ਹੁਣ iPhone ਖ਼ਰੀਦਣਾ ਹੋਵੇਗਾ ਹੋਰ ਵੀ ਆਸਾਨ, ਐਪਲ ਭਾਰਤ ’ਚ ਲਾਂਚ ਕਰੇਗੀ ਆਪਣਾ ਆਨਲਾਈਨ ਸਟੋਰ

Friday, Sep 18, 2020 - 11:57 AM (IST)

ਹੁਣ iPhone ਖ਼ਰੀਦਣਾ ਹੋਵੇਗਾ ਹੋਰ ਵੀ ਆਸਾਨ, ਐਪਲ ਭਾਰਤ ’ਚ ਲਾਂਚ ਕਰੇਗੀ ਆਪਣਾ ਆਨਲਾਈਨ ਸਟੋਰ

ਗੈਜੇਟ ਡੈਸਕ– ਭਾਰਤ ’ਚ ਕੁਝ ਗਾਹਕ ਸ਼ੁਰੂ ਤੋਂ ਹੀ ਸ਼ਿਕਾਇਤ ਕਰਦੇ ਆਏ ਹਨ ਕਿ ਆਖ਼ਰ ਐਪਲ ਦਾ ਭਾਰਤ ’ਚ ਕੋਈ ਆਨਲਾਈਨ ਸਟੋਰ ਕਿਉਂ ਨਹੀਂ ਹੈ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਐਪਲ 23 ਸਤੰਬਰ ਨੂੰ ਭਾਰਤ ’ਚ ਆਪਣਾ ਪਹਿਲਾ ਆਨਲਾਈਨ ਸਟੋਰ ਲਾਂਚ ਕਰਨ ਵਾਲੀ ਹੈ। ਇਸ ਦੀ ਜਾਣਕਾਰੀ ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ ਟਵੀਟ ਰਾਹੀਂ ਦਿੱਤੀ ਹੈ। ਐਪਲ ਦੇ ਇਸ ਆਨਲਾਈਨ ਸਟੋਰ ’ਤੇ ਸਾਰੇ ਪ੍ਰੋਡਕਟਸ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਗਾਹਕਾਂ ਨੂੰ ਕਸਟਮਰ ਸੁਪੋਰਟ ਵੀ ਇਥੋਂ ਹੀ ਮੁਹੱਈਆ ਕਰਵਾਈ ਜਾਵੇਗੀ। ਜਾਣਕਾਰੀ ਲਈ ਦੱਸ ਦੇਈਏ ਕਿ ਹੁਣ ਤਕ ਲੋਕ ਐਪਲ ਦੇ ਸਾਰੇ ਪ੍ਰੋਡਕਟਸ ਐਮਾਜ਼ੋਨ ਅਤੇ ਫਲਿਪਕਾਰਟ ਵਰਗੇ ਆਨਲਾਈਨ ਸਟੋਰਾਂ ਤੋਂ ਹੀ ਖ਼ਰੀਦ ਰਹੇ ਸਨ। 

 

ਵਿਦਿਆਰਥੀਆਂ ਨੂੰ ਮਿਲੇਗੀ ਵਿਸ਼ੇਸ਼ ਛੋਟ
ਐਪਲ ਆਨਲਾਈਨ ਸਟੋਰ ਤੋਂ ਤੁਸੀਂਕਸਟਮ ਮੈਕ ਵੀ ਖ਼ਰੀਦ ਸਕੋਗੇ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪ੍ਰੋਡਕਟ ਦੀ ਖ਼ਰੀਦਾਰੀ ’ਤੇ ਵਿਸ਼ੇਸ਼ ਛੋਟ ਵੀ ਮਿਲੇਗੀ। ਆਈਪੈਡ, ਮੈਕ ਵਰਗੇ ਪ੍ਰੋਡਕਟਸ ’ਤੇ ਵਿਦਿਆਰਥੀਆਂ ਨੂੰ ਛੋਟ ਦੇ ਨਾਲ ਆਸਾਨ ਈ.ਐੱਮ.ਆਈ. ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਇਸ ਰਾਹੀਂ ਪ੍ਰੋਡਕਟ ਖ਼ਰੀਦਣ ’ਤੇ ਤੁਸੀਂ ਚਾਹੋ ਤਾਂ Apple Care+ ਸਰਵਿਸ ਵੀ ਖ਼ਰੀਦ ਸਕਦੇ ਹੋ ਜਿਸ ਦੀ ਮਦਦ ਨਾਲ ਤੁਹਾਡੇ ਪ੍ਰੋਡਕਟ ਦੀ ਵਾਰੰਟੀ ਨੂੰ ਹੋਰ ਦੋ ਸਾਲ ਵਧਾ ਦਿੱਤਾ ਜਾਵੇਗਾ। ਆਨਲਾਈਨ ਸਟੋਰ ਤੋਂ ਤੁਸੀਂ ਐਪਲ ਦਾ ਜੋ ਵੀ ਪ੍ਰੋਡਕਟ ਖ਼ਰੀਦੋਗੇ, ਉਸ ਦੀ ਡਿਲਿਵਰੀ ਬਲੂਡਰਟ ਰਾਹੀਂ 24 ਘੰਟਿਆਂ ਤੋਂ ਲੈ ਕੇ 72 ਘੰਟਿਆਂ ਦੇ ਅੰਦਰ ਹੋਵੇਗੀ। 


author

Rakesh

Content Editor

Related News