ਕੰਪਨੀਆਂ ਲਈ ਸਿਰਦਰਦ ਬਣ ਸਕਦੀ ਹੈ ਐਪਲ ''‘Airpod'' ਦੀ ਰੀਸਾਈਕਲਿੰਗ

Wednesday, Dec 21, 2016 - 02:50 PM (IST)

ਜਲੰਧਰ- ਵਾਤਾਵਰਣ ਦੇ ਪ੍ਰਤੀ ਜਾਗਰੂਰ ਚਿੱਤਰ ਬਣਾਉਣ ''ਚ ਜੁੱਟੀ ਅਮਰੀਕੀ ਬਹੁਰਾਸ਼ਟਰੀ ਟੈਕਨਾਲੋਜੀ ਕੰਪਨੀ ਐਪਲ ਦਾ ਨਵਾਂ ਵਾਇਰਲੈੱਸ ਹੈੱਡਫੋਨ ''Airpod''’ ਰੀਸਾਈਕਲਿੰਗ ਕਰਨ ਵਾਲੀਆਂ ਕੰਪਨੀਆਂ ਲਈ ਸਿਰਦਰਦ ਬਣ ਸਕਦਾ ਹੈ। ਇਸ ਵਾਇਰਲੈੱਸ ਹੈੱਡਫੋਨ ਦੇ ਕੱਲ-ਪੁਰਜ਼ੇ ਦੀ ਸਮਰੱਥਾ ਕਰਨ ਵਾਲੀਆਂ ਕੰਪਨੀਆਂ ''ਚ ਸ਼ਾਮਲ ਇਕ ਇਲੈਕਟ੍ਰਾਨਿਕ ਫਰਮ ਆਈਫਿੱਕਸਈਟ ਦੇ ਅਨੁਸਾਰ ਐਪਲ ਦਾ ਨਵਾਂ ਚਾਰ ਗ੍ਰਾਮ ਦਾ ਵਾਇਰਲੈੱਸ ਹੈੱਡਫੋਨ ''Airpod'' ਨਾਲ ਛੋਟੀ ਲਿਥੀਅਮ ਬੈਟ੍ਰੀਜ਼ ਜੁੜੀਆਂ ਹਨ ਅਤੇ ਇਨ੍ਹਾਂ ਦੀ ਵਜ੍ਹਾ ਤੋਂ ਇਸ ਦੀ ਰੀਸਾਈਕਲਿੰਗ ਮੁਸ਼ਕਿਲ ਹੈ। ਆਈਫਿੱਕਸਈਟ ਨੇ ਪਹਿਲਾ ਵੀ ਕਈ ਐਪਲ ਉਤਪਾਦਾਂ ਦੀ ਸਮਰੱਥਾ ਕੀਤੀ ਹੈ।
ਐਪਲ ''ਤੇ ਪਹਿਲਾ ਹੀ ਅਜਿਹੇ ਆਰੋਪ ਲੱਗੇ ਹਨ ਕਿ ਉਹ ਆਪਣੇ ਉਪਕਰਣਾਂ ਨੂੰ ਇਸ ਤਰ੍ਹਾਂ ਬਣਾਉਂਦੀ ਹੈ ਕਿ ਰੀਸਾਈਕਲਿੰਗ ਲਈ ਘੱਟ ਕੀਮਤ ''ਚ ਉਨ੍ਹਾਂ ਦੇ ਪੁਰਜ਼ੇ ਨੂੰ ਵੱਖ-ਵੱਖ ਕਰਨਾ ਮੁਸ਼ਕਿਲ ਹੁੰਦਾ ਹੈ। ਇਨ੍ਹਾਂ ਆਰੋਪਾਂ ਤੋਂ ਬਾਅਦ ਹੀ ਕੰਪਨੀ ਨੇ ਆਪਣੇ ਚਿੱਤਰ ਸੁਧਾਰ ਲਈ ਵਾਤਾਵਰਣ ਦੇ ਪ੍ਰਤੀ ਆਪਣੀ ਜਾਗਰੂਕਤਾ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ।
ਆਈਫਿੱਕਸਈਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਾਇਲ ਵੀਨਸ ਨੇ ਕਿਹਾ ਹੈ ਕਿ ਐਪਲ ਆਪਣੇ ਨਵੇਂ ਉਤਪਾਦਾਂ ਨੂੰ ਭਵਿੱਖ ਦਾ ਹੈੱਡਫੋਨ ਕਹਿ ਕੇ ਪ੍ਰਚਾਰਿਤ ਕਰ ਰਹੀ ਹੈ। ਉਨ੍ਹਾਂ ਦੇ ਅਨੁਸਾਰ ਐਪਲ ਨੇ 1.4 ਅਰਬ ਆਈਫੋਨ ਅਤੇ Airpod ਹੈੱਡਫੋਨ ਦੀ ਬਿਕਰੀ ਕੀਤੀ ਹੋਵੇਗੀ, ਜਿਨ੍ਹਾਂ ਦਾ ਵਜਨ ਲਗਭਗ ਤਿੰਨ ਕਰੋੜ 10 ਲੱਖ ਪਾਊਂਡ ਹੋਵੇਗਾ। ਆਉਣ ਵਾਲੇ ਸਮੇਂ ''ਚ Airpod ਦਾ ਇਸਤੇਮਾਲ ਇਸ ਤਰ੍ਹਾਂ ਵੱਧਣ ਦਾ ਅਨੁਮਾਨ ਹੈ। ਐਪਲ ਨੇ ਕਿਹਾ ਹੈ ਕਿ 1569 ਡਾਲਰ ਦਾ ਇਹ Airpod ਰੀਸਾਈਕਲਿੰਗ ਲਈ ਕੰਪਨੀ ਨੂੰ ਵਾਪਸ ਕੀਤਾ ਜਾ ਸਕਦਾ ਹੈ।
ਕੰਪਨੀ ਦੇ ਪ੍ਰਵਕਤਾ ਨੇ ਰੀਸਾਈਕਲਿੰਗ ਦੇ ਮੁੱਦੇ ''ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਐਪਲ ਨੇ ਪਿਛਲੇ ਹਫਤੇ ਹੀ 1irpod ਜਾਰੀ ਕੀਤੇ ਹਨ। Airpod ''ਚ ਤਿੰਨ ਲਿਥੀਅਮ ਆਇਨ ਬੈਟ੍ਰੀਜ਼ ਹੈ, ਜਿੰਨ੍ਹਾਂ ''ਚ ਇਕ-ਇਕ ਪਾਡ ''ਚ ਅਤੇ ਇਕ ਚਾਰਜਿੰਗ ਕੇਸ ''ਚ ਹੈ। ਰੀਸਾਇਕਲਿੰਗ ਕਰਨ ਵਾਲੀ ਕੰਪਨੀਆਂ ਵਾਇਰਡ ਹੈੱਡਫੋਨ ਨੂੰ ਤੋੜ ਕੇ ਸਮੇਲਟਰ ''ਚ ਭੇਜ ਦਿੱਤੀ ਹੈ, ਜਿੱਥੇ ਉਸ ''ਚ ਮੌਜੂਦ  ਤਾਂਬਾ ਪਿਘਲ ਜਾਂਦਾ ਹੈ ਪਰ ਲਿਥੀਅਮ ਆਇਨ ਬੈਟਰੀ ਨੂੰ ਤੋੜਿਆ ਨਹੀਂ ਜਾ ਸਕਦਾ ਹੈ ਕਿਉਂਕਿ ਇਸ ਤਰ੍ਹਾਂ ਕਰਨ ''ਤੇ ਉਨ੍ਹਾਂ ''ਚ ਅੱਗ ਲੱਗ ਸਕਦੀ ਹੈ। ਜੇਕਰ ਹਰ Airpod ਨਾਲ ਪਹਿਲਾ ਲਿਥੀਅਮ ਬੈਟਰੀ ਨੂੰ ਵੱਖ ਕੀਤਾ ਜਾਵੇ ਤਾਂ ਇਸ ਦੀ ਰੀਸਾਈਕਲਿੰਗ ਕਾਫੀ ਮਹਿੰਗੀ ਹੋ ਜਾਵੇਗੀ।

Related News