Android 15 ਦਾ ਡਿਵੈਲਪਰ ਪ੍ਰੀਵਿਊ ਅੱਜ ਹੋਵੇਗਾ ਰਿਲੀਜ਼! ਇਨ੍ਹਾਂ ਫੋਨਾਂ ''ਚਕਰ ਸਕੋਗੇ ਇੰਸਟਾਲ

Thursday, Feb 15, 2024 - 01:22 PM (IST)

Android 15 ਦਾ ਡਿਵੈਲਪਰ ਪ੍ਰੀਵਿਊ ਅੱਜ ਹੋਵੇਗਾ ਰਿਲੀਜ਼! ਇਨ੍ਹਾਂ ਫੋਨਾਂ ''ਚਕਰ ਸਕੋਗੇ ਇੰਸਟਾਲ

ਗੈਜੇਟ ਡੈਸਕ- ਜੇਕਰ ਤੁਹਾਡੇ ਕੋਲ ਵੀ ਪਿਕਸਲ ਸਮਾਰਟਫੋਨ ਹੈ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਇਸੇ ਹਫਤੇ ਤੁਹਾਨੂੰ ਐਂਡਰਾਇਡ 15 ਦਾ ਡਿਵੈਲਪਰ ਪ੍ਰੀਵਿਊ ਮਿਲਣ ਵਾਲਾ ਹੈ। ਇਕ ਰਿਪੋਰਟ ਮੁਤਾਬਕ, ਐਂਡਰਾਇਡ 15 ਦਾ ਡਿਵੈਲਪਰ ਪ੍ਰੀਵਿਊ 15 ਫਰਵਰੀ ਯਾਨੀ ਅੱਜ ਰਿਲੀਜ਼ ਹੋਵੇਗਾ। 

ਇਸਦੀ ਜਾਣਕਾਰੀ ਐਂਡਰਾਇਡ ਓਪਨ ਸੋਰਸ ਪ੍ਰਾਜੈਕਟ (AOSP) ਫੋਰਮ 'ਤੇ ਆਏ ਇਕ ਕੁਮੈਂਟ ਤੋਂ ਮਿਲੀ ਹੈ। ਇਸਤੋਂ ਪਹਿਲਾਂ ਇਕ ਰਿਪੋਰਟ ਆਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਐਂਡਰਾਇਡ 15 ਦਾ ਕੋਡਨੇਮ  Vanilla Ice Cream ਹੈ। ਐਂਡਰਾਇਡ 15 ਦੇ ਫੀਚਰਜ਼ ਬਾਰੇ ਅਜੇ ਤਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਐਂਡਰਾਇਡ 15 ਨੂੰ ਐਂਡਰਾਇਡ V ਵੀ ਕਿਹਾ ਜਾ ਰਿਹਾ ਹੈ। 

ਪਿਛਲੇ ਹਫਤੇ ਐਂਡਰਾਇਡ 15 ਦਾ ਹਿੰਟ Android 14 QPR3 Beta 1 ਅਪਡੇਟ ਦੇ ਨਾਲ ਮਿਲਿਆ ਸੀ। ਐਂਡਰਾਇਡ 15 ਦੇ ਨਾਲ ਐਂਡਰਾਇਡ ਦਾ ਨਵਾਂ ਲੋਗੋ ਵੀ ਰਿਲੀਜ਼ ਹੋ ਸਕਦਾ ਹੈ। ਐਂਡਰਾਇਡ 15 ਦੀ ਅਪਡੇਟ ਐਂਡਰਾਇਡ 14 ਦੀ ਆਖਰੀ ਅਪਡੇਟ ਦੇ ਆਉਣ ਦੇ ਇਕ ਹਫਤੇ ਬਾਅਦ ਆ ਰਹੀ ਹੈ। 

ਦੱਸ ਦੇਈਏ ਕਿ ਐਂਡਰਾਇਡ 14 ਦਾ ਡਿਵੈਲਪਰ ਪ੍ਰੀਵਿਊ ਪਿਛਲੇ ਸਾਲ 8 ਫਰਵਰੀ ਨੂੰ ਰਿਲੀਜ਼ ਹੋਇਆ ਸੀ। ਅਜੇ ਤਕ ਰਿਲੀਜ਼ ਹੋਏ ਐਂਡਰਾਇਡ ਦੇ ਸਾਰੇ ਵਰਜ਼ਨਾਂ ਦੀ ਹਿਸਟਰੀ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਐਂਡਰਾਇਡ 15 ਇਸੇ ਹਫਤੇ ਰਿਲੀਜ਼ ਹੋਵੇਗਾ।


author

Rakesh

Content Editor

Related News