ਬਾਇਓਮੈਟ੍ਰਿਕ ਸੈਂਸਰਜ਼ ਸਪੋਰਟ ਕਰ ਸਕਦਾ ਹੈ ਐਪਲ ਦਾ AirPods 2

11/06/2018 12:16:19 PM

ਗੈਜੇਟ ਡੈਸਕ– ਐਪਲ ਨੇ ਇਸ ਸਾਲ ਸਤੰਬਰ ’ਚ ਨਵੇਂ ਆਈਫੋਨ ਲਾਂਚ ਕੀਤੇ ਸਨ। ਇਸ ਤੋਂ ਬਾਅਦ ਸਾਰਿਆਂ ਦੀ ਨਜ਼ਰ ਕੰਪਨੀ ਦੇ ਸੈਕੰਡ ਜਨਰੇਸ਼ਨ AirPods 2 ’ਤੇ ਸੀ। ਪਿਛਲੇ ਹਫਤੇ ਕੰਪਨੀ ਨੇ MacBook Air, iPad Pro (2018) ਅਤੇ Mac mini ਲਾਂਚ ਕੀਤਾ ਪਰ AirPods 2 ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ। ਹਾਲ ਹੀ ’ਚ ਫਿਲਡ ਪੇਟੈਂਟ ’ਚ ਆਉਣ ਵਾਲੇ ਟਰੂਲੀ-ਵਾਇਰਲੈੱਸ ਹੈੱਡਫੋਨਸ AirPods 2 ਦੇ ਫੀਚਰਸ ਦਾ ਖੁਲਾਸਾ ਹੋਇਆ ਹੈ। 

ਕੰਪਨੀ ਨੇ ਯੂਰਪ ਅਤੇ ਹਾਂਗਕਾਂਗ ’ਚ 2 ਨਵੰਬਰ ਨੂੰ AirPods 2 ਲਈ ਪੇਟੈਂਟ ਫਿਲਡ ਕੀਤਾ ਹੈ। ਇਸ ਵਿਚ ਇਸ AirPods 2 ਦੇ ਫੀਚਰਸ ਬਾਰੇ ਜਾਣਕਾਰੀ ਮਿਲੀ ਹੈ। ਇਸ ਪੇਟੈਂਟ ’ਚ ਖੁਲਾਸਾ ਹੋਇਆ ਹੈ ਕਿ ਨਵੀਂ ਜਨਰੇਸ਼ਨ ਦਾ ਟਰੂਲੀ ਵਾਇਰਲੈੱਸ ਈਅਰਬਡ ’ਚ ਹੈਲਥ ਫੋਕਸ ਫੀਚਰਸ ਹੋਣਗੇ। AirPods ’ਚ ਸਾਊਂਡ ਰਿਕਾਰਡਿੰਗ, ਆਡੀਓ ਕੰਪੋਨੈਂਟ, ਈਅਰਫੋਨ ਅਤੇ ਹੈੱਡਫੋਨ ਫੀਚਰਸ ਦਿੱਤੇ ਜਾਣਗੇ। ਹੁਣ ਇਕ ਲੇਟੈਸਟ ਫਾਈਲਿੰਗ ’ਚ ਇਸ ਨੂੰ ਲੈ ਕੇ ਕੁਝ ਖੁਲਾਸੇ ਹੋਏ ਹਨ। ਇਸ ਵਿਚ ਕਿਹਾ ਗਿਆ ਹੈ ਕਿ ਐਪਲ ਦਾ AirPods 2 ਬਾਇਓਮੈਟ੍ਰਿਕ ਸੈਂਸਰ ਨੂੰ ਸਪੋਰਟ ਕਰ ਸਕਦਾ ਹੈ। ਇਸ ਵਿਚ ਹੈਲਥ, ਫਿਟਨੈੱਸ, ਐਕਸਰਸਾਈਜ਼ ਸੈਂਸਰ ਲੱਗੇ ਹੋਣਗੇ। ਇਸ ਤੋਂ ਇਲਾਵਾ ਬਾਇਓਮੈਟ੍ਰਿਕ ਡਾਟਾ, ਬਾਡੀ ਮੂਵਮੈਂਟ ਅਤੇ ਹਾਰਟ ਰੇਟ ਦੀ ਵੀ ਇਸ ਵਿਚ ਜਾਣਕਾਰੀ ਮਿਲੇਗੀ। ਦੱਸ ਦੇਈਏ ਕਿ ਐਪਲ ਨੇ 30 ਅਕਤੂਬਰ ਨੂੰ ਇਸ ਸਾਲ ਦੇ ਦੂਜੇ ਹਾਰਡਵੇਅਰ ਈਵੈਂਟ ’ਚ ਮੈਕ ਮਿੰਨੀ ਨੂੰ ਲਾਂਚ ਕੀਤਾ ਸੀ। ਇਹ ਈਵੈਂਟ ਨਿਊਯਾਰਕ ਦੇ ਬਰੂਕਲਿਨ ਅਕਾਦਮੀ ਆਫ ਹਾਵਰਡ ਗਿਲਮੈਨ ਦੇ ਓਪੇਰਾ ਹਾਊਸ ’ਚ ਆਯੋਜਿਤ ਕੀਤਾ ਗਿਆ ਸੀ। ਲਾਂਚ ਈਵੈਂਟ ’ਚ ਐਪਲ ਨੇ Mac Mini ਦੇ ਨਾਲ MacBook Air 2018, iPad Pro 2018 ਅਤੇ ਕੁਝ ਐਕਸੈਸਰੀਜ਼ ਨੂੰ ਵੀ ਲਾਂਚ ਕੀਤਾ ਹੈ। 

Mac Mini ’ਚ 6 ਕੋਰ ਦਾ ਇਨਟੈਲ i3 ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਇਹ ਪਹਿਲਾਂ ਦੇ ਮੈਡਲ ਦੇ ਮੁਕਾਬਲੇ 60 ਫੀਸਦੀ ਜ਼ਿਆਦਾ ਬਿਹਤਰ ਗ੍ਰਾਫਿਕਸ ਅਤੇ 5 ਗੁਣਾ ਜ਼ਿਆਦਾ ਬਿਹਤਰ ਪਰਫਾਰਮੈਂਸ ਦਿੰਦਾ ਹੈ। ਮੈਕ ਮਿੰਨੀ ਦੇ SO-DIMMs (Small Outline Dual-inline Memory Modules) ’ਚ 64 ਜੀ.ਬੀ. ਤਕ ਦੀ ਰੈਮ ਸਪੋਰਟ ਹੈ ਅਤੇ 2 ਟੀ.ਬੀ. ਸਟੋਰੇਜ ਦਿੱਤੀ ਗਈ ਹੈ।


Related News