Apple ਨੇ ਕੀਤਾ WWDC 2020 ਦੀ ਤਾਰੀਕ ਦਾ ਐਲਾਨ, 23 ਮਿਲੀਅਨ ਡਿਵੈਲਪਰ ਲੈਣਗੇ ਹਿੱਸਾ

Friday, Jun 12, 2020 - 04:43 PM (IST)

Apple ਨੇ ਕੀਤਾ WWDC 2020 ਦੀ ਤਾਰੀਕ ਦਾ ਐਲਾਨ, 23 ਮਿਲੀਅਨ ਡਿਵੈਲਪਰ ਲੈਣਗੇ ਹਿੱਸਾ

ਗੈਜੇਟ ਡੈਸਕ– ਐਪਲ ਦਾ ਇਸ ਸਾਲ ਦਾ ਸਭ ਤੋਂ ਵੱਡਾ ਈਵੈਂਟ WWDC 2020 ਇਸੇ ਮਹੀਨੇ 22 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਕੰਪਨੀ ਨੇ ਇਸ ਈਵੈਂਟ ਨਾਲ ਕੁਝ ਜਾਣਕਾਰੀ ਜਨਤਕ ਕੀਤੀ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ WWDC 2020 ਈਵੈਂਟ ਹੁਣ ਤਕ ਦਾ ਸਭ ਤੋਂ ਵੱਡਾ ਈਵੈਂਟ ਹੋਵੇਗਾ। ਇਸ ਵਿਚ ਪੂਰੀ ਦੁਨੀਆ ਦੀ ਐਪਲ ਕਮਿਊਨਿਟੀ ਨੂੰ ਇਕੱਠਾ ਕੀਤਾ ਜਾਵੇਗਾ ਅਤੇ ਇਸ ਦੌਰਾਨ 23 ਮਿਲੀਅਨ (ਕਰੀਬ 2 ਕਰੋੜ 30 ਲੱਖ) ਲੋਕ ਇਸ ਈਵੈਂਟ ’ਚ ਵਰਚੁਅਲ ਤਰੀਕੇ ਨਾਲ ਆਨਲਾਈਨ ਜੁੜਨਗੇ। ਇਹ ਈਵੈਂਟ 22 ਜੂਨ ਤੋਂ 26 ਜੂਨ ਤਕ ਚੱਲੇਗਾ। 

PunjabKesari

ਈਵੈਂਟ ’ਚ ਹੋਣਗੇ ਇਹ ਮਹੱਤਵਪੂਰਨ ਐਲਾਨ
- WWDC 2020 ਈਵੈਂਟ ’ਚ ਐਪਲ iOS 14, iPad OS, macOS ਅਤੇ WatchOS ਦੇ ਨਵੇਂ ਫੀਚਰਜ਼ ਨੂੰ ਲੈ ਕੇ ਜਾਣਕਾਰੀ ਦਿੱਤੀ ਜਾਵੇਗੀ।

- ਸਭ ਤੋਂ ਪਹਿਲਾਂ 22 ਜੂਨ ਨੂੰ ਇਹ ਦੱਸਿਆ ਜਾਵੇਗਾ ਕਿ ਐਪਲ ਪਲੇਟਫਾਰਮਾਂ ’ਚ ਕੀ-ਕੀ ਬਦਲਾਅ ਆਉਣਗੇ। 

- ਇਸ ਕੀਅਨੋਟ ਨੂੰ ਐਪਲ ਪਾਰਕ ਤੋਂ ਸਿੱਧਾ ਹੀ Apple.com, Apple Tv app, Youtube ਅਤੇ ਐਪਲ ਡਿਵੈਲਪਰਜ਼ ਵੈੱਬਸਾਈਟ ’ਤੇ ਲਾਈਵ ਸਟਰੀਮ ਕੀਤਾ ਜਾਵੇਗਾ। 

PunjabKesari

ਇਸ ਗੱਲ ’ਤੇ ਹੋਵੇਗੀ ਸਭ ਤੋਂ ਲੰਬੀ ਚਰਚਾ
WWDC 2020 ਦੇ ਅਗਲੇ ਤਿੰਨ ਦਿਨਾਂ ’ਚ ਡਿਵੈਲਪਰ ਇਹ ਪਤਾ ਲਗਾਉਣਗੇ ਕਿ ਕਿਸ ਤਰ੍ਹਾਂ ਨੈਕਸਟ ਜਨਰੇਸ਼ਨ ਐਪਲ ਨੂੰ ਬਿਲਡ ਕੀਤਾ ਜਾਵੇ। ਇਸ ਦੌਰਾਨ ਐਪਲ ਇੰਜੀਨੀਅਰਾਂ ’ਚ 100 ਤੋਂ ਜ਼ਿਆਦਾ ਤਕਨੀਕੀ ਅਤੇ ਡਿਜ਼ਾਈਨ ਫੋਕਸਡ ਸੈਸ਼ਨ ਹੋਣਗੇ। ਈਵੈਂਟ ਦੇ ਹਰ ਦਿਨ ਵੀਡੀਓ ਪੋਸਟ ਕੀਤੀਆਂ ਜਾਣਗੀਆਂ ਜਿਨ੍ਹਾਂ ਨੂੰ ਤੁਸੀਂ ਐਪਲ ਡਿਵੈਲਪਰਜ਼ ਐਪ ਰਾਹੀਂ iPhone, iPad, Apple Tv ਅਤੇ ਐਪਲ ਡਿਵੈਲਪਰਜ਼ ਵੈੱਬਸਾਈਟ ’ਤੇ ਵੇਖ ਸਕੋਗੇ। ਐਪਲ ਸਾਰੇ ਡਿਵੈਲਪਰਾਂ ਨੂੰ ਐਪਲ ਡਿਵੈਲਪਮੈਂਟ ਐਪ ਨੂੰ ਡਾਊਨਲੋਡ ਕਰਨ ਲਈ ਪ੍ਰੇਰਿਤ ਕਰ ਰਹੀ ਹੈ ਤਾਂ ਜੋ ਉਨ੍ਹਾਂ ਤਕ WWDC 2020 ਨਾਲ ਜੁੜੀ ਜਾਣਕਾਰੀ ਪਹੁੰਚਾਈ ਜਾ ਸਕੇ। 

PunjabKesari


author

Rakesh

Content Editor

Related News