ਨੈਕਸਸ ਤੇ ਪਿਕਸਲ ਡਿਵਾਈਸ ''ਚ ਐਂਡਰਾਇਡ 7.1.1 ਨੂਗਾ ਅਪਡੇਟ ਮਿਲਣਾ ਸ਼ੁਰੂ

12/06/2016 4:11:37 PM

ਜਲੰਧਰ- ਗੂਗਲ ਨੇ ਐਂਡਰਾਇਡ 7.1.1 ਨੂਗਾ ਅਪਡੇਟ ਦੇ ਫਾਈਨਲ ਬਿਲਡ ਨੂੰ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਗੂਗਲ ਨੇ ਐਂਡਰਾਇਡ 7.1 ਨੂਗਾ ਡਿਵੈੱਲਪਰ ਪ੍ਰੀਵਿਊ 2 ਨੂੰ ਨੈਕਸਸ ਅਤੇ ਪਿਕਸਲ ਸਮਾਰਟਫੋਨ ਲਈ ਜਾਰੀ ਕੀਤਾ ਸੀ। ਨਵੇਂ ਐਂਡਰਾਇਡ 7.1.1 ਅਪਡੇਟ ''ਚ ਦਸੰਬਰ ਲਈ ਜਾਰੀ ਕੀਤੇ ਗਏ ਸਕਿਓਰਿਟੀ ਅਪਡੇਟ ਵੀ ਸ਼ਾਮਲ ਹਨ। 
ਨਵੇਂ ਐਂਡਰਾਇਡ 7.1.1 ਨੂੰ ਗੂਗਲ ਨੇ ਨੂਗਾ ਦੇ ਇਕ ਅਪਡੇਟ ਦੇ ਤੌਰ ''ਤੇ ਪੇਸ਼ ਕੀਤਾ ਹੈ। ਐਂਡਰਾਇਡ 7.1.1 ਅਪਡੇਟ ਅਗਲੇ ਕੁਝ ਹਫਤਿਆਂ ''ਚ ਨੈਕਸਸ 6, ਨੈਕਸਸ 5ਐਕਸ, ਨੈਕਸਸ 6ਪੀ, ਨੈਕਸਸ 9, ਪਿਕਸਲ, ਪਿਕਸਲ ਐਕਸ.ਐੱਲ., ਨੈਕਸਸ ਪਲੇਅਰ, ਪਿਕਸਲ ਸੀ ਅਤੇ ਜਨਰਲ ਮੋਬਾਇਲ 4ਜੀ (ਐਂਡਰਾਇਡ ਵਨ) ਡਿਵਾਈਸ ''ਚ ਉਪਲੱਬਧ ਹੋਵੇਗਾ। ਕੰਪਨੀ ਦਾ ਕਹਿਣਾ ਹੈ ਕਿ ਐਂਡਰਾਇਡ 7.1.1 ਅਪਡੇਟ ਓਵਰ-ਦਿ-ਈਯਰ (ਓ.ਟੀ.ਏ.) ਰਾਹੀਂ ਮਿਲੇਗਾ। ਇਸ ਦੇ ਨਾਲ ਹੀ ਐਂਡਰਾਇਡ ਬੀਟਾ ਪ੍ਰੋਗਰਾਮ ''ਚ ਸ਼ਾਮਲ ਡਿਵਾਈਸ ''ਚ ਵੀ ਫਾਈਨਲ ਵਰਜ਼ਨ ਜਾਰੀ ਕੀਤਾ ਜਾਵੇਗਾ। 
