ਸਾਵਧਾਨ! ਮੋਬਾਇਲ ਐਪ ਰਾਹੀਂ ਕਰਦੇ ਹੋ ਬੈਂਕ ਨਾਲ ਜੁੜੇ ਕੰਮ ਤਾਂ ਖਾਲ੍ਹੀ ਹੋ ਸਕਦੈ ਖਾਤਾ

Tuesday, Mar 03, 2020 - 06:25 PM (IST)

ਸਾਵਧਾਨ! ਮੋਬਾਇਲ ਐਪ ਰਾਹੀਂ ਕਰਦੇ ਹੋ ਬੈਂਕ ਨਾਲ ਜੁੜੇ ਕੰਮ ਤਾਂ ਖਾਲ੍ਹੀ ਹੋ ਸਕਦੈ ਖਾਤਾ

ਗੈਜੇਟ ਡੈਸਕ– ਜੇਕਰ ਤੁਸੀਂ ਵੀ ਮੋਬਾਇਲ ਐਪ ਰਾਹੀਂ ਬੈਂਕ ਨਾਲ ਜੁੜੇ ਕੰਮ ਕਰਦੇ ਹਨ ਤਾਂ ਹੁਣ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਸਕਿਓਰਿਟੀ ਮਾਹਿਰਾਂ ਨੇ ਯੂਜ਼ਰਜ਼ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਪੈਸਿਆਂ ’ਤੇ ਹੈਕਰਾਂ ਦੀ ਨਜ਼ਰ ਹੈ। ਇਸ ਵਿਚ ਉਨ੍ਹਾਂ ਐਂਡਰਾਇਡ ਯੂਜ਼ਰਜ਼ ਨੂੰ ਸਭ ਤੋਂ ਜ਼ਿਆਦਾ ਖਤਰਾ ਹੈ ਜੋ ਆਨਲਾਈਨ ਬੈਂਕਿੰਗ ਲਈ ਵਰਚੁਅਲ ਪ੍ਰਾਈਵੇਟ ਨੈੱਟਵਰਕ (VPN) ਦਾ ਇਸਤੇਮਾਲ ਕਰਦੇ ਹਨ। ਵੀ.ਪੀ.ਐੱਨ. ਇਸਤੇਮਾਲ ਕਰਨ ਵਾਲੇ ਯੂਜ਼ਰਜ਼ ਦੇ ਬੈਂਕ ਡੀਟੇਲ ਨੂੰ ਹੈਕਰ ਬੜੀ ਆਸਾਨੀ ਨਾਲ ਐਕਸੈਸ ਕਰਕੇ ਪੈਸਿਆਂ ਅਤੇ ਕਾਰਡ ਡੀਟੇਲ ਦੀ ਚੋਰੀ ਕਰ ਸਕਦੇ ਹਨ। ਕਾਰਡ ਦੀ ਡੀਟੇਲਸ ਨੂੰ ਇਹ ਹੈਕਰ ਡਾਰਕ ਵੈੱਬ ਤੇ ਵੀ ਵੇਚ ਸਕਦੇ ਹਨ। 

ਪ੍ਰਸਿੱਧ ਐਂਡਰਾਇਡ ਐਪ ਦਾ ਹੋ ਰਿਹਾ ਇਸਤੇਮਾਲ
ਹਾਲ ਹੀ ’ਚ VPNPro ਦੀ ਟੀਮ ਨੇ ਆਪਣੀ ਇਕ ਰਿਪੋਰਟ ਜਾਰੀ ਕੀਤੀ ਹੈ। ਇਸ ਵਿਚ ਪ੍ਰਸਿੱਧ ਐਂਡਰਾਇਡ ਐਪ ਨਾਲ ਯੂਜ਼ਰਜ਼ ਦੇ ਬੈਂਕ ਅਤੇ ਕਾਰਡ ਡੀਟੇਲ ਦੇ ਚੋਰੀ ਹੋਣ ਦੀ ਗੱਲ ਕਹੀ ਗਈ ਹੈ। ਇਨ੍ਹਾਂ ਰਿਸਰਚਰਾਂ ਨੇ ਸਭ ਤੋਂ ਖਤਰਨਾਕ ਐਪ ਦੀ ਕੈਟਾਗਰੀ ’ਚ ਪ੍ਰਸਿੱਧ SuperVPN Free VPN Client ਨੂੰ ਵੀ ਰੱਖਿਆ ਹੈ। ਇਸ ਵਿਚ ਸਭ ਤੋਂ ਚਿੰਤਾ ਦੀ ਗੱਲ ਹੈ ਕਿ ਇਹ ਐਪ ਅਜੇ ਵੀ ਗੂਗਲ ਪਲੇਅ ਸਟੋਰ ’ਤੇ ਮੌਜੂਦ ਹੈ ਅਤੇ ਇਸ ਨੂੰ ਦੁਨੀਆ ਭਰ ’ਚ ਹੁਣ ਤਕ 10 ਕਰੋੜ ਡਾਊਨਲੋਡ ਕੀਤਾ ਜਾ ਚੁੱਕਾ ਹੈ। 

