Apple ਨੇ ਬੰਦ ਕੀਤੇ ਆਪਣੇ ਇਹ ਦੋ ਲੈਪਟਾਪ, 2021 ''ਚ ਹੋਈ ਸੀ ਲਾਂਚਿੰਗ

02/07/2023 4:01:20 PM

ਗੈਜੇਟ ਡੈਸਕ- ਐਪਲ ਨੇ ਆਪਣੇ ਦੋ ਮੈਕਬੁੱਕ ਪ੍ਰੋ ਮਾਡਲ ਨੂੰ ਬੰਦ ਕਰ ਦਿੱਤਾ ਹੈ। ਮੈਕਬੁੱਕ ਪ੍ਰੋ 14 ਇੰਚ ਅਤੇ 16 ਇੰਚ ਵਾਲੇ ਮਾਡ ਨੂੰ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ 'ਚ M1 Pro ਅਤੇ M1 Max ਚਿਪਸੈੱਟ ਦਿੱਤੇ ਗਏ ਸਨ। ਇਨ੍ਹਾਂ ਦੋਵਾਂ ਚਿਪਸੈੱਟ ਨੂੰ ਇਨ੍ਹਾਂ ਦੋਵਾਂ ਲੈਪਟਾਪ ਦੇ ਨਾਲ 2021 'ਚ ਪੇਸ਼ ਕੀਤਾ ਗਿਆ ਸੀ। ਸਿੱਧੇ ਸ਼ਬਦਾਂ 'ਚ ਕਹੀਏ ਤਾਂ ਐਪਲ ਨੇ M1 Pro ਅਤੇ M1 Max ਚਿਪਸੈੱਟ ਵਾਲੇ ਮੈਕਬੁੱਕਸ ਦੀ ਵਿਕਰੀ ਬੰਦ ਕਰ ਦਿੱਤੀ ਹੈ। 

ਐਪਲ ਨੇ ਆਪਣੇ ਇੰਡੀਆ ਦੇ ਆਨਲਾਈਨ ਸਟੋਰ ਤੋਂ ਵੀ ਇਨ੍ਹਾਂ ਨੂੰ ਹਟਾ ਦਿੱਤਾ ਹੈ ਪਰ ਤੁਸੀਂ ਚਾਹੋ ਤਾਂ ਅਜੇ ਵੀ M1 Pro ਅਤੇ M1 Max ਚਿਪਸੈੱਟ ਵਾਲੇ ਮੈਕਬੁੱਕ ਨੂੰ ਖਰੀਦ ਸਕਦੇ ਹੋ। ਇਨ੍ਹਾਂ ਦੀ ਵਿਕਰੀ ਅਜੇ ਵੀ ਅਖਰੀ ਸਟਾਕ ਤਕ ਕ੍ਰੋਮਾ, ਰਿਲਾਇੰਸ ਡਿਜੀਟਲ ਅਤੇ ਇਮੇਜਿਨ ਸਟੋਰ ਵਰਗੇ ਰਿਟੇਲ ਸਟੋਰ 'ਤੇ ਹੋ ਰਹੀ ਹੈ। 

16 ਇੰਚ ਵਾਲੇ ਮੈਕਬੁੱਕ ਪ੍ਰੋ 'ਚ 512 ਜੀ.ਬੀ. ਸਟੋਰੇਜ ਮਿਲੇਗੀ, ਹਾਲਾਂਕਿ, ਤੁਸੀਂ ਚਾਹੋ ਤਾਂ 1 ਟੀ.ਬੀ. ਸਟੋਰੇਜ ਵਾਲੇ ਮਾਡਲ ਨੂੰ ਵੀ ਚੁਣ ਸਕਦੇ ਹੋ। 16 ਇੰਚ ਵਾਲਾ ਮੈਕਬੁੱਕ ਪ੍ਰੋ, ਐੱਮ 2 ਪ੍ਰੋ ਚਿਪਸੈੱਟ ਦੇ ਨਾਲ 2,49,900 ਰੁਪਏ 'ਚ ਵਿਕ ਰਿਹਾ ਹੈ। ਐੱਮ. 2 ਪ੍ਰੋ ਚਿਪ ਵਲੇ ਮੈਕਬੁੱਕ ਐੱਮ 1 ਪ੍ਰੋ ਦੇ ਮੁਕਾਬਲੇ ਕਾਫੀ ਮਹਿੰਗੇ ਹਨ। 


Rakesh

Content Editor

Related News