ਐਪਲ ਨੂੰ ਵੱਡਾ ਝਟਕਾ! ਅਮਰੀਕਾ 'ਚ ਬਲੱਡ ਆਕਸੀਜਨ ਵਾਲੀਆਂ ਘੜੀਆਂ ਵੇਚਣ 'ਤੇ ਲੱਗੀ ਪਾਬੰਦੀ
Thursday, Jan 18, 2024 - 07:30 PM (IST)
ਗੈਜੇਟ ਡੈਸਕ- ਅਮਰੀਕਾ 'ਚ ਐਪਲ ਦੀਆਂ ਬਲੱਡ ਆਕਸੀਜਨ ਸੈਂਸਰ ਵਾਰੀਆਂ ਘੜੀਆਂ ਵੇਚਣ 'ਤੇ ਵੀਰਵਾਰ ਨੂੰ ਪਾਬੰਦੀ ਲਗਾ ਦਿੱਤੀ ਜਾਵੇਗੀ। ਅਮਰੀਕੀ ਅਪੀਲ ਅਦਾਲਤ ਨੇ ਇਹ ਆਦੇਸ਼ ਦਿੱਤਾ ਹੈ। ਇਹ ਪਾਬੰਦੀ ਇਕ ਮੈਡੀਕਲ ਉਪਕਰਣ ਕੰਪਨੀ ਮਾਸੀਮੋ ਦੇ ਨਾਲ ਬੌਧਿਕ ਪੇਟੈਂਟ ਵਿਵਾਦ ਕਾਰਨ ਲਗਾਈ ਗਈ ਹੈ। ਅੰਤਰਰਾਸ਼ਟਰੀ ਵਪਾਰ ਕਮਿਸ਼ਨ ਨੇ ਅਕਤੂਬਰ ਵਿਚ ਪਾਇਆ ਕਿ ਐਪਲ ਦੇ ਬਲੱਡ ਆਕਸੀਜਨ ਸੈਂਸਰ ਨੇ ਮਾਸੀਮੋ ਦੇ ਪੇਟੈਂਟ ਦੀ ਉਲੰਘਣਾ ਕੀਤੀ ਹੈ।
ਇਹ ਵੀ ਪੜ੍ਹੋ- 50 ਸਾਲਾਂ ਤਕ ਚਾਰਜ ਨਹੀਂ ਕਰਨਾ ਪਵੇਗਾ ਸਮਾਰਟਫੋਨ! ਇਸ ਕੰਪਨੀ ਨੇ ਬਣਾਈ ਖ਼ਾਸ ਬੈਟਰੀ
ਪਾਬੰਦੀ ਤੋਂ ਬਾਅਦ ਐਪਲ ਸਬੰਧਤ ਉਪਕਰਣ ਦਾ ਆਯਾਤ ਨਹੀਂ ਕਰ ਸਕੇਗਾ ਜਿਸ ਵਿਚ ਐਪਲ ਵਾਚ ਸੀਰੀਜ਼ 9 ਅਤੇ ਅਲਟਰਾ 2 ਸ਼ਾਮਲ ਹਨ। ਐਪਲ ਨੇ ਦਸੰਬਰ 'ਚ ਪ੍ਰਭਾਵਿਤ ਘੜੀਆਂ ਨੂੰ ਆਪਣੇ ਆਨਲਾਈਨ ਅਤੇ ਰਿਟੇਲ ਸਟੋਰਾਂ ਤੋਂ ਕੁਝ ਸਮੇਂ ਲਈ ਹਟਾ ਦਿੱਤਾ ਸੀ, ਜਦੋਂਕਿ ਸਟਾਕ 'ਚ ਉਨ੍ਹਾਂ ਡਿਵਾਈਸਾਂ ਨੂੰ ਰਿਟੇਲ ਵਿਕਰੇਤਾ ਅਜੇ ਵੀ ਉਨਾਂ ਨੂੰ ਵੇਚ ਸਕਦੇ ਹਨ ਜਿਸਦੇ ਚਲਦੇ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ।
ਇਹ ਵੀ ਪੜ੍ਹੋ- ਸਮਾਰਟਫੋਨ ਦੀ ਜ਼ਰੂਰਤ ਨੂੰ ਖ਼ਤਮ ਕਰ ਦੇਵੇਗੀ ਇਹ ਡਿਵਾਈਸ! ਜਾਣੋ ਕੀਮਤ ਤੇ ਖੂਬੀਆਂ