ਐਪਲ ਨੇ ਮੰਨੀ iOS10 ''ਚ ਕਮੀਂ, ਜਲਦ ਮੁਹੱਈਆ ਕਰਵਾਏਗੀ ਸਕਿਓਰਿਟੀ ਅਪਡੇਟ
Monday, Sep 26, 2016 - 04:32 PM (IST)

ਜਲੰਧਰ : ਆਈ. ਓ. ਐੱਸ. 10 ''ਚ ਆ ਰਹੀ ਸਮੱਸਿਆ ਨੂੰ ਐਪਲ ਵੱਲੋਂ ਹੱਲ ਤਾਂ ਕੀਤਾ ਜਾ ਰਿਹਾ ਹੈ ਪਰ ਸ਼ਾਇਦ ਸਕਿਓਰਿਟੀ ਫਲੋਅ ਦੇ ਮਾਮਲੇ ''ਚ ਐਪਲ ਨੂੰ ਅਜੇ ਹੋਰ ਕੰਮ ਕਰਨਾ ਹੋਵੇਗਾ। ਇਕ ਸਕਿਓਰਿਟੀ ਰਿਸਰਚ ਕੰਪਨੀ ਨੇ ਪਿਛਲੇ ਹਫਤੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਐਪਲ ਆਈਟਿਊਨ ਪਾਸਵਰਡ ਬੈਕਅਪ ਪ੍ਰੋਟੈਕਸ਼ਨ ''ਚ ਸਕਿਓਰਿਟੀ ਫਲੋਅ ਦਾ ਪਤਾ ਲਗਾਇਆ ਹੈ। ਐਪਲ ਨੂੰ ਇਸ ਕਮੀਂ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਐਪਲ ਨੇ ਕਿਹਾ ਹੈ ਕਿ ਉਹ ਇਸ ਸਮੱਸਿਆ ਦਾ ਹੱਲ ਬਹੁਤ ਜਲਦ ਮੁਹੱਈਆ ਕਰਵਾਉਣਗੇ।
ਐਪਲ ਦੇ ਬੁਲਾਰੇ ਨੇ ਇਕ ਪ੍ਰੈੱਸ ਵਾਰਤਾ ''ਚ ਦੱਸਿਆ ਕਿ ਆਈ. ਓ. ਐੱਸ. 10 ''ਚ ਮੈਕ ਜਾਂ ਪੀ. ਸੀ. ''ਤੇ ਬੈਕਅਪ ਦੇਣ ਸਮੇਂ ਇਨਕ੍ਰਿਪਸ਼ਨ ਸਟ੍ਰੈਂਥ ਘੱਟ ਹੈ ਤੇ ਐਪਲ ਜਲਦ ਹੀ ਇਸ ਸਮੱਸਿਆ ਦੇ ਹੱਲ ਵਜੋਂ ਸਕਿਓਰਿਟੀ ਅਪਡੇਟ ਮੁਹੱਈਆ ਕਰਵਾਏਗੀ। ਐਪਲ ਨੇ ਇਕ ਵੀ ਕਿਹਾ ਕਿ ਜਦੋਂ ਤੱਕ ਅਸੀਂ ਨਵੀਂ ਸਕਿਓਰਿਟੀ ਅਪਡੇਟ ਮੁਹੱਈਆ ਨਹੀਂ ਕਰਵਾ ਦਿੰਦੇ ਤੱਦ ਤੱਕ ਤੁਸੀਂ ਆਪਣੇ ਮੈਕ ਜਾਂ ਪੀ. ਸੀ. ''ਤੇ ਸਟ੍ਰੋਂਗ ਪਾਸਵਰਡ ਰੱਖੋ।
ਐਲਕਾਮ ਸਾਫਟ, ਜਿਸ ਸਕਿਓਰਿਟੀ ਫਰਮ ਨੇ ਇਸ ਸਕਿਓਰਿਟੀ ਫਲੋਅ ਦਾ ਪਤਾ ਲਗਾਇਆ ਹੈ, ਦਾ ਕਹਿਣਾ ਹੈ ਕਿ ਆਈ. ਓ. ਐੱਸ. 10 ''ਤੇ ਕੀਤਾ ਗਿਆ ਸਕਿਓਰਿਟੀ ਚੈੱਕ ਆਈ. ਓ. ਐੱਸ. 9 ਤੋਂ 2500 ਗੁਣਾ ਕਮਜ਼ੋਰ ਸੀ ਪਰ ਫਿਰ ਵੀ ਆਈ. ਓ. ਐੱਸ. 10 ਇਸ ''ਚ ਸਫਲ ਨਹੀਂ ਰਿਹਾ।