ਪੰਜਾਬ ਦਾ ਇਨ੍ਹਾਂ ਲਾਇਸੈਂਸਧਾਰਕਾਂ ਲਈ ਖ਼ਤਰੇ ਦੀ ਘੰਟੀ, ਜਾਰੀ ਹੋ ਗਏ ਸਖ਼ਤ ਹੁਕਮ
Tuesday, Jan 07, 2025 - 05:22 PM (IST)
ਸ੍ਰੀ ਮੁਕਤਸਰ ਸਾਹਿਬ (ਤਨੇਜਾ, ਖੁਰਾਣਾ) : ਅਸਲਾ ਲਾਇਸੈਂਸ ਧਾਰਕਾਂ ਲਈ ਅਹਿਮ ਖ਼ਬਰ ਹੈ। ਗੁਰਪ੍ਰੀਤ ਸਿੰਘ ਥਿੰਦ ਵਧੀਕ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜ਼ਿਲ੍ਹੇ ਦੇ ਜਿਹੜੇ ਅਸਲਾਧਾਰਕਾਂ ਵੱਲੋਂ ਆਪਣੇ ਅਸਲਾ ਲਾਇਸੈਂਸ 1 ਜਨਵਰੀ 2020 ਤੋਂ ਬਾਅਦ ਸੇਵਾ ਕੇਂਦਰ ’ਚ ਈ-ਸੇਵਾ ਸਾਫਟਵੇਅਰ ਰਾਹੀਂ ਨਵੀਨਤਾ ਜਾਂ ਕੋਈ ਵੀ ਸਰਵਿਸ ਪ੍ਰਾਪਤ ਨਹੀਂ ਕੀਤੀ ਗਈ, ਉਹ ਤੁਰੰਤ ਆਪਣਾ ਲਾਇਸੈਂਸ ਨਵੀਨ ਕਰਵਾਉਣ। ਉਨ੍ਹਾਂ ਕਿਹਾ ਕਿ ਅਜਿਹੇ ਲਾਇਸੈਂਸ ਧਾਰਕ ਜਾਂ ਕੈਂਸਲ ਜਾਂ ਮ੍ਰਿਤਕ ਅਸਲਾ ਲਾਇਸੈਂਸ ’ਤੇ ਦਰਜ ਅਸਲੇ ਸਬੰਧੀ ਨਿਪਟਾਰਾ ਆਦਿ ਕਰਵਾਉਣ ਲਈ 31 ਜਨਵਰੀ 2025 ਤੱਕ ਹਰ ਹਾਲਤ ’ਚ ਨਜ਼ਦੀਕੀ ਸੇਵਾ ਕੇਂਦਰ ਜਾ ਕੇ ਲੋੜੀਂਦੇ ਦਸਤਾਵੇਜ਼ ਜਮ੍ਹਾ ਕਰਵਾਉਣ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਆ ਗਈ ਖ਼ੁਸ਼ਖਬਰੀ
ਉਨ੍ਹਾਂ ਅੱਗੇ ਦੱਸਿਆ ਕਿ ਈ. ਗਵਰਨੈਂਸ ਸੋਸਾਇਟੀ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਮੋਹਾਲੀ ਦੇ ਪੱਤਰ ਅਨੁਸਾਰ 1 ਫਰਵਰੀ 2025 ਤੋਂ ਬਾਅਦ ਇਨ੍ਹਾਂ ਅਸਲਾ ਲਾਇਸੈਂਸ ’ਤੇ ਕੋਈ ਸਰਵਿਸ ਅਪਲਾਈ ਨਹੀਂ ਕੀਤੀ ਜਾਵੇਗੀ ਅਤੇ ਸਬੰਧਿਤ ਅਸਲਾ ਲਾਇਸੈਂਸ ਤੁਰੰਤ ਕੈਂਸਲ ਕਰਨ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ 13 ਜਨਵਰੀ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e