀ ਸ਼ੁਰੂਆਤੀ ਕੀਮਤ 1,299 ਡਾਲਰ ਰੱਖੀ ਗਈ ਹੈ।
ਇਸ ਤੁਹਾਨੂੰ 3 ਸਟੋਰੇਜ਼ ਵੈਰੀਐਂਟ 'ਚ ਮਿਲੇਗਾ।
ਆਈਪੈਡ ਤੇ ਆਈਮੈਕ ਤੋਂ ਬਾਅਦ ਐਪਲ ਨੇ ਏਅਰਟੈਗ ਵੀ ਲਾਂਚ ਕਰ ਦਿੱਤਾ ਹੈ।
ਇਹ ਇਕ ਛੋਟਾ ਜਿਹਾ ਗੈਜੇਟ ਹੈ ਜੋ ਕਿ ਕੰਪਨੀ ਦੀ ਫਾਇੰਡ ਮਾਈ ਸਰਵਿਸ ਦੀ ਮਦਦ ਨਾਲ ਕੰਮ ਕਰਦਾ ਹੈ।
ਇਸ ਦੀ ਸ਼ੁਰੂਆਤੀ ਕੀਮਤ 28 ਡਾਲਰ ਰੱਖੀ ਗਈ ਹੈ।
ਇਸ ਨੂੰ 30 ਅਪ੍ਰੈਲ ਤੋਂ ਆਰਡਰ ਕੀਤਾ ਜਾ ਸਕੇਗਾ।
ਐਪਲ ਏਅਰਟੈਗ ਤੋਂ ਬਾਅਦ ਕੰਪਨੀ ਨੇ iPhone 12 ਤੇ iPhone 12 mini ਵੀ ਲਾਂਚ ਕਰ ਦਿੱਤੇ ਹਨ।
ਇਸ ਨੂੰ ਕੰਪਨੀ ਨੇ ਨਵੇਂ ਪਰਪਲ ਕਲਰ 'ਚ ਪੇਸ਼ ਕੀਤਾ ਹੈ।
ਇਸ ਨੂੰ 23 ਅਪ੍ਰੈਲ ਤੋਂ ਪ੍ਰੀ ਆਰਡਰ ਲਈ ਉਪਲਬੱਧ ਕੀਤਾ ਜਾਵੇਗਾ ਅਤੇ ਇਸ ਦੀ ਉਪਲਬੱਧਤਾ 30 ਅਪ੍ਰੈਲ ਤੋਂ ਦੱਸੀ ਗਈ ਹੈ।