ਐਪਲ, ਗੂਗਲ ਆਪਣੇ API ਦਾ ਇਸਤੇਮਾਲ ਕਰਨ ਵਾਲੀ ਐਪ ਨੂੰ ਨਹੀਂ ਦੇਵੇਗੀ ਲੋਕੇਸ਼ਨ ਟ੍ਰੈਕਿੰਗ ਦੀ ਇਜਾਜ਼ਤ

Wednesday, May 06, 2020 - 01:21 AM (IST)

ਐਪਲ, ਗੂਗਲ ਆਪਣੇ API ਦਾ ਇਸਤੇਮਾਲ ਕਰਨ ਵਾਲੀ ਐਪ ਨੂੰ ਨਹੀਂ ਦੇਵੇਗੀ ਲੋਕੇਸ਼ਨ ਟ੍ਰੈਕਿੰਗ ਦੀ ਇਜਾਜ਼ਤ

ਨਵੀਂ ਦਿੱਲੀ—ਐਪਲ ਅਤੇ ਗੂਗਲ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਕਹਿਰ ਨੂੰ ਰੋਕਣ 'ਚ ਸਿਹਤ ਏਜੰਸੀਆਂ ਦੀ ਮਦਦ ਲਈ ਦੋਵਾਂ ਕੰਪਨੀਆਂ ਦੁਆਰਾ ਮਿਲ ਕੇ ਬਣਾਏ ਜਾ ਰਹੇ ਏ.ਪੀ.ਆਈ. ਦਾ ਇਸਤੇਮਾਲ ਕਰਨ ਵਾਲੀਆਂ ਐਪਸ ਨੂੰ ਲੋਕੇਸ਼ਨ ਟ੍ਰੈਕਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਇਸ ਫੈਸਲੇ ਦਾ ਆਰੋਗਿਆ ਸੇਤੂ ਵਰਗੀ ਐਪ 'ਤੇ ਕੋਈ ਅਸਰ ਨਹੀਂ ਹੋਵੇਗਾ। ਪਿਛਲੇ ਮਹੀਨੇ ਐਪਲ ਅਤੇ ਗੂਗਲ ਨੇ ਕਿਹਾ ਸੀ ਕਿ ਉਹ ਸੰਪਰਕ 'ਚ ਆਉਣ ਵਾਲਿਆਂ ਦਾ ਪਤਾ ਲਗਾਉਣ ਲਈ ਇਕ ਵਪਾਰਕ ਸਮਾਧਾਨ ਦੀ ਪੇਸ਼ਕੇਸ਼ ਕਰਨਗੇ, ਜਿਸ 'ਚ ਐਪਲੀਕੇਸ਼ਨ ਪ੍ਰੋਗਾਮਿੰਗ ਇੰਟਰਫੇਸ (ਏ.ਪੀ.ਆਈ.) ਅਤੇ ਆਪਰੇਟਿੰਗ ਸਿਸਟਮ ਪੱਧਰ ਦੀ ਤਕਨੀਕ ਸ਼ਾਮਲ ਹੈ।

ਏ.ਪੀ.ਆਈ. ਦਾ ਇਸਤੇਮਾਲ ਸਾਫਟਵੇਅਰ ਅਤੇ ਐਪ ਬਣਾਉਣ ਲਈ ਕੀਤਾ ਜਾਂਦਾ ਹੈ। ਸੂਤਰਾਂ ਮੁਤਾਬਕ ਕਿ ਕੋਈ ਵਿਅਕਤੀ ਕਿਥੇ-ਕਿਥੇ ਗਿਆ, ਇਸ ਦਾ ਪਤਾ ਲਗਾਉਣ 'ਤੇ ਰੋਕ ਲਾਗੂ ਹੋਵੇਗੀ ਅਤੇ ਇਹ ਕਿਸੇ ਮੌਜੂਦਾ ਐਪ ਨੂੰ ਪ੍ਰਭਾਵਿਤ ਨਹੀਂ ਕਰੇਗਾ, ਸੰਪਰਕ ਦਾ ਪਤਾ ਲਗਾਉਣ ਲਈ ਜਿਨ੍ਹਾਂ ਦਾ ਆਪਣਾ ਏ.ਪੀ.ਆਈ. ਹੈ। ਇਸ ਦਾ ਅਰਥ ਹੈ ਕਿ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਰੋਗੀਆਂ ਦੀ ਨਿਗਰਾਨੀ ਕਰਨ ਲਈ ਭਾਰਤ ਸਰਕਾਰ ਦੇ ਮੋਬਾਇਲ ਐਪ ਆਰੋਗਿਆ ਸੇਤੂ ਦਾ ਇਸ 'ਤੇ ਕੋਈ ਅਸਰ ਨਹੀਂ ਹੋਵੇਗਾ। ਇਸ ਐਪ ਨੂੰ ਅਜੇ ਤਕ 9 ਕਰੋੜ ਤੋਂ ਜ਼ਿਆਦਾ ਲੋਕ ਡਾਊਨਲੋਡ ਕਰ ਚੁੱਕੇ ਹਨ।


author

Karan Kumar

Content Editor

Related News