ਗੂਗਲ ਨੇ ਸਪੋਰਟ ਕਰਨ ਵਾਲੇ ਡਿਵਾਈਸ ਲਈ ਐਂਡਰਾਇਡ 7.1.1 ਦੀ ਫੈਕਟਰੀ ਇਮੇਜ ਅਤੇ ਓ.ਟੀ.ਏ. ਫਾਇਲ ਜਾਰੀ ਕਰ ਦਿੱਤੀ ਹੈ। ਐਂਡਰਾਇਡ 7.1.1 ਨੂਗਾ ਅਪਡੇਟ ''ਚ ਨਵੇਂ ਇਮੋਜੀ ਜੋੜੇ ਗਏ ਹਨ ਜੋ ਜੈਂਡਰ ਇਕੁਆਲਿਟੀ ਨੂੰ ਦਿਖਾਉਂਦੇ ਹਨ। ਗੌਰ ਕਰਨ ਵਾਲੀ ਗੱਲ ਹੈ ਕਿ ਗੂਗਲ ਨੇ ਇਸ ਤੋਂ ਪਹਿਲਾਂ ਬਹੁਤ ਸਾਰੇ ਫੀਮੇਲ ਇਮੋਜੀ ਕਰੈਕਟਰ ਜੋੜਨ ਦਾ ਐਲਾਨ ਕੀਤਾ ਸੀ। ਐਂਡਰਾਇਡ 7.1.1 ਨੂਗਾ ਅਪਡੇਟ ਦੇ ਨਾਲ ਹੀ ਗੂਗਲ ਨੇ ਕਈ ਨਵੇਂ ਇਮੋਜੀ ਕਰੈਕਟਰ ਜੋੜੇ ਹਨ। ਇਸ ਤੋਂ ਇਲਾਵਾ ਗੂਗਲ ਦੇ ਪਿਕਸਲ ਫੋਨ ''ਚ ਲਾਂਚ ਕੀਤੇ ਗਏ ਨਵੇਂ ਇਮੋਜੀ ਹੁਣ ਐਂਡਰਾਇਡ ਨੂਗਾ ਸਪੋਰਟ ਵਾਲੇ ਸਾਰੇ ਡਿਵਾਈਸਿਸ ''ਚ ਉਪਲੱਬਧ ਹੋਣਗੇ। 
ਇਮੋਜੀ ਤੋਂ ਇਲਾਵਾ ਗੂਗਲ ਨੇ ਸਪੋਰਟ ਕਰਨ ਵਾਲੇ ਐਪਲੀਕੇਸ਼ਨ ''ਚ ਸਿੱਧੇ ਕੀ-ਬੋਰਡ ਰਾਹੀਂ ਜਿਫ ਇਮੇਜ ਸਪੋਰਟ ਵੀ ਦਿੱਤਾ ਹੈ। ਕੁਝ ਐਪ ਗੂਗਲ ਅਲੋ, ਗੂਗਲ ਮੈਸੇਂਜਰ ਅਤੇ ਹੈਂਗਆਊਟ ਰਾਹੀਂ ਜਿਫ ਸਪੋਰਟ ਕਰਨਗੇ। ਐਂਡਰਾਇਡ 7.1.1 ਨੂਗਾ ਅਪਡੇਟ ਨਾਲ ਹੋਮ ਸਕਰੀਨ ''ਤੇ ਐਪ ਸ਼ਾਰਟਕਟ ਵੀ ਦਿਸਣਗੇ। ਯੂਜ਼ਰ ਕਿਸੇ ਇਕ ਆਈਕਨ ਨੂੰ ਦੇਰ ਤੱਕ ਦਬਾਈ ਰੱਖਣ ਤੋਂ ਬਾਅਦ ਕੋਈ ਐਕਸ਼ਨ ਲਾਂਚ ਕਰ ਸਕਦੇ ਹਨ। 
ਗੂਗਲ ਨੇ ਸਪਸ਼ਟ ਕਰਾਉਂਦੇ ਹੋਏ ਕਿਹਾ ਕਿ ਸਪੋਰਟ ਕਰਾਉਣ ਵਾਲੇ ਡਿਵਾਈਸ ''ਚ 5 ਦਸੰਬਰ 2016 ਦੇ ਸਕਿਓਰਿਟੀ ਪੈਚ ਦੇ ਨਾਲ ਹੀ ਸਿੰਗਲ ਓ.ਟੀ.ਏ. ਅਪਡੇਟ ਮਿਲੇਗਾ।

Related News