ਆਈਫੋਨ 12 ਮਿਨੀ ਕਹਾਏਗਾ ਐਪਲ ਦਾ ਸਭ ਤੋਂ ਛੋਟਾ ਆਈਫੋਨ

Sunday, Sep 27, 2020 - 09:45 AM (IST)

ਆਈਫੋਨ 12 ਮਿਨੀ ਕਹਾਏਗਾ ਐਪਲ ਦਾ ਸਭ ਤੋਂ ਛੋਟਾ ਆਈਫੋਨ

ਨਵੀਂ ਦਿੱਲੀ (ਇੰਟ.) : ਐਪਲ ਸੰਭਵ ਹੀ ਅਗਲੇ ਮਹੀਨੇ 4 ਨਵੇਂ ਆਈਫੋਨ ਲਾਂਚ ਕਰੇਗਾ ਅਤੇ ਨਵੀਂ ਰਿਪੋਰਟ ਮੁਤਾਬਕ ਉਸ ਦਾ ਸਭ ਤੋਂ ਛੋਟਾ ਆਈਫੋਨ 5.4 ਇੰਚ ਡਿਸਪਲੇ ਵਾਲਾ ਹੋਵੇਗਾ ਅਤੇ ਐਪਲ ਨੇ ਇਸ ਨੂੰ ਆਈਫੋਨ 12 ਮਿਨੀ ਨਾਂ ਦਿੱਤਾ ਹੈ। ਆਈਫੋਨ 12 ਦੇ ਸਭ ਤੋਂ ਛੋਟੇ ਆਕਾਰ ਦੇ ਆਈਫੋਨ ਦੀ ਜੋ ਤਸਵੀਰ ਸਾਹਮਣੇ ਆਈ ਹੈ, ਉਸ ਦੇ ਮੁਤਾਬਕ ਇਸ ਨੂੰ ਮਿਨੀ ਨਾਂ ਦਿੱਤਾ ਗਿਆ ਹੈ ਅਤੇ ਇਸ ਤੋਂ ਇਲਾਵਾ 6.7 ਇੰਚ ਵਾਲੇ ਮਾਡਲ ਨੂੰ ਆਈਫੋਨ 12 ਪ੍ਰੋ ਮੈਕਸ ਅਤੇ ਦੋ 6.1 ਇੰਚ ਮਾਡਲਸ ਨੂੰ ਆਈਫੋਨ 12 ਅਤੇ ਆਈਫੋਨ 12 ਪ੍ਰੋ ਨਾਂ ਦਿੱਤਾ ਗਿਆ ਹੈ।

ਰਿਪੋਰਟ ਮੁਤਾਬਕ ਐਪਲ ਪਹਿਲੀ ਵਾਰ ਆਪਣੇ ਕਿਸੇ ਫੋਨ ਦੇ ਨਾਲ ਮਿਨੀ ਸ਼ਬਦ ਦੀ ਵਰਤੋਂ ਕਰ ਰਿਹਾ ਹੈ। ਇਸ ਤੋਂ ਪਹਿਲਾਂ ਐਪਲ ਨੇ ਆਈਪੈਡ ਮਿਨੀ ਅਤੇ ਆਈਪੌਡ ਮਿਨੀ ਲਾਂਚ ਕੀਤਾ ਸੀ। ਆਈਫੋਨ 12 ਮਿਨੀ ਆਕਾਰ 'ਚ ਆਈਫੋਨ 11 ਪ੍ਰੋ ਤੋਂ ਛੋਟਾ ਹੋਵੇਗਾ, ਜਿਸ ਦਾ ਆਕਾਰ 5.8 ਇੰਚ ਦਾ ਹੈ। ਸਾਰੇ ਚਾਰ ਫੋਨਸ ਓਲੇਡ ਡਿਸਪਲੇ ਨਾਲ ਲੈਸ ਹੋਣਗੇ।


author

cherry

Content Editor

Related News