ਹੁਣ ਫੇਸਬੁੱਕ ''ਤੇ HD ਵੀਡੀਓ ਵੀ ਕਰ ਸਕੋਗੇ ਅਪਲੋਡ
Sunday, Dec 11, 2016 - 11:25 AM (IST)

ਜਲੰਧਰ- ਆਏ ਦਿਨ ਫੇਸਬੁੱਕ ਆਪਣੇ ਯੂਜ਼ਰਸ ਲਈ ਨਵੇਂ-ਨਵੇਂ ਫੀਚਰਜ਼ ਲੈ ਕੇ ਆਉਂਦੀ ਰਹਿੰਦੀ ਹੈ, ਜਿਸ ਦੀ ਵਰਤੋਂ ਯੂਜ਼ਰਸ ਵਲੋਂ ਵਧ-ਚੜ੍ਹ ਕੇ ਕੀਤੀ ਜਾਂਦੀ ਹੈ। ਫੇਸਬੁੱਕ ''ਤੇ ਦੋਸਤਾਂ ਵੱਲੋਂ ਕੀਤੇ ਬਹੁਤ ਸਾਰੇ ਪੋਸਟ ਅਤੇ ਵੀਡੀਓ ਨੂੰ ਦੇਖਣ ਦੀ ਚਾਹ ਵੀ ਸਰਿਆਂ ਦੇ ਮੰਨ ''ਚ ਰਹਿੰਦੀ ਹੈ। ਅਜਿਹੇ ''ਚ ਫੇਸਬੁੱਕ ਨੇ ਆਪਣੇ ਐਂਡਰਾਇਡ ਯੂਜ਼ਰਸ ਲਈ ਫੀਚਰ ਜਾਰੀ ਕੀਤਾ ਹੈ ਜਿਸ ਰਾਹੀਂ ਯੂਜ਼ਰਸ ਫੇਸਬੁੱਕ ''ਤੇ ਐੱਚ.ਡੀ.ਵੀਡੀਓ ਅਪਲੋਡ ਕਰ ਸਕਣਗੇ। ਫੇਸਬੁੱਕ ਐਪ ਸੈਟਿੰਗ ''ਚ ਇਕ ਨਵਾਂ ਟਾਗਲ ਸ਼ਾਮਲ ਕੀਤਾ ਗਿਆ ਹੈ ਜੋ ਯੂਜ਼ਰਸ ਨੂੰ ਐੱਚ.ਡੀ. ਵੀਡੀਓ ਅਪਲੇਡ ਕਰਨ ਦੀ ਮਨਜ਼ੂਰੀ ਦਿੰਦਾ ਹੈ।
ਰਿਪੋਰਟ ਮੁਤਾਬਕ ਨਵੀਂ ਐੱਚ.ਡੀ. ਵੀਡੀਓ ਸੈਟਿੰਗ ਆਪਸ਼ਨ ਨੂੰ ਕਥਿਤ ਤੌਰ ''ਤੇ ਸਾਰੇ ਯੂਜ਼ਰਾਂ ਲਈ ਭਾਰਤ ''ਚ ਰੋਲ ਆਊਟ ਕਰ ਦਿੱਤਾ ਗਿਆ ਹੈ। ਇਸ ਫੀਚਰ ਰਾਹੀਂ ਯੂਜ਼ਰਸ ਕਈ ਤਸਵੀਰਾਂ ਨੂੰ ਇਕ ਵੀਡੀਓ ''ਚ ਵੀ ਦਿਖਾ ਸਕਦੇ ਹਨ, ਨਾਲ ਹੀ ਆਫਲਾਈਨ ਵੀਡੀਓ ਦੇਖਦੇ ਹੋਏ ਉਸ ਨੂੰ ਡਾਊਨਲੋਡ ਕਰ ਸਕਦੇ ਹੋ। ਇਸ ਫੀਚਰ ''ਚ ਵੀਡੀਓ ਨੂੰ ਦੇਖਣ ਦਾ ਰੈਜ਼ੋਲਿਊਸ਼ਨ ਆਪਸ਼ਨ 72ਪੀ ਤੋਂ 360ਪੀ ਦਾ ਹੈ। ਉਥੇ ਹੀ ਤੁਹਾਨੂੰ ਨੋਟੀਫਿਕੇਸ਼ੰਸ ਬ੍ਰਾਊਜ਼ਿੰਗ ਲਈ ਛੋਟਾ ਜਿਹਾ ਸੁਵਿਧਾਜਨਕ ਵਿਕਲਪ ਦਿੱਤਾ ਗਿਆ ਹੈ।