ਐਪਲ ਹਰ 3 ਸਾਲ ''ਚ ਆਈਫੋਨ ਦੇ ਡਿਜ਼ਾਈਨ ''ਚ ਕਰੇਗੀ ਵੱਡਾ ਬਦਲਾਅ
Thursday, Jun 02, 2016 - 11:55 AM (IST)

ਜਲੰਧਰ— ਐਪਲ ਦੇ ਆਈਫੋਨ ਨੂੰ ਲੈ ਕੇ ਸਮੇਂ-ਸਮੇਂ ''ਤੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ''ਚ ਕਈ ਗੱਲਾਂ ਦੀ ਪੁਸ਼ਟੀ ਕੀਤੀ ਜਾਂਦੀ ਹੈ। ਹੁਣ ਇਕ ਨਵੀਂ ਜਾਣਕਾਰੀ ਮਿਲੀ ਹੈ ਕਿ ਐਪਲ ਨੇ ਆਈਫੋਨ ਦੇ ਡਿਜ਼ਾਈਨ ''ਚ ਬਦਲਾਅ ਕਰਨ ਲਈ ਤੈਅ ਕੀਤੀ ਗਈ ਸਮਾਂ ਮਿਆਦ ਨੂੰ ਬਦਲ ਦਿੱਤਾ ਹੈ। ਨਵੀਂ ਜਾਣਕਾਰੀ ਮੁਤਾਬਕ ਹੁਣ ਕੰਪਨੀ ਹਰ ਤਿੰਨ ਸਾਲ ''ਚ ਇਕ ਵਾਰ ਹੀ ਆਈਫੋਨ ਦੇ ਡਿਜ਼ਾਈਨ ''ਚ ਬਦਲਾਅ ਕਰੇਗੀ।
ਰਿਪੋਰਟ ਮੁਤਾਬਕ ਇਸ ਬਦਲਾਅ ਦਾ ਕਾਰਨ ਬਾਜ਼ਾਰ ਦੀ ਹੌਲੀ ਰਫਤਾਰ ਅਤੇ ਸਮਾਰਟਫੋਨ ਫੰਕਸ਼ਨ ''ਚ ਨਵੀਂ ਇਨੋਵੇਸ਼ਨ ਦਾ ਘੱਟ ਹੋਣਾ ਮਨਿਆ ਜਾ ਰਿਹਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਆਈਫੋਨ 7 ਦੀਆਂ ਲੀਕ ਹੋਈਆਂ ਖਬਰਾਂ ''ਚ ਡਿਜ਼ਾਈਨ ''ਚ ਬਹੁਤ ਘੱਟ ਬਦਲਾਅ ਹੋਣ ਦੀ ਗੱਲ ਸਾਹਮਣੇ ਆਈ ਹੈ।
ਨਿੱਕੀ ਡਾਟ ਕਾਮ ਦੀ ਇਕ ਰਿਪੋਰਟ ਮੁਤਾਬਕ, ਆਈਫੋਨ ਦੇ ਡਿਜ਼ਾਈਨ ''ਚ ਇਕ ਵੱਡਾ ਬਦਲਾਅ 2017 ''ਚ ਲਾਂਚ ਹੋਣ ਵਾਲੇ ਆਈਫੋਨ ''ਚ ਦੇਖਿਆ ਜਾਵੇਗਾ। ਇਸ ਰਿਪੋਰਟ ''ਚ ਪੁਸ਼ਟੀ ਕੀਤੀ ਗਈ ਹੈ ਕਿ ਇਸ ਆਈਫੋਨ ''ਚ ਕੈਮਰਾ ਅਤੇ ਬੈਟਰੀ ਸਮੱਰਥਾ ਅਪਗ੍ਰੇਟਿਡ ਹੋਵੇਗੀ। ਇਸ ਤੋਂ ਇਲਾਵਾ ਇਹ ਰਿਪੋਰਟ ਉਨ੍ਹਾਂ ਖਬਰਾਂ ਨਾਲ ਵੀ ਮਿਲਦੀ ਹੈ ਜਿਨ੍ਹਾਂ ''ਚ ਆਈਫੋਨ 7 ਦੇ ਵਾਟਰ ਰੇਜ਼ਿਸਟੈਂਟ ਹੋਣ ਅਤੇ 3.5 ਐੱਮ.ਐੱਮ. ਆਡੀਓ ਜੈੱਕ ਦੇ ਬਿਨਾਂ ਆਉਣ ਦੀ ਗੱਲ ਕਹੀ ਗਈ ਸੀ।
ਹਾਲਾਂਕਿ ਹੁਣ ਇਨ੍ਹਾਂ ਸਾਰੀਆਂ ਖਬਰਾਂ ਦੀ ਸੱਚਾਈ ਸਾਹਮਣੇ ਨਹੀਂ ਆਈ ਹੈ ਪਰ ਹੁਣ ਤੱਕ ਆਈਫੋਨ 7 ''ਚ ਇਕ ਏ10 ਪ੍ਰੋਸੈਸਰ, ਡਿਊਲ ਕੈਮਰਾ ਸੈੱਟਅਪ ਅਤੇ 3ਜੀ.ਬੀ. ਰੈਮ ਆਉਣ ਦੀ ਜਾਣਕਾਰੀ ਹੀ ਮਿਲੀ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਕੰਪਨੀ 16ਜੀ.ਬੀ. ਬੇਸ ਵੇਰੀਅੰਟ ਦੀ ਥਾਂ 32ਜੀ.ਬੀ. ਬੇਸ ਵੇਰੀਅੰਟ ਨੂੰ ਪੇਸ਼ ਕਰੇਗੀ।