Apple ਦਾ ਗਾਹਕਾਂ ਨੂੰ ਵੱਡਾ ਝਟਕਾ, ਭਾਰਤ ''ਚ ਬੰਦ ਕੀਤੇ 3 iPhone ਮਾਡਲ
Thursday, Feb 20, 2025 - 06:06 PM (IST)

ਗੈਜੇਟ ਡੈਸਕ- ਐਪਲ ਦਾ ਨਵਾਂ ਸਮਾਰਟਫੋਨ iPhone 16E ਭਾਰਤ 'ਚ ਲਾਂਚ ਹੋ ਚੁੱਕਾ ਹੈ। ਇਹ ਐਪਲ ਦੇ ਗਾਹਕਾਂ ਲਈ ਇਕ ਵੱਡਾ ਸਰਪ੍ਰਾਈਜ਼ ਗਿਫਟ ਸੀ। ਹਾਲਾਂਕਿ, ਇਸ ਲਾਂਚ ਤੋਂ ਬਾਅਦ ਕਈ ਪੁਰਾਣੇ ਆਈਫੋਨ ਮਾਡਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਐਪਲ ਵੱਲੋਂ ਜਿਨ੍ਹਾਂ ਆਈਫੋਨ ਮਾਡਲਾਂ ਨੂੰ ਬੰਦ ਕੀਤਾ ਗਿਆ ਹੈ, ਉਨ੍ਹਾਂ 'ਚ iPhone SE ਅਤੇ iphone 14 ਦੇ ਨਾਲ iPhone 14 Plus ਮਾਡਲ ਸ਼ਾਮਲ ਹੈ। iPhone 14 ਨੂੰ Apple ਦੀ ਵੈੱਬਸਾਈਟ ਤੋਂ ਹਟਾ ਦਿੱਤਾ ਗਿਆ ਹੈ ਪਰ ਇਸਨੂੰ ਚੈਨਲ ਪਾਰਟਨਰ ਤੋਂ ਖਰੀਦਿਆ ਜਾ ਸਕਦਾ ਹੈ।
ਕਿਉਂ ਬੰਦ ਕੀਤੇ ਗਏ ਪੁਰਾਣੇ iPhone ਮਾਡਲ
ਅਜਿਹਾ ਮੰਨਿਆ ਜਾ ਰਿਹਾ ਹੈ ਕਿ iPhone SE ਮਾਡਲ ਦੀ ਮੰਗ ਕਾਫੀ ਘੱਟ ਹੈ। ਨਾਲ ਹੀ ਨਵੇਂ iPhone 16E ਦੇ ਲਾਂਚ ਤੋਂ ਬਾਅਦ iPhone 14 ਅਤੇ iPhone 14 Plus ਦੀ ਮੰਗ ਘੱਟ ਹੋ ਸਕਦੀ ਹੈ। ਇਹੀ ਕਾਰਨ ਹੈ ਕਿ ਕੰਪਨੀ ਨੇ ਇਨ੍ਹਾਂ ਤਿੰਨੋਂ ਆਈਫੋਨ ਮਾਡਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।
iPhone 16E ਹੋਵੇਗਾ ਮਿਡ-ਬਜਟ ਸਮਾਰਟਫੋਨ
ਦੱਸ ਦੇਈਏ ਕਿ ਇਹ ਪਹਿਲਾ ਮੌਕਾ ਹੈ ਜਦੋਂ ਨਵੇਂ iPhone 16E ਸਮਾਰਟਫੋਨ ਨੂੰ iPhone 16 ਸੀਰੀਜ਼ ਦੇ ਨਾਲ ਲਾਂਚ ਕੀਤਾ ਜਾ ਰਿਹਾ ਹੈ। ਫੋਨ ਨੂੰ ਮਿਡ-ਰੇਂਜ ਬਜਟ ਪ੍ਰਾਈਜ਼ 'ਚ ਲਾਂਚ ਕੀਤਾ ਗਿਆ ਹੈ। iPhone 16E ਦੀ ਕੀਮਤ 59,900 ਰੁਪਏ ਹੈ, ਜੋ ਸਿੱਧੇ ਤੌਰ 'ਤੇ ਆਈਫੋਨ 14 ਨੂੰ ਰਿਪਲੇਸ ਕਰੇਗਾ, ਜੋ ਇਸੇ ਕੀਮਤ 'ਚ ਆਉਂਦਾ ਹੈ। ਦੱਸ ਦੇਈਏ ਕਿ ਥਰਡ ਜਨਰੇਸ਼ਨ ਆਈਫੋਨ ਐੱਸਈ 'ਚ ਐਪਲ ਦਾ ਸਭ ਤੋਂ ਕਿਫਾਇਤੀ ਆਈਫੋਨ ਮਾਡਲ ਸੀ, ਜਿਸਨੂੰ ਭਾਰਤ 'ਚ 47,600 ਰੁਪਏ 'ਚ ਖਰੀਦਿਆ ਜਾ ਸਕਦਾ ਸੀ। ਕੰਪਨੀ ਨੇ ਇਸਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਸੀ।
iPhone 16E 'ਚ ਮਿਲਣਗੇ ਕਈ ਸ਼ਾਨਦਾਰ ਫੀਚਰਜ਼
iPhone 16E ਸਮਾਰਟਫੋਨ 'ਚ ਸ਼ਾਨਦਾਰ ਅਪਗ੍ਰੇਡ ਦਿੱਤੇ ਗਏ ਹਨ। ਫੋਨ 'ਚ ਨਵਾਂ A18 ਚਿਪਸੈੱਟ ਦਿੱਤਾ ਗਿਆ ਹੈ। ਨਾਲ ਹੀ 48MP ਫਿਊਜ਼ਨ ਕੈਮਰਾ ਸੈਂਸਰ ਦਿੱਤਾ ਗਿਆ ਹੈ। ਫੋਨ 'ਚ ਐਪਲ ਇੰਟੈਲੀਜੈਂਸ ਸਪੋਰਟ ਦਿੱਤਾ ਗਿਆ ਹੈ। ਆਈਫੋਨ ਐੱਸਈ ਦੇ ਲਾਂਚ ਦੇ ਨਾਲ ਐਪਲ ਨੇ ਆਪਣੇ ਲਾਈਨਅਪ ਤੋਂ ਸਾਰੇ ਛੋਟੇ ਸਕਰੀਨ ਸਾਈਜ਼ ਵਾਲੇ ਸਮਾਰਟਫੋਨ ਨੂੰ ਹਟਾ ਦਿੱਤਾ ਹੈ। ਨਾਲ ਹੀ ਲਾਈਟਨਿੰਗ ਪੋਰਟਸ, ਟੱਚ ਆਈ.ਡੀ. ਅਤੇ ਐੱਲ.ਸੀ.ਡੀ. ਡਿਸਪਲੇਅ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਹੈ। ਕੰਪਨੀ ਦੇ ਮੌਜੂਦਾ ਪੋਰਟਫੋਲੀਓ 'ਚ iPhone 15, iPhone 15 Plus, iPhone 16, iPhone 16 Plus, iPhone 16 Pro, iPhone 16 Pro Max, ਅਤੇ ਨਵਾਂ iPhone 16e ਸ਼ਾਮਲ ਰਹੇਗਾ।