ਵਾਇਰਲੈੱਸ ਚਾਰਜਿੰਗ ਫੀਚਰ ਨਾਲ ਆਏਗਾ Apple AirPods 2

Tuesday, Mar 05, 2019 - 04:38 PM (IST)

ਵਾਇਰਲੈੱਸ ਚਾਰਜਿੰਗ ਫੀਚਰ ਨਾਲ ਆਏਗਾ Apple AirPods 2

ਗੈਜੇਟ ਡੈਸਕ– ਅਮਰੀਕੀ ਕੰਪਨੀ ਐਪਲ AirPods 2 ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ Apple AirPods ਦੇ ਨਵੇਂ ਪੇਅਰ ਨੂੰ 25 ਮਾਰਚ ਨੂੰ ਐਲਾਨ ਕਰ ਸਕਦੀ ਹੈ ਅਤੇ ਜਿਸ ਦਾ ਅਧਿਕਾਰਤ ਲਾਂਚ 29 ਮਾਰਚ ਨੂੰ ਹੋ ਸਕਦਾ ਹੈ। ਨਵੇਂ ਏਅਰਪੌਡਸ ’ਚ ਕੰਪਨੀ ਵਾਇਰਲੈੱਸ ਚਾਰਜਿੰਗ ਦਾ ਫੀਚਰ ਦੇ ਸਕਦੀ ਹੈ। ਇਸ ਦੀ ਮਦਦ ਨਾਲ ਗੈਜੇਟ ਸਿਰਫ 15 ਮਿੰਟ ’ਚ 0 ਤੋਂ 100 ਫੀਸਦੀ ਤਕ ਚਾਰਜ ਹੋ ਸਕਦਾ ਹੈ। ਹਾਲਾਂਕਿ ਕੰਪਨੀ ਨੇ ਇਸ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਹੈ। 

PunjabKesari

ਕੁਝ ਸਮਾਂ ਪਹਿਲਾਂ ਐਪਲ ਐਨਾਲਿਸਟ ਮਿੰਗ-ਚੀ ਕੁਓ ਨੇ ਵੀ ਏਅਰਪੌਡਸ 2 ’ਚ ਵਾਇਰਲੈੱਸ ਚਾਰਜਿੰਗ ਫੀਚਰ ਦਿੱਤੇ ਜਾਣ ਦੀ ਗੱਲ ਕਹੀ ਸੀ। ਪਿਛਲੇ ਸਾਲ ਬਲੂਮਬਰਗ ਨੇ ਆਪਣੀ ਇਕ ਰਿਪੋਰਟ ’ਚ ਦੱਸਿਆ ਸੀ ਕਿ ਏਅਰਪੌਡਸ 2 ’ਚ W2 ਚਿੱਪਸੈੱਟ ਮਿਲ ਸਕਦੀ ਹੈ। ਇਸ ਨਾਲ ਯੂਜ਼ਰਜ਼ ਬੋਲ ਕੇ ਹੀ ‘ਹੇ ਸੀਰੀ’ ਫੀਚਰ ਦਾ ਇਸਤੇਮਾਲ ਕਰ ਸਕਣਗੇ। ਅਜੇ ਸੀਰੀ ਨੂੰ ਐਕਟਿਵ ਕਰਨ ਲਈ ਯੂਜ਼ਰਜ਼ ਨੂੰ ਏਅਰਪੌਡ ’ਤੇ ਦੋ ਵਾਰ ਟੈਪ ਕਰਨਾ ਹੁੰਦਾ ਹੈ। 

PunjabKesari

ਇਸ ਤੋਂ ਇਲਾਵਾ ਇਹ ਡਿਵਾਈਸ ‘wellness sensors’ ਦੇ ਨਾਲ ਆ ਸਕਦਾ ਹੈ ਜੋ ਹੈਲਥ ਨਾਲ ਜੁੜੇ ਪੈਰਾਮੀਟਰ ਨੂੰ ਟ੍ਰੈਕ ਕਰਦਾ ਹੈ ਜਿਵੇਂ ਕਿ ਬਾਡੀ ਮੂਵਮੈਂਟ ਅਤੇ ਹਾਰਟ ਰੇਟ। ਫਿਲਹਾਲ ਇਸ ਡਿਵਾਈਸ ਦੀ ਕੀਮਤ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। 


Related News