ਐਪਲ ’ਤੇ ਫਿਰ ਲੱਗਾ ਗਾਹਕਾਂ ਨਾਲ ਧੋਖੇ ਦਾ ਦੋਸ਼, ਜਾਣੋ ਕੀ ਹੈ ਪੂਰਾ ਮਾਮਲਾ

Friday, Aug 06, 2021 - 04:09 PM (IST)

ਐਪਲ ’ਤੇ ਫਿਰ ਲੱਗਾ ਗਾਹਕਾਂ ਨਾਲ ਧੋਖੇ ਦਾ ਦੋਸ਼, ਜਾਣੋ ਕੀ ਹੈ ਪੂਰਾ ਮਾਮਲਾ

ਗੈਜੇਟ ਡੈਸਕ– ਪ੍ਰੀਮੀਅਮ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਐਪਲ ’ਤੇ ਇਕ ਵਾਰ ਫਿਰ ਤੋਂ ਗਾਹਕਾਂ ਨਾਲ ਧੋਖੇਬਾਜ਼ੀ ਦਾ ਦੋਸ਼ ਲੱਗਾ ਹੈ। ਕੰਪਨੀ ’ਤੇ ਐਪਲ ਐਪ ਸਟੋਰ ਰਾਹੀਂ ਗਾਹਕਾਂ ਨੂੰ ਮਹਿੰਗੇ ਐਪਸ ਸਬਸਕ੍ਰਿਪਸ਼ਨ ਆਫਰ ਉਪਲੱਬਧ ਕਰਵਾਉਣ ਦਾ ਦੋਸ਼ ਹੈ। ਇਨ੍ਹਾਂ ਮਹਿੰਗੇ ਐਪਸ ਸਬਸਕ੍ਰਿਪਸ਼ਨ ’ਚ ਗਾਹਕਾਂ ਨੂੰ ਜ਼ਿਆਦਾ ਫੰਕਸ਼ਨ ਨਹੀਂ ਦਿੱਤੇ ਜਾ ਰਹੇ ਪਰ ਇਸ ਦੇ ਬਾਵਜੂਦ ਐਪਲ ਵਲੋਂ ਇਨ੍ਹਾਂ ਐਪਸ ਦੇ ਪ੍ਰੋਮਸ਼ਨ ਦਾ ਦੋਸ਼ ਹੈ। ਦੱਸ ਦੇਈਏ ਕਿ ਇਸੇ ਤਰ੍ਹਾਂ ਦਾ ਇਕ ਮਾਮਲਾ ਇਸੇ ਸਾਲ ਫਰਵਰੀ ਮਹੀਨੇ ’ਚ ਸਾਹਮਣੇ ਆਇਆ ਸੀ ਜਦੋਂ ਐਪਲ ਖ਼ਿਲਾਫ਼ ਐਪ ਡਿਵੈਲਪਰਾਂ ਨੇ ਭਾਰੀ ਵਿਰੋਧ ਜਤਾਉਂਦੇ ਹੋਏ ਐਪਲ ਐਪ ਸਟੋਰ ਦੇ ਇਨ੍ਹਾਂ ਬੇਕਾਰ ਐਪਸ ਨੂੰ ਬਲਾਕ ਕਰਨ ਦੀ ਮੰਗ ਕੀਤੀ ਸੀ। 

ਆਈਫੋਨ ਨੂੰ ਸਲੋਅ ਕਰਨ ਦਾ ਦੋਸ਼
ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਐਪਲ ’ਤੇ ਗਾਹਕਾਂ ਨਾਲ ਧੋਖਾਧੜੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿਚ ਐਪਲ ’ਤੇ ਸਾਫਟਵੇਅਰ ਅਪਡੇਟ ਰਾਹੀਂ ਆਈਫੋਨ ਦੇ ਪੁਰਾਣੇ ਮਾਡਲਾਂ ਨੂੰ ਸਲੋਅ ਕਰਨ ਦਾ ਵੀ ਦੋਸ਼ ਲੱਗਾ ਸੀ, ਜਿਸ ਨਾਲ ਆਈਫੋਨ ਦੇ ਨਵੇਂ ਮਾਡਲ ਦੀ ਵਿਕਰੀ ਨੂੰ ਵਧਾਇਆ ਜਾ ਸਕੇ। 

ਕੀ ਰਿਹਾ ਮਾਮਲਾ
ਮਹਿੰਗੇ ਐਪਸ ਸਬਸਕ੍ਰਿਪਸ਼ਨ ਦਾ ਮਾਮਲਾ ਫਿਰ ਤੋਂ ਚਰਚਾ ’ਚ ਹੈ, ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਪਲ ਜਾਣਬੁੱਝ ਕੇ ਮਹਿੰਗੇ ਐਪਸ ਸਬਸਕ੍ਰਿਪਸ਼ਨ ਗਾਹਕਾਂ ਨੂੰ ਆਫਰ ਕਰ ਰਹੀ ਹੈ। ਐਪ ਡਿਵੈਲਪਰ Simeon ਨੇ ਟਵੀਟ ਕਰਕੇ ਇਸ ਮੁੱਦੇ ਨੂੰ ਹਾਈਲਾਈਟ ਕੀਤਾ ਅਤੇ ਇਸ ਨੂੰ ਐਪਲ ਦਾ ਸਕੈਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਐਪਲ ਦੀ ਇਸ ਤਰ੍ਹਾਂ ਦੀ ਹਰਕਤ ਨਾਲ ਲੋਕ ਐਪ ਡਿਵੈਲਪਰਾਂ ’ਤੇ ਭਰੋਸਾ ਨਹੀਂ ਕਰਨਗੇ। ਐਪਲ ’ਤੇ ਇਸ ਸਾਲ ਦੀ ਸ਼ੁਰੂਆਤ ’ਚ ਡਿਵੈਲਪਰ Kosta Eleftheriou ਨੇ Apple Watch ਐਪ ਸਕੈਮ ਨੂੰ ਹਾਈਲਾਈਟ ਕੀਤਾ ਸੀ। ਮਾਮਲੇ ਦੇ ਟਵਿਟਰ ’ਤੇ ਜ਼ੋਰ ਫੜਨ ਤੋਂ ਬਾਅਦ ਐਪਲ ਨੂੰ ਇਸ ਨੂੰ ਹਟਾਉਣਾ ਪਿਆ ਸੀ। 

ਐਪਲ ਦੀ ਆਪਣੀ ਦਲੀਲ 
ਐਪਲ ਦੀ ਦਲੀਲ ਹੈ ਕਿ ਉਹ ਸਿਸਟਮ ਨੂੰ ਧੋਖੇ ’ਚ ਰੱਖਣਵਾਲੇ ਐਪ ਅਤੇ ਡਿਵੈਲਪਰਾਂ ਖ਼ਿਲਾਫ਼ ਸਖਤ ਕਦਮ ਚੁੱਕ ਰਹr ਹੈ। ਐਪਲ ਮੁਤਾਬਕ, ਸਾਲ 2020 ’ਚ ਹੀ ਉਸ ਵਲੋਂ 60 ਮਿਲੀਅਨ ਡਿਵੈਲਪਰਸ ਅਕਾਊਂਟ ਨੂੰ ਹਟਾਇਆ ਗਿਆ ਹੈ, ਜੋ ਫਰਾਮ ਦੀਆਂ ਗਤੀਵਿਧੀਆਂ ’ਚ ਸ਼ਾਮਲ ਰਹੇ ਹਨ। 


author

Rakesh

Content Editor

Related News