ਇਹ ਵੀ ਪੜ੍ਹੋ– ਕੋਰੋਨਾਵਾਇਰਸ ਕਾਰਨ ਰੱਦ ਹੋਇਆ ਦੁਨੀਆਦਾ ਸਭ ਤੋਂ ਵੱਡਾ ਮੋਟਰ-ਸ਼ੋਅ

ਫੋਟੋ-ਵੀਡੀਓ ਚੋਰੀ ਦਾ ਵੀ ਡਰ
ਸਕਿਓਰਿਟੀ ਰਿਸਰਚਰਾਂ ਨੇ ਕਿਹਾ ਹੈ ਕਿ ਜਿਨ੍ਹਾਂ ਯੂਜ਼ਰਜ਼ ਨੇ ਵੀ.ਪੀ.ਐੱਨ. ਡਾਊਨਲੋਡ ਕੀਤਾ ਹੈ, ਉਨ੍ਹਾਂ ਯੂਜ਼ਰਜ਼ ਦੀ ਡੀਟੇਲਸ ਨੂੰ ਹੈਕਰ ਲਗਾਤਾਰ ਮਾਨੀਟਰ ਕਰ ਰਹੇ ਹਨ। ਇਸ ਨਾਲ ਇਹ ਸਾਈਬਰ ਅਪਰਾਧੀ ਕਦੇ ਵੀ ਯੂਜ਼ਰ ਦੇ ਨਾਲ ਡੈਬਿਟ ਜਾਂ ਕ੍ਰੈਡਿਟ ਕਾਰਡ ਫਰਾਡ ਕਰ ਸਕੇਦ ਹਨ। ਇੰਨਾ ਹੀ ਨਹੀਂ ਬੈਂਕ ਡੀਟੇਲ ਤੋਂ ਇਲਾਵਾ ਵੀ.ਪੀ.ਐੱਨ. ਰਾਹੀਂ ਫੋਟੋ-ਵੀਡੀਓ ਅਤੇ ਪ੍ਰਾਈਵੇਟ ਚੈਟਸ ਨੂੰ ਵੀ ਐਕਸੈਸ ਕੀਤਾ ਜਾ ਸਕਦਾ ਹੈ। 

PunjabKesari

ਸੀਕਰੇਟ ਸਰਵਰ ’ਤੇ ਆਉਂਦਾ ਹੈ ਡਾਟਾ
ਰਿਸਰਚਰਾਂ ਨੇ ਕਿਹਾ ਕਿ ਇਸ ਗੱਲ ਦਾ ਕਾਫੀ ਖਤਰਾ ਹੈ ਕਿ ਇਨ੍ਹਾਂ ਐਪਸ ਦਾ ਇਸਤੇਮਾਲ ਕਰ ਰਹੇ 105 ਮਿਲੀਅਨ (10.5 ਕਰੋੜ) ਤੋਂ ਜ਼ਿਆਦਾ ਯੂਜ਼ਰਜ਼ ਦੇ ਕਾਰਡ ਡੀਟੇਲ, ਪ੍ਰਾਈਵੇਟ ਫੋਟੋ-ਵੀਡੀਓ ਦੇ ਚੋਰੀ ਹੋ ਚੁੱਕੇ ਹੋਣ ਅਤੇ ਹੈਕਰਾਂ ਨੇ ਹੁਣ ਤਕ ਇਨ੍ਹਾਂ ਸਾਰੇ ਡੀਟੇਲਸ ਨੂੰ ਡਾਰਕ ਵੈੱਬ ’ਤੇ ਵੇਚ ਜਾਂ ਲੀਕ ਵੀ ਕਰ ਦਿੱਤਾ ਹੋਵੇ। ਇਹ ਹੈਕਰ ਯੂਜ਼ਰਜ਼ ਦੇ ਡਿਵਾਈਸ ਦੇ ਚੋਰੀ ਕੀਤੇ ਗਏ ਡੀਟੇਲ ਅਤੇ ਪ੍ਰਾਈਵੇਟ ਗੱਲਬਾਤ ਨੂੰ ਰਿਕਾਰਡ ਕਰਕੇ ਕਿਸੇ ਸੀਕਰੇਟ ਲੋਕੇਸ਼ਨ ’ਤੇ ਮੌਜੂਦ ਸਰਵਰ ’ਤੇ ਭੇਜ ਦਿੰਦੇ ਹਨ। 

ਗੂਗਲ ਪਲੇਅ ਸਟੋਰ ’ਤੇ ਮੌਜੂਦ ਹਨ ਐਪ
VPNPro ਨੇ ਅਜਿਹੇ ਕਈ ਖਤਰਨਾਕ ਐਪਸ ਬਾਰੇ ਪਹਿਲਾਂ ਵੀ ਜਾਣਕਾਰੀ ਦਿੱਤੀ ਸੀ ਪਰ ਇਨ੍ਹਾਂ ’ਚੋਂ ਜ਼ਿਆਦਾਤਰ ਅਜੇ ਵੀ ਗੂਗਲ ਪਲੇਅ ਸਟੋਰ ’ਤੇ ਚੰਗੇ ਰੀਵਿਊਜ਼ ਦੇ ਨਾਲ ਮੌਜੂਦ ਹਨ। ਹਾਲਾਂਕਿ, ਇਨ੍ਹਾਂ ਐਪਸ ਬਾਰੇ ਕਈ ਯੂਜ਼ਰਜ਼ ਨੇ ਨੈਗਟਿਵ ਰੀਵਿਊ ਵੀ ਦਿੱਤੇ ਹਨ ਜਿਨ੍ਹਾਂ ’ਚ ਜ਼ਬਰਦਸਤੀ ਐਡ ਦਿਖਾਉਣ ਦੀ ਗੱਲ ਕਹੀ ਗਈ ਹੈ। ਗੂਗਲ ਨੇ ਫਿਲਹਾਲ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ। 


Related News