ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਐਪਲ ਨੇ ਇਨ੍ਹਾਂ ਥਾਵਾਂ ’ਤੇ ਬੰਦ ਕੀਤੇ ਆਪਣੇ ਸਟੋਰ
Saturday, Dec 25, 2021 - 01:39 PM (IST)
ਗੈਜੇਟ ਡੈਸਕ– ਕੋਵਿਡ-19 ਦੇ ਵਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਐਪਲ ਨੇ ਆਪਣੇ ਕੁਝ ਸਟੋਰਾਂ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ,ਐਪ ਨੇ 8 ਲੋਕੇਸ਼ਨਾਂ ’ਤੇ ਆਪਣੇ ਸਟੋਰ ਬੰਦ ਕੀਤੇ ਹਨ। ਦੱਸ ਦੇਈਏ ਕਿ ਐਪਲ ਦੇ ਇਕ ਸਟੋਰ ’ਤੇ ਮੌਜੂਦਾ 10 ਫੀਸਦੀ ਕਾਮੇਂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ।
ਐਪਲ ਨੇ ਇਨ੍ਹਾਂ ਲੋਕੇਸ਼ੰਸ ’ਤੇ ਸਟੋਰਾਂ ਨੂੰ ਕੀਤਾ ਬੰਦ
- ਮਿਆਮੀ ਦੇ ਡੈਡਲੈਂਡ
- ਪਾਮ ਬੀਚ ’ਤੇ ਮੌਜੂਦ ਗਾਰਡਨ ਮਾਲ
- ਅਟਲਾਂਟਾ ਦੇ ਲੈਨੋਕਸ ਸਕਵਾਇਰ
- ਅਟਲਾਂਟਾ ਦੇ ਕੰਬਰਲੈਂਡ ਮਾਲ
- ਹਿਊਸਟਨ ’ਚ ਹਾਈਲੈਂਡ ਵਿਲੇਜ
- ਓਹੀਓ ’ਚ ਸਮਿਟ ਮਾਲ
- ਨਿਊ ਹੈਂਪਸ਼ਾਇਰ ਦੀ ਫੀਜ਼ੈਂਟ ਲੇਨ
- ਮਾਂਟਰੀਅਲ ਦੇ ਸੈਂਟ-ਕੈਥਰੀਨ
ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਐਪਲ ਨੇ ਹਵਾਈ, ਮੈਰੀਲੈਂਡ, ਓਹੀਓ, ਓਟਾਵਾ (ਕੈਨੇਡਾ) ਅਤੇ ਟੈਕਸਾਸ ’ਚ ਵੀ ਆਪਣੇ ਸਟੋਰ ਬੰਦ ਕੀਤੇ ਸਨ। ਕੰਪਨੀ ਦਾ ਕਹਿਣਾ ਹੈ ਕਿ ਉਹ ਲਗਾਤਾਰ ਕੋਵਿਡ-19 ਦੀ ਕੰਡੀਸ਼ਨ ਨੂੰ ਮਾਨੀਟਰ ਕਰ ਰਹੇ ਹਨ ਅਤੇ ਆਪਣੇ ਗਾਹਕ ਅਤੇ ਕਾਮਿਆਂ ਦੀ ਸਪੋਰਟ ਕਰ ਰਹੇ ਹਨ।