ਐਪਲ ਨੇ ਰਿਲੀਜ਼ ਕੀਤਾ iOS 9.2.1 ਦਾ ਬਗ ਫਿਕਸ ਅਪਡੇਟ

Wednesday, Jan 20, 2016 - 06:09 PM (IST)

ਐਪਲ ਨੇ ਰਿਲੀਜ਼ ਕੀਤਾ iOS 9.2.1 ਦਾ ਬਗ ਫਿਕਸ ਅਪਡੇਟ

ਜਲੰਧਰ— ਐਪਲ ਨੇ iOS 9.2.1 ਦੇ ਪਹਿਲੇ ਬਗ ਫਿਕਸ ਅਪਡੇਟ ਨੂੰ ਰਿਲੀਜ਼ ਕੀਤਾਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਨਵੇਂ ਅਪਡੇਟ ਨਾਲ ਮੋਬਾਇਲ OS ਲਈ ਕਈ ਸਕਿਓਰਿਟੀ ਪੈਚ ਦਿੱਤੇ ਗਏ ਹਨ। ਇਸ ਅਪਡੇਟ ਨੂੰ iPhone, iPad ਅਤੇ iPod ਟੱਚ ਡਿਵਾਈਸ ''ਚ ਦਿੱਤਾ ਜਾਵੇਗਾ। ਇਹ ਅਪਡੇਟ ਪਹਿਲੇ ਵਰਜਨ ਦੇ ਓ.ਐੱਸ. ਦੀਆਂ ਕਮੀਆਂ ਨੂੰ ਪੂਰਾ ਕਰੇਗਾ ਜਿਨ੍ਹਾਂ ''ਚੋਂ ਇਕ ਰਿਮੋਟ ਕੋਡ ਐਗਜ਼ੀਕਿਊਸ਼ਨ ਹੈ। ਇਸ ਰਾਹੀਂ ਅਟੈਕਰ iOS ਬੇਸਡ ਡਿਵਾਈਸ ਨੂੰ ਨਿਸ਼ਾਨਾ ਬਣਾ ਸਕਦੇ ਸਨ। 
ਹਾਲ ਹੀ ''ਚ iPhone 6S ਅਤੇ 6S Plus ਦੀ ਬੈਟਰੀ ਡ੍ਰੇਨ ਕਰਨ ਵਾਲੇ ਬਗ ਦਾ ਖੁਲਾਸਾ ਹੋਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਨੂੰ ਫਿਕਸ ਕਰਨ ਲਈ ਐਪਲ ਦੇ ਨਵੇਂ ਅਪਡੇਟ ''ਚ ਕੁਝ ਸਾਫ ਨਹੀਂ ਹੈ। ਕੰਪਨੀ ਨੇ ਅਪਡੇਟ ਜਾਰੀ ਕਰਨ ਤੋਂ ਬਾਅਦ ਸਪੋਰਟ ਪੇਜ ''ਤੇ ਇਸ ਨਵੇਂ ਵਰਜਨ ''ਚ ਫਿਕਸ ਕੀਤੇ ਗਏ ਬਗ ਦੀ ਜਾਣਕਾਰੀ ਦਿੱਤੀ ਹੈ। ਇਸ ਨਵੇਂ ਅਪਡੇਟ ਨੂੰ ਸੈਟਿੰਗਸ ''ਚ ਜਾ ਕੇ ਸਾਫਟਵੇਅਰ ਅਪਡੇਟ ਆਪਸ਼ਨ ਰਾਹੀਂ ਡਾਊਨਲੋਡ ਕੀਤਾ ਜਾ ਸਕਦਾ ਹੈ।


Related News