Apple ਵੀ ਲਾਂਚ ਕਰੇਗੀ ਆਪਣਾ AI ਚੈਟਬਾਟ, ChatGPT ਤੇ 'ਬਾਰਡ' ਨਾਲ ਹੋਵੇਗਾ ਮੁਕਾਬਲਾ

Thursday, Jul 20, 2023 - 05:29 PM (IST)

Apple ਵੀ ਲਾਂਚ ਕਰੇਗੀ ਆਪਣਾ AI ਚੈਟਬਾਟ, ChatGPT ਤੇ 'ਬਾਰਡ' ਨਾਲ ਹੋਵੇਗਾ ਮੁਕਾਬਲਾ

ਗੈਜੇਟ ਡੈਸਕ- ਪਿਛਲੇ 6 ਮਹੀਨਿਆਂ ਤੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਚੈਟ ਟੂਲ ਦਾ ਦੌਰ ਚੱਲ ਰਿਹਾ ਹੈ। ਚੈਟ ਜੀ.ਪੀ.ਟੀ. ਵਰਗੇ ਲਾਰਜ ਲੈਂਗਵੇਜ ਮਾਡਲ (ਐੱਲ.ਐੱਲ.ਐੱਮ.) ਨੇ ਬਾਜ਼ਾਰ 'ਚ ਤਹਿਲਕਾ ਮਚਾਇਆ ਹੋਇਆ ਹੈ। ਚੈਟ ਜੀ.ਪੀ.ਟੀ. ਦੀ ਟੱਕਰ 'ਚ ਗੂਗਲ ਬਾਰਡ ਅਤੇ ਮਾਈਕ੍ਰੋਸਾਫਟ ਬਿੰਜ ਵਰਗੇ ਚੈਟ ਟੂਲ ਵੀ ਲਾਂਚ ਹੋ ਗਏ ਹਨ। ਹੁਣ ਖ਼ਬਰ ਹੈ ਕਿ ਐਪਲ ਵੀ ਆਪਣੇ ਏ.ਆਈ. ਚੈਟ ਟੂਲ 'ਤੇ ਕੰਮ ਕਰ ਰਹੀ ਹੈ ਜਿਸਨੂੰ Apple GPT ਨਾਮ ਨਾਲ ਲਾਂਚ ਕੀਤਾ ਜਾਵੇਗਾ। ਹਾਲਾਂਕਿ, ਐਪਲ ਨੇ Apple GPT ਦੀ ਲਾਂਚਿੰਗ ਨੂੰ ਲੈ ਕੇ ਕੁਝ ਨਹੀਂ ਕਿਹਾ ਪਰ ਕਿਹਾ ਜਾ ਰਿਹਾ ਹੈ ਕਿ ਅਗਲੇ ਸਾਲ ਤਕ Apple GPT ਦੀ ਲਾਂਚਿੰਗ ਹੋ ਜਾਵੇਗੀ।

ਇਹ ਵੀ ਪੜ੍ਹੋ– ਸੋਸ਼ਲ ਮੀਡੀਆ 'ਤੇ ਭੁੱਲ ਕੇ ਵੀ ਸ਼ੇਅਰ ਕਰੋ ਬੱਚਿਆਂ ਦੀਆਂ ਅਜਿਹੀਆਂ ਤਸਵੀਰਾਂ, ਪੁਲਸ ਨੇ ਦਿੱਤੀ ਚਿਤਾਵਨੀ

ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਏ.ਆਈ. ਚੈਟ ਟੂਲ ਦੇ ਮਾਮਲੇ 'ਚ ਐਪਲ ਹੋਰ ਟੈੱਕ ਕੰਪਨੀਆਂ ਦੇ ਮੁਕਾਬਲੇ ਪਿੱਛੇ ਹੈ। ਰਿਪੋਰਟ ਮੁਤਾਬਕ, ਐਪਲ ਨੇ ਆਪਣੇ ਇਸ ਏ.ਆਈ. ਮਾਡਲ ਦਾ ਕੋਡ ਨੇਮ Ajax ਰੱਖਿਆ ਹੈ। Apple GPT ਕਾਫੀ ਹੱਦ ਤਕ ਚੈਟ ਜੀ.ਪੀ.ਟੀ. ਵਰਗਾ ਹੋਵੇਗਾ ਅਤੇ ਤਮਾਮ ਵਿਸ਼ਿਆਂ 'ਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਵੇਗਾ।

Ajax ਦਾ ਫਰੇਮਵਰਕ Google Jax ਤੋਂ ਇਕ ਗ੍ਰੇਡ ਉਪਰ ਹੋਵੇਗਾ। ਖਬਰ ਇਹ ਵੀ ਹੈ ਕਿ ਆਪਣੇ Apple GPT ਲਈ ਐਪਲ ਗੂਗਲ ਕਲਾਊਡ ਸਰਵਿਸ ਦਾ ਇਸਤੇਮਾਲ ਕਰ ਰਹੀ ਹੈ। ਗੂਗਲ ਦੀ ਕਲਾਊਡ ਸਰਵਿਸ ਤੋਂ ਇਲਾਵਾ ਐਪਲ ਐਮਾਜ਼ੋਨ ਵੈੱਬ ਸਰਵਿਸ (ਏ.ਡਬਲਯੂ.ਐੱਸ.) ਦਾ ਵੀ ਇਸਤੇਮਾਲ ਕਰ ਰਹੀ ਹੈ।

ਇਹ ਵੀ ਪੜ੍ਹੋ– Facebook ਨੇ ਜਾਰੀ ਕੀਤਾ ਕਮਾਲ ਦਾ ਫੀਚਰ, ਹੁਣ ਵੀਡੀਓ ਐਡਿਟ ਤੇ ਅਪਲੋਡ ਕਰਨਾ ਹੋਵੇਗਾ ਆਸਾਨ

ਰਿਪੋਰਟ ਮੁਤਾਬਕ, ਐਪਲ Ajax 'ਤੇ ਪਿਛਲੇ ਸਾਲ ਤੋਂ ਹੀ ਕੰਮ ਕਰ ਰਹੀ ਹੈ। ਇਹ ਕੰਪਨੀ ਦਾ ਪਹਿਲਾ ਮਸ਼ੀਨ ਲਰਨਿੰਗ ਵਾਲਾ ਪ੍ਰੋਡਕਟ ਹੋਵੇਗਾ। ਅਜੇ ਇਸਦੀ ਖਬਰ ਨਹੀਂ ਹੈ ਕਿ ਐਪਲ ਆਪਣੇ ਇਸ ਏ.ਆਈ. ਮਾਡਲ ਨੂੰ ਟ੍ਰੈਂਡ ਕਰਨ ਲਈ ਯੂਜ਼ਰਜ਼ ਦੇ ਡਾਟਾ ਦਾ ਇਸਤੇਮਾਲ ਕਰ ਰਹੀ ਹੈ ਜਾਂ ਨਹੀਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

 


author

Rakesh

Content Editor

Related News