OnePlus ਦੇ ਇਸ ਸਮਾਰਟਫੋਨ ਨੂੰ ਮਿਲਿਆ ਐਂਡਰਾਇਡ 7.0 ਨਾਗਟ ਅਪਡੇਟ
Monday, Jan 02, 2017 - 01:08 PM (IST)

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ OnePlus ਦੇ ਸਹਿ-ਸੰਸਥਾਪਕ ਕਾਰਲ ਪੇਈ ਨੇ 31 ਦਸੰਬਰ 2016 ਨੂੰ ਵਨਪਲੱਸ 3 ਅਤੇ ਵਨਪਲੱਸ 3T ਸਮਾਰਟਫੋਨ ''ਚ ਐਂਡਰਾਇਡ 7.0 ਨਾਗਟ ਅਪਡੇਟ ਜਾਰੀ ਕਰਨ ਦਾ ਐਲਾਨ ਕੀਤਾ। ਕਾਰਲ ਪੇਈ ਨੇ ਟਵਿੱਟਰ ''ਤੇ ਦੱਸਿਆ ਹੈ ਕਿ 31 ਦਸੰਬਰ ਦੀ ਰਾਤ ਤੋਂ ਵਨਪਲੱਸ 3 ਅਤੇ ਵਨਪਲੱਸ 3T ਅਤੇ ਆਕਸੀਜਨਅੋਸੇ 4.0 (ਨੂਗਾ) ਅਪਡੇਟ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਵਨਪਲੱਸ ਦੇ ਆਧਿਕਾਰਿਕ ਅਕਾਊਂਟ ''ਤੇ ਵੀ ਵਨਪਲੱਸ 3 ਅਤੇ ਵਨਪਲੱਸ 3T ਨੂੰ ਐਂਰਾਇਡ ਅਪਡੇਟ ਮਿਲਣ ਦੀ ਜਾਣਕਾਰੀ ਦਿੱਤੀ ਗਈ ਸੀ। ਇਸ ਅਪਡੇਟ ਨੂੰ ਓ. ਟੀ. ਏ. (ਅੋਵਰ-ਦ-ਏਅਰ) ਅਪਡੇਟ ਦੇ ਤੌਰ ''ਤੇ ਜਾਰੀ ਕੀਤਾ ਜਾਵੇਗਾ।
ਵਨਪਲੱਸ ਦੇ ਮੁਤਾਬਕ ਨੂਗਾ ਅਪਡੇਟ ਤੋਂ ਬਾਅਦ ਵਨਪਲੱਸ 3 ਅਤੇ ਵਨਪਲੱਸ 3T ਸਮਾਰਟਫੋਨ ਨੂੰ 7.0 ਨੂਗਾ ''ਤੇ ਅਪਗ੍ਰੇਡ ਹੋ ਜਾਣਗੇ। ਇਸ ਤੋਂ ਬਾਅਦ ਨੋਟੀਫਿਕੇਸ਼ਨ ਡਿਜ਼ਾਈਨ, ਸੈਟਿੰਗ ਮੈਨਿਊ ਡਿਜ਼ਾਈਨ ''ਚ ਬਦਲਾਅ ਹੋ ਜਾਵੇਗਾ। ਫੋਨ ''ਚ ਮਲਟੀ-ਵਿੰਡੋ ਵਿਊ ਅਤੇ ਕਸਟਮ ਡੀ. ਪੀ. ਆਈ. ਸਪੋਰਟ ਮਿਲਣ ਲੱਗੇਗੀ। ਇਸ ਤੋਂ ਇਲਾਵਾ ਨੋਟੀਫਿਕੇਸ਼ਨ ਨਾਲ ਹੀ ਸਿੱਧੇ ਜਵਾਬ ਵੀ ਦੇਣਗੇ। ਫੋਨ ''ਚ ਸਟੇਟਸ ਵਾਰ ਵਿਕਲਪ ਅਤੇ ਪਹਿਲਾਂ ਤੋਂ ਬਿਹਤਰ ਕਸਟਮਾਈਜ਼ੇਸ਼ਨ ਮਿਲੇਗਾ।
ਵਨਪਲੱਸ ਨੇ ਆਪਣੇ ਫੋਰਮ ''ਤੇ ਵਨਪਲੱਸ 3T ਲਈ ਨੂਗਾ ਓਪਨ ਬੀਟਾ ਦਾ ਪਹਿਲਾਂ ਬਿਲਡ ਵੀ ਪਬਲਿਸ਼ ਕੀਤਾ ਹੈ। ਜੇਕਰ ਤੁਸੀਂ ਐਂਡਰਾਇਡ 7.0 ਨੂਗਾ ਅਪਡੇਟ ਦੇ ਆਧਿਕਾਰਿਕ ਰੂਪ ਨਾਲ ਆਪਣੇ ਡਿਵਾਈਸ ''ਚ ਨੂਗਾ ਦਾ ਮਜ਼ਾ ਲੈਣਾ ਚਾਹੁੰਦੇ ਹਨ ਤਾਂ ਤੁਸੀਂ ਇਨ੍ਹਾਂ ਨੂੰ ਮੈਨੂਅਲੀ ਡਾਊਨਲੋਡ ਕਰ ਸਕਦੇ ਹਨ।