ਫੋਨ 'ਚੋਂ ਚੀਨੀ ਐਪਸ ਦੀ ਹੋਵੇਗੀ ਛੁੱਟੀ, ਆ ਗਈ 'Remove China Apps' ਐਪ

Monday, Jun 01, 2020 - 04:14 PM (IST)

ਫੋਨ 'ਚੋਂ ਚੀਨੀ ਐਪਸ ਦੀ ਹੋਵੇਗੀ ਛੁੱਟੀ, ਆ ਗਈ 'Remove China Apps' ਐਪ

ਗੈਜੇਟ ਡੈਸਕ— ਭਾਰਤ 'ਚ ਬਣ ਰਹੇ ਚੀਨ ਵਿਰੋਧੀ ਵਾਤਾਵਰਣ ਦਾ ਫਾਇਦੇ ਐਪ ਡਿਵੈਲਪਰ ਚੁੱਕ ਰਹੇ ਹਨ। ਗੂਗਲ ਪਲੇਅ ਸਟੋਰ 'ਤੇ ਹੁਣ ਇਕ ਅਜਿਹੀ ਐਪ ਮੁਹੱਈਆ ਕਰਵਾਈ ਗਈ ਹੈ ਜੋ ਫੋਨ 'ਚ ਮੌਜੂਦ ਚਾਈਨੀਜ਼ ਐਪਸ ਨੂੰ ਸਕੈਨ ਕਰਨ ਅਤੇ ਉਨ੍ਹਾਂ ਨੂੰ ਡਿਲੀਟ ਕਰਨ ਦਾ ਦਾਅਵਾ ਕਰਦੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਚਾਈਨੀਜ਼ ਐਪਸ ਤੁਹਾਡੇ ਲਈ ਸੁਰੱਖਿਅਤ ਨਹੀਂ ਹਨ ਅਤੇ ਅਜਿਹੀਆਂ ਐਪਸ ਨੂੰ ਸਕੈਨ ਕਰਨ ਤੋਂ ਬਾਅਦ ਸਿਲੈਕਟ ਕਰਕੇ ਫੋਨ 'ਚੋਂ ਅਨਇੰਸਟਾਲ ਕੀਤਾ ਜਾ ਸਕਦਾ ਹੈ। ਇਸ 'Remove China Apps' ਨਾਂ ਦੀ ਐਪਸ ਨੂੰ ਸਿਰਫ ਦੋ ਹਫਤਿਆਂ 'ਚ 10 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। 

PunjabKesari

ਦੱਸ ਦੇਈਏ ਕਿ ਸਮਾਰਟਫੋਨ 'ਚੋਂ ਚੀਨੀ ਐਪਸ ਨੂੰ ਡਿਲੀਟ ਕਰਨ ਵਾਲੀ ਇਸ ਐਪ ਨੂੰ ਕੁਝ ਹਫਤੇ ਪਹਿਲਾਂ ਹੀ ਲਾਂਚ ਕੀਤਾ ਗਿਆ ਹੈ ਅਤੇ ਇਹ ਟਾਪ ਡਾਊਨਲੋਡ ਐਪਸ ਦੀ ਲਿਸਟ 'ਚ ਸ਼ਾਮਲ ਹੋ ਗਈ ਹੈ। ਨਾਲ ਹੀ ਇਸ ਨੂੰ 4.8 ਯੂਜ਼ਰਜ਼ ਰੇਟਿੰਗਸ ਵੀ ਮਿਲੀ ਹੋਈ ਹੈ।


author

Rakesh

Content Editor

Related News