ਰੀਡਿਜ਼ਾਇੰਡ ਹੋਮ ਸਕ੍ਰੀਨ ਨਾਲ ਐੱਪਲ ਲਿਆਈ ਨਵਾਂ iPadOS 15
Tuesday, Jun 08, 2021 - 01:10 AM (IST)
ਗੈਜੇਟ ਡੈਸਕ : ਐੱਪਲ ਨੇ ਵਰਲਡ ਵਾਈਡ ਡਿਵੈਲਪਰ ਕਾਨਫਰੰਸ (WWDC 2021) ਵਿੱਚ iOS 15 ਤੋਂ ਇਲਾਵਾ iPadOS 15 ਨੂੰ ਵੀ ਪੇਸ਼ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਸ ਨੂੰ ਰੀਡਿਜ਼ਾਇੰਡ ਹੋਮ ਸਕ੍ਰੀਨ ਦੇ ਨਾਲ ਲਿਆਇਆ ਗਿਆ ਹੈ ਜੋ ਕਿ ਵਿਡਜੈਸਟਸ ਨੂੰ ਵੀ ਸਪੋਰਟ ਕਰਦੀ ਹੈ। ਯਾਨੀ ਹੁਣ ਤੁਸੀ ਆਈਪੈਡ ਦੀ ਸਕ੍ਰੀਨ 'ਤੇ ਕੀਤੇ ਵੀ ਵਿਡਜੇਸਟ ਲਗਾ ਸਕੋਗੇ। ਇਸ ਤੋਂ ਇਲਾਵਾ ਪਿਛਲੇ ਸਾਲ ਆਈਫੋਨ ਲਈ ਲਿਆਈ ਗਈ ਐਪ ਲਾਇਬ੍ਰੇਰੀ ਨੂੰ ਵੀ ਹੁਣ iPadOS 15 ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ। ਇਸ ਦੀ ਮਦਦ ਨਾਲ ਹੁਣ ਤੁਸੀਂ ਜਿਨ੍ਹਾਂ ਐਪਸ ਨੂੰ ਯੂਜ ਨਹੀਂ ਕਰਦੇ ਹੋ ਉਨ੍ਹਾਂ ਨੂੰ ਹਾਈਡ ਵੀ ਕਰ ਸਕਦੇ ਹੋ।
ਇਸ ਵਾਰ iPadOS 15 ਵਿੱਚ ਮਲਟੀਟਾਸਕਿੰਗ ਨੂੰ ਪਹਿਲਾਂ ਨਾਲੋਂ ਕਿਤੇ ਬਿਹਤਰ ਕੀਤਾ ਗਿਆ ਹੈ। ਤੁਹਾਨੂੰ ਸਿਰਫ ਮਲਟੀਟਾਸਕਿੰਗ ਆਈਕਨ ਨੂੰ ਆਈਪੈਡ ਦੀ ਸਕ੍ਰੀਨ ਦੇ ਟਾਪ ਤੋਂ ਸਿਲੈਕਟ ਕਰਣਾ ਹੋਵੇਗਾ ਜਿਸ ਤੋਂ ਬਾਅਦ ਤੁਸੀਂ ਸਪਿਲਿਟ ਵਿਊ ਵਿੱਚ ਦੋ ਐਪਸ ਨੂੰ ਇਕੱਠੇ ਚਲਾ ਸਕੋਗੇ। ਇਸ ਦੀ ਨੋਟਸ ਐਪ ਵਿੱਚ ਵੀ ਅਪਡੇਟ ਕੀਤਾ ਗਿਆ ਹੈ ਯਾਨੀ ਹੁਣ ਤੁਸੀਂ ਨੋਟਸ ਨੂੰ ਸ਼ੇਅਰ ਕਰ ਸਕੋਗੇ, @message ਵੀ ਕਿਸੇ ਨੂੰ ਕਰ ਸਕੋਗੇ ਅਤੇ ਹੈਸ਼ਟੈਗਸ ਤੱਕ ਦਾ ਇਸਤੇਮਾਲ ਕਰ ਸਕੋਗੇ। ਇਸ ਤੋਂ ਇਲਾਵਾ ਤੁਹਾਨੂੰ ਸਕ੍ਰੀਨ 'ਤੇ ਵੀ ਇੱਕ ਕਵਿਕ ਨੋਟ ਦੀ ਆਪਸ਼ਨ ਮਿਲੇਗੀ ਜਿਸ ਨੂੰ ਸਿਲੈਕਟ ਕਰਣ ਤੋਂ ਬਾਅਦ ਤੁਸੀਂ ਐੱਪਲ ਪੈਂਸਿਲ ਦੀ ਮਦਦ ਨਾਲ ਨੋਟ ਲਿਖ ਸਕੋਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।