Asus ਦੇ ਇਸ ਫੋਨ ਲਈ ਐਂਡਰਾਇਡ 9 ਪਾਈ ਅਪਡੇਟ ਜਾਰੀ

Thursday, Dec 20, 2018 - 05:02 PM (IST)

Asus ਦੇ ਇਸ ਫੋਨ ਲਈ ਐਂਡਰਾਇਡ 9 ਪਾਈ ਅਪਡੇਟ ਜਾਰੀ

ਗੈਜੇਟ ਡੈਸਕ– ਅਸੁਸ ਨੇ ਜ਼ੈੱਨਫੋਨ 5 ਲਈ ਐਂਡਰਾਇਡ 9 ਪਾਈ ਅਪਡੇਟ ਲਾਂਚ ਕਰ ਦਿੱਤੀ ਹੈ। ਇਸ ਅਪਡੇਟ ਦਾ ਪੈਕੇਜ ਡਾਊਨਲੋਡ ਕਰਨ ਲਈ ਅਧਿਕਾਰਤ ਵੈੱਬਸਾਈਟ ’ਤੇ ਉਪਲੱਬਧ ਹੈ। ਇਹ FOTA ਅਪਡੇਟ 1.1 ਜੀ.ਬੀ. ਸਾਈਜ਼ ਦੇ ਨਾਲ ਆਉਂਦੀ ਹੈ। ਜੇਕਰ ਤੁਸੀਂ ਇਸ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਤਰੀਕੇ ਨਾਲ ਇੰਸਟਾਲ ਕਰ ਸਕਦੇ ਹੋ।

ਜ਼ੈੱਨਫੋਨ 5 ’ਚ ਇੰਝ ਇੰਸਟਾਲ ਕਰੋ ਐਂਡਰਾਇਡ 9 ਪਾਈ 
ਸਭ ਤੋਂ ਪਹਿਲੇ ਸਟੈੱਪ ’ਚ ਤੁਹਾਨੂੰ ਅਸੁਸ ਦੀ ਅਧਿਕਾਰਤ ਵੈੱਬਸਾਈਟ ਤੋਂ ਜ਼ੈੱਨਫੋਨ 5 ਲਈ ਐਂਡਰਾਇਡ 9 ਪਾਈ ਪੈਕੇਜ ਨੂੰ ਡਾਊਨਲੋਡ ਕਰਨਾ ਹੋਵੇਗਾ। ਇਸ ਤੋਂ ਬਾਅਦ ਡਾਊਨਲੋਡ ਕੀਤੇ ਗਏ ਪੈਕੇਜ ਨੂੰ ਆਪਣੇ ਸਮਾਰਟਫੋਨ ਦੇ ਮਾਈਕ੍ਰੋ-ਐੱਸ.ਡੂ. ਕਾਰਡ ’ਚ ਪਾਉਣਾ ਹੋਵੇਗਾ। ਹੁਣ ਤੁਹਾਨੂੰ ਸਮਾਰਟਫੋਨ ਦੇ ਰਿਕਵਰੀ ਮੋਡ ’ਚ ਜਾਣਾ ਹੋਵੇਗਾ। ਰਿਕਵਰੀ ਮੋਡ ’ਚ ਫੋਨ ਸਟਾਰਟ ਹੋਣ ਤੋਂ ਬਾਅਦ ਤੁਹਾਨੂੰ ਅਪਲਾਈ ਫਰੋਮ ਮਾਈਕ੍ਰੋ-ਐੱਸ.ਡੀ. ’ਤੇ ਜਾਣਾ ਹੋਵੇਗਾ ਅਤੇ ਡਾਊਨਲੋਡ ਪੈਕੇਜ ਦੀ ਲੋਕੇਸ਼ਨ ’ਤੇ ਜਾ ਕੇ ਉਸ ਪੈਕੇਜ ’ਤੇ ਕਲਿਕ ਕਰਨਾ ਹੋਵੇਗਾ। ਅਜਿਹਾ ਕਰਦੇ ਹੀ ਤੁਹਾਡੇ ਫੋਨ ’ਚ ਐਂਡਰਾਇਡ 9 ਪਾਈ ਅਪਡੇਟ ਸ਼ੁਰੂ ਹੋ ਜਾਵੇਗੀ। 

ਜਿਹੜੇ ਯੂਜ਼ਰਜ਼ ਇੰਨੇ ਕੰਮ ਤੋਂ ਬਚਣਾ ਚਾਹੁੰਦੇ ਹਨ ਉਹ ਇਸ ਅਪਡੇਟ ਨੂੰ ਓ.ਟੀ.ਏ. ਰਾਹੀਂ ਡਾਊਨਲੋਡ ਕਰਨ ਲਈ ਇੰਤਜ਼ਾਰ ਕਰ ਸਕਦੇ ਹਨ। ਹੁਣ ਜਦੋਂ ਕੰਪਨੀ ਨੇ ਜ਼ੈੱਨਫੋਨ 5 ਲਈ ਫਲੈਸ਼ਿੰਗ ਰੋਮ ਨੂੰ ਰਿਲੀਜ਼ ਕਰ ਦਿੱਤਾ ਹੈ ਤਾਂ ਕੰਪਨੀ ਇਸ ਅਪਡੇਟ ਨੂੰ ਜਲਦੀ ਹੀ ਓ.ਟੀ.ਏ. ਰਾਹੀਂ ਵੀ ਰੋਲ ਆਊਟ ਕਰ ਦੇਵੇਗੀ। ਇਸ ਤੋਂ ਇਲਾਵਾ ਅਸੁਸ ਨੇ ਜ਼ੈੱਨਫੋਨ ਸੀਰੀਜ਼ ਦੇ ਦੂਜੇ ਸਮਾਰਟਫੋਨਜ਼ ਲਈ ਇਸ ਨਵੀਂ ਅਪਡੇਟ ਨੂੰ ਰਿਲੀਜ਼ ਕਰਨ ਦਾ ਸਮਾਂ ਵੀ ਦੱਸਿਆ ਹੈ। 


Related News