Motorola ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੀ ਐਂਡਰਾਇਡ Oreo ਅਪਡੇਟ
Tuesday, Feb 06, 2018 - 11:53 AM (IST)
ਜਲੰਧਰ-ਲੇਨੋਵੋ ਦੀ ਮਲਕੀਅਤ ਕੰਪਨੀ ਮੋਟੋਰੋਲਾ ਸਮਾਰਟਫੋਨ ਯੂਜ਼ਰਸ ਲਈ ਵਧੀਆ ਖਬਰ ਇਹ ਹੈ ਕਿ ਕੰਪਨੀ ਨੇ ਆਪਣੇ ਕਈ ਸਾਰੇ ਸਮਾਰਟਫੋਨਜ਼ ਲਈ ਲੇਟੈਸਟ ਐਂਡਰਾਇਡ 8.0 Oreo ਅਪਡੇਟ ਰੀਲੀਜ਼ ਕਰ ਦਿੱਤੀ ਹੈ। ਫਿਲਹਾਲ ਕੰਪਨੀ ਨੇ ਇਹ ਐਪਡੇਟ ਸਿਰਫ ਆਸਟਰੇਲੀਆ ਅਤੇ ਨਿਊਜੀਲੈਂਡ 'ਚ ਰੀਲੀਜ਼ ਕੀਤੀ ਹੈ।
ਰਿਪੋਰਟ ਅਨੁਸਾਰ ਮੋਟੋਰੋਲਾ ਨੇ ਜਿਨ੍ਹਾਂ ਸਮਾਰਟਫੋਨਜ਼ ਨੂੰ ਇਹ ਅਪਡੇਟ ਮਿਲੀ ਹੈ, ਉਨ੍ਹਾਂ 'ਚ ਮੋਟੋ X4, ਮੋਟੋ Z2 ਪਲੇਅ, ਮੋਟੋ Z2 , ਮੋਟੋ G5S ਪਲੱਸ, ਮੋਟੋ G5S, ਮੋਟੋ G5 ਪਲੱਸ , ਮੋਟੋ G5 ਅਤੇ ਮੋਟੋ G4 ਪਲੱਸ ਸ਼ਾਮਿਲ ਹਨ। ਇਸ ਲੇਟੈਂਸਟ ਅਪਡੇਟ 'ਚ ਕਈ ਨਵੇਂ ਸੁਧਾਰ (Improvements) ਅਤੇ ਫੀਚਰਸ ਨਾਲ ਬੱਗ ਫਿਕਸਜ਼ ਵੀ ਸ਼ਾਮਿਲ ਹਨ। ਮੋਟੋਰੋਲਾ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਮੋਟੋ G4 ਪਲੱਸ ਲਈ Oreo ਅਪਡੇਟ ਰੀਲੀਜ਼ ਨਹੀਂ ਕਰੇਗੀ, ਪਰ ਕੁਝ ਸਮੇਂ ਬਾਅਦ ਕੰਪਨੀ ਨੇ ਆਪਣਾ ਫੈਸਲਾ ਬਦਲਿਆ ਅਤੇ ਹੁਣ ਇਸ ਸਮਾਰਟਫੋਨ ਲਈ ਵੀ ਇਹ ਲੇਟੈਸਟ ਅਪਡੇਟ ਰੀਲੀਜ਼ ਕਰ ਦਿੱਤੀ ਹੈ।
ਇਸ ਅਪਡੇਟ ਦੇ ਪੂਰੇ ਚੇਂਜਲਾਗ-
- ਐਪਸ 'ਚ ਲਾਗ-ਇਨ ਕਰਨ ਲਈ ਆਟੋਫਿਲ ਦੀ ਸਹੂਲਤ
- ਫਾਸਟਰ ਸਪੀਡ , ਵਧੀਆ ਬੈਟਰੀ ਲਾਈਫ ਅਤੇ ਸਮਾਰਟ ਟੈਕਸਟ ਸਿਲੈਕਸ਼ਨ
- ਪਿਕਚਰ ਇਨ ਪਿਕਚਰ ਮੋਡ
- ਐਪਸ 'ਤੇ ਕਿਸੇ ਨਵੇਂ ਨੋਟੀਫਿਕੇਸ਼ਨ ਲਈ ਨੋਟੀਫਿਕੇਸ਼ਨ ਡਾਟਸ
- ਮੈਲਵੇਅਰ ਵਾਲੀ ਐਪਸ ਤੋਂ ਸੁਰੱਖਿਆ ਲਈ ਗੂਗਲ ਪਲੇਅ ਪ੍ਰੋਟੈਕਟ
- ਪਹਿਲਾਂ ਤੋਂ ਕਿਤੇ ਜਿਆਦਾ ਬਿਹਤਰ ਬੈਟਰੀ ਲਾਈਫ
- ਨਵੀਂ ਇਮੋਜੀਸ-: ਇਸ ਦੇ ਤਹਿਤ ਯੂਜ਼ਰਸ ਨੂੰ ਹੁਣ 60 ਤੋਂ ਵੀ ਜਿਆਦਾ ਨਵੇਂ ਇਮੋਜੀ ਦੀ ਸਹੂਲਤ ਮਿਲੇਗੀ।
ਸਿਰਫ ਮੋਟੋ X4 ਸਮਾਰਟਫੋਨ ਨੂੰ ਅਪਡੇਟ 'ਚ ਮਿਲਣ ਵਾਲੇ ਬਦਲਾਅ-
- ਕੈਮਰਾ ਸੁਧਾਰ : ਪਹਿਲਾਂ ਤੋਂ ਵਧੀਆ ਪਰਫਾਰਮੇਂਸ ਅਤੇ ਫੋਟੋਜ਼ ਲਈ ਡੈਪਥ ਇੰਫਾਰਮੇਂਸ਼ਨ ਨਾਲ ਕੈਪਚਰ ਸਪੀਡ
- ਐਂਡਰਾਇਡ ਸਕਿਓਰਟੀ: 1 ਦਸੰਬਰ 2017 ਤੱਕ ਦੇ ਸਾਰੇ ਐਂਡਰਾਇਡ ਸਕਿਓਰਟੀ ਪੈਚੇਸ ਅਪਡੇਟਸ
- ਸਿਸਟਮ ਸਟੋਰੇਜ: 2 ਜੀ. ਬੀ. ਤੱਕ ਦੀ ਸਿਸਟਮ ਫਾਇਲਜ਼ ਦੇ ਕਾਰਣ ਸਟੋਰੇਜ ਸਮੱਰਥਾ 'ਚ ਕਮੀ
- ਸਟੇਬਿਲਿਟੀ ਇੰਪਰੂਵਮੈਂਟਸ: ਬੱਗ ਫਿਕਸੈਸ ਨਾਲ ਫੋਨ ਦੇ ਸਟੈਬਿਲਿਟੀ ਪਹਿਲਾਂ ਤੋਂ ਵਧੀਆ
ਰਿਪੋਰਟ ਅਨੁਸਾਰ ਐਂਡਰਾਇਡ Oreo, ਐਂਡਰਾਇਡ ਨੂਗਟ ਦੇ ਮੁਕਾਬਲੇ ਪਹਿਲਾਂ ਤੋਂ ਜਿਆਦਾ ਸਮਾਰਟ ਅਤੇ ਫਾਸਟ ਹੈ। ਇਸ 'ਚ ਬੈਕਗਰਾਊਂਡ ਲਿਮਿਟ , ਆਟੋਫਿਲ , ਪਿਕਚਰ ਇਨ ਪਿਕਚਰ , ਐਂਡਰਾਇਡ ਇੰਸਟੈਂਟ ਐਪ ਅਤੇ ਬੈਟਰੀ ਲਾਈਫ ਸੇਵਰ ਵਰਗੇ ਟਾਪ ਫੀਚਰਸ ਮਿਲਦੇ ਹਨ। ਇਸ ਤੋਂ ਇਲਾਵਾ, ਯੂਜ਼ਰਸ ਨੂੰ ਨੋਟੀਫਿਕੇਸ਼ਨ ਡਾਟਸ , ਨਵਾਂ ਐਪ ਫੋਲਡਰ ਡਿਜ਼ਾਇਨ ਵਰਗੇ ਕੁਝ ਬਦਲਾਅ ਦੇਖਣ ਨੂੰ ਮਿਲਣਗੇ। ਕੁੱਲ ਮਿਲਾ ਕੇ Oreo ਨਾਲ ਯੂਜ਼ਰਸ ਨੂੰ ਇਕ ਨਵਾਂ ਅਨੁਭਵ ਮਿਲੇਗਾ